ਬਠਿੰਡਾ: ਮਨੁੱਖ ਅੱਜਕੱਲ੍ਹ ਧੜਾਧੜ ਆਪਣੇ ਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਪਰ ਉਥੇ ਹੀ ਬਠਿੰਡਾ ਦਾ ਇੱਕ ਅਜਿਹਾ ਨੌਜਵਾਨ ਜੋ ਕਿ ਸਮਾਜ ਸੇਵੀ ਵਜੋਂ ਜਾਣਿਆ ਜਾਂਦਾ ਹੈ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਹੈ। ਕੁਦਰਤੀ ਜੀਵਾਂ ਨੂੰ ਬਚਾਉਣ ਲਈ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਵੱਲੋਂ ਜਿੱਥੇ ਆਬਾਦੀ ਵਿਚ ਆਏ ਸੱਪ ਚੰਨਣ ਗੀਰੇ ਆਦਿ ਨੂੰ ਫੜ ਕੇ ਕੁਦਰਤੀ ਅਤੇ ਸੁਰੱਖਿਅਤ ਥਾਂਵਾਂ 'ਤੇ ਛੱਡਿਆ ਜਾਂਦਾ ਹੈ ਉੱਥੇ ਹੀ ਬਿਮਾਰ ਪਸ਼ੂਆਂ ਅਤੇ ਪੰਛੀਆਂ ਦੀ ਵੀ ਦੇਖਭਾਲ ਕੀਤੀ ਜਾਂਦੀ ਹੈ।
ਸਮਾਜ ਸੇਵੀ ਗੁਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਜਿੰਨਾ ਇਸ ਧਰਤੀ ਉਪਰ ਮਨੁੱਖ ਦਾ ਅਧਿਕਾਰ ਹੈ ਓਨਾ ਹੀ ਇਸ ਧਰਤੀ ਉੱਪਰ ਕੁਦਰਤੀ ਜੀਵਾਂ ਦਾ ਵੀ ਅਧਿਕਾਰ ਹੈ, ਪਰ ਮਨੁੱਖ ਵੱਲੋਂ ਆਪਣੇ ਨਿੱਜੀ ਡਰ ਕਾਰਨ ਇਨ੍ਹਾਂ ਕੁਦਰਤੀ ਜੀਵਾਂ ਦਾ ਕਤਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਕੁਦਰਤੀ ਜੀਵ ਦੀ ਜਨਸੰਖਿਆ ਘਟਣ ਕਾਰਨ ਵਾਤਾਵਰਨ ਵਿੱਚ ਵੀ ਖੜੋਤ ਆ ਰਹੀ ਹੈ ਉਨ੍ਹਾਂ ਦੱਸਿਆ ਕਿ ਅੱਜ ਮਨੁੱਖ ਆਪਣੇ ਡਰੋਨ ਜਿਤੇਸ਼ ਜੀਵ ਜੰਤੂਆਂ ਦੀ ਹੱਤਿਆ ਕਰ ਰਿਹਾ ਹੈ ਉਥੇ ਹੀ ਵੱਡੀ ਪੱਧਰ 'ਤੇ ਉਸ ਵੱਲੋਂ ਆਪਣੇ ਮਿੱਤਰ ਕੀੜਿਆਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸੱਪ ਕੁਦਰਤੀ ਭੋਜਨ ਦੀ ਤਲਾਸ਼ ਵਿੱਚ ਰਿਹਾਇਸ਼ੀ ਇਲਾਕਿਆਂ ਆਦਿ ਵਿਚ ਆ ਜਾਂਦੇ ਹਨ ਤਾਂ ਮਨੁੱਖ ਆਪਣੇ ਡਰੋ ਸੱਪਾਂ ਨੂੰ ਮਾਰਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਸੱਪ ਜ਼ਹਿਰੀਲਾ ਹੈ ਜਾਂ ਨਹੀਂ ਕਿਉਂਕਿ ਸੱਪ ਉਦੋਂ ਤੱਕ ਮਨੁੱਖ ਉੱਪਰ ਹਮਲਾ ਨਹੀਂ ਕਰਦਾ ਜਦੋਂ ਤੱਕ ਉਸ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਹ ਅਸੁਰੱਖਿਅਤ ਹੈ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮਾਤਰ ਚਾਰ ਤੋਂ ਪੰਜ ਪ੍ਰਜਾਤੀਆਂ ਹੀ ਅਜਿਹੀਆਂ ਹਨ ਜੋ ਮਨੁੱਖ ਲਈ ਖ਼ਤਰਨਾਕ ਹਨ।