ਬਠਿੰਡਾ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਜਿਥੇ ਪੰਜਾਬ ਸਰਕਾਰ ਵਲੋਂ ਸਖ਼ਤੀ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਵੀ ਬੰਦ ਰੱਖੀਆਂ ਗਈਆਂ ਸੀ। ਇਸ ਦੇ ਨਾਲ ਹੀ ਸਰਕਾਰ ਵਲੋਂ ਪੰਜਾਬ 'ਚ ਠੇਕੇ ਖੁੱਲ੍ਹੇ ਰੱਖੇ ਗਏ ਸੀ। ਸਰਕਾਰ ਵਲੋਂ ਹਦਾਇਤਾਂ ਤਾਂ ਕੀਤੀਆਂ ਗਈਆਂ ਪਰ ਸ਼ਾਇਦ ਉਹ ਆਮ ਜਨਤਾ ਲਈ ਹੀ ਐਲਾਨ ਹਨ। ਸਰਕਾਰ ਦੇ ਮੰਤਰੀਆਂ ਜਾਂ ਅਧਿਕਾਰੀਆਂ 'ਤੇ ਸਰਕਾਰੀ ਹੁਕਮ ਲਾਗੂ ਨਹੀਂ ਹੁੰਦੇ।
ਤਾਜ਼ਾ ਮਾਮਲਾ ਬਠਿੰਡਾ ਦੇ ਬਰਨਾਲਾ ਰੋਡ 'ਤੇ ਸਥਿਤ ਠੇਕੇ ਦਾ ਹੈ, ਜਿਥੋਂ ਵੀਡੀਓ ਵਾਇਰਲ ਹੋ ਰਹੀ ਹੈ ਕਿ ਸਰਕਾਰੀ ਗੱਡੀ 'ਚ ਕੁਝ ਵਿਅਕਤੀ ਸ਼ਰਾਬ ਖਰੀਦਣ ਆਏ ਹਨ। ਗੱਡੀ 'ਚੋਂ ਇੱਕ ਵਿਅਕਤੀ ਸ਼ਰਾਬ ਲੈਣ ਲਈ ਉੱਤਰਦਾ ਹੈ ਅਤੇ ਸ਼ਰਾਬ ਦੀ ਬੋਤਲ ਲੈਕੇ ਗੱਡੀ 'ਚ ਰਫੂਚੱਕਰ ਹੋ ਜਾਂਦੇ ਹਨ।