ਪੰਜਾਬ

punjab

ETV Bharat / state

Attack on ex servicemans family: ਸਾਬਕਾ ਫੌਜੀ ਦੇ ਪਰਿਵਾਰ 'ਤੇ ਦਿਵਾਲੀ ਵਾਲੀ ਰਾਤ ਹਮਲਾ, ਹਮਲਾਵਰ ਘਰ 'ਚ ਹੋਏ ਦਾਖਲ, ਸਾਬਕਾ ਫੌਜੀ ਗੰਭੀਰ ਜ਼ਖ਼ਮੀ

ਬਠਿੰਡਾ ਵਿੱਚ ਸਾਬਕਾ ਫੌਜੀ ਕੁਲਦੀਪ ਦੇ ਪਰਿਵਾਰ ਲਈ ਦਿਵਾਲੀ ਦੀ ਰਾਤ ਭਾਰੀ ਪਈ। ਸਾਬਕਾ ਫੌਜੀ ਦੇ ਪਰਿਵਾਰ ਉੱਤੇ ਹਥਿਆਰਾਂ ਨਾਲ ਲੈਸ ਹਮਲਾਵਰਾਂ (Armed attackers) ਨੇ ਘਰ ਵਿੱਚ ਦਾਖਿਲ ਹੋਕੇ ਹਮਲਾ ਕਰ ਦਿੱਤਾ। ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

Some assailants attacked the family of an ex-serviceman in Bathinda by entering the house
Attack on ex servicemans family: ਸਾਬਕਾ ਫੌਜੀ ਦੇ ਪਰਿਵਾਰ ਤੇ ਦਿਵਾਲੀ ਵਾਲੀ ਰਾਤ ਹਮਲਾ, ਹਮਲਾਵਰ ਘਰ 'ਚ ਹੋਏ ਦਾਖਿਲ,ਸਾਬਕਾ ਫੌਜੀ ਗੰਭੀਰ ਜ਼ਖ਼ਮੀ

By ETV Bharat Punjabi Team

Published : Nov 13, 2023, 6:37 PM IST

ਬਠਿੰਡਾ: ਜ਼ਿਲ੍ਹਾ ਬਠਿੰਡਾ ਦੀ ਢਿੱਲੋਂ ਬਸਤੀ ਵਿਖੇ ਗਲੀ ਨੰਬਰ ਦੋ ਵਿੱਚ ਸਾਬਕਾ ਫੌਜੀ ਦੇ ਪਰਿਵਾਰ ਉੱਪਰ ਦਿਵਾਲੀ ਦੀ ਰਾਤ ਨੂੰ ਇੱਕ ਦਰਜਨ ਤੋਂ ਵੱਧ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੀਆਂ ਤਸਵੀਰਾਂ ਵੀ ਸੀਸੀਟੀਵੀ (CCTV images of the attack) ਵਿੱਚ ਕੈਦ ਹੋਈਆਂ ਹਨ। ਇਸ ਮੰਦਭਾਗੀ ਘਟਨਾ ਵਿੱਚ ਸਾਬਕਾ ਫੌਜੀ ਦੇ ਗੰਭੀਰ ਸੱਟਾਂ ਵੱਜੀਆਂ ਹਨ। ਕੁਲਦੀਪ ਸਿੰਘ ਸਾਬਕਾ ਫੌਜੀ (Kuldeep Singh is an ex serviceman) ਨੂੰ ਹਾਲਤ ਗੰਭੀਰ ਹੋਣ ਕਾਰਣ ਬਠਿੰਡਾ ਦੇ ਸਰਕਾਰੀ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।


ਖਤਰਨਾਕ ਤਸਵੀਰਾਂ ਆਈਆਂ ਸਾਹਮਣੇ: ਇਸ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਕਿਸ ਤਰੀਕੇ ਦੇ ਨਾਲ ਹਮਲਾਵਰਾਂ ਵੱਲੋਂ ਘਰ ਦੇ ਮੁੱਖ ਦਰਵਾਜ਼ੇ ਤੋਂ ਉਪਰੋਂ ਲੰਘ ਕੇ ਦਰਵਾਜ਼ਾ ਖੋਲ੍ਹ ਕੇ ਘਰ ਦੇ ਅੰਦਰ ਤੱਕ ਇੱਟਾ ਰੋੜੇ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ। ਇਹ ਘਟਨਾ ਦਿਵਾਲੀ ਵਾਲੀ ਰਾਤ (The incident happened on Diwali night) 10 ਵਜੇ ਦੇ ਕਰੀਬ ਵਾਪਰੀ ਜਦੋਂ ਸਾਬਕਾ ਫੌਜੀ ਆਪਣੇ ਪਰਿਵਾਰ ਸਮੇਤ ਬੱਚਿਆਂ ਦੇ ਨਾਲ ਦਿਵਾਲੀ ਮੌਕੇ ਪਟਾਕੇ ਚਲਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕੁੱਝ ਨੌਜਵਾਨਾਂ ਦੀ ਆਪਸ ਵਿੱਚ ਸੜਕ ਉੱਤੇ ਤਕਰਾਰ ਚੱਲ ਰਹੀ ਸੀ।

ਭੰਨ ਤੋੜ ਮਗਰੋਂ ਹੋਏ ਫਰਾਰ: ਇਸ ਦੌਰਾਨ ਨੌਜਵਾਨ ਆਪਸ ਵਿੱਚ ਝਗੜ ਪਏ ਅਤੇ ਗਾਲਾਂ ਵੀ ਕੱਢਣ ਲੱਗੇ। ਸਾਬਕਾ ਫੌਜੀ ਨੇ ਜਦੋਂ ਨੌਜਵਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਫੌਜੀ ਦੇ ਉੱਤੇ ਹੀ ਹਮਲਾ ਕਰ ਦਿੱਤਾ। ਘਰ ਵਿੱਚ ਦਾਖਿਲ ਹੋਕੇ ਫੌਜੀ ਨੇ ਆਪਣੀ (Attack on ex servicemen in Bathinda) ਲਾਇਸੰਸੀ ਗੰਨ ਦੇ ਨਾਲ ਘਰ ਵਿੱਚ ਇੱਟਾਂ ਰੋਡੇ ਮਾਰ ਰਹੇ ਹਮਲਾਵਰਾਂ ਨੂੰ ਦੀ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਹਮਲਾਵਰਾਂ ਨੇ ਸਾਬਕਾ ਫੌਜੀ ਦੀ ਪਤਨੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਉਸ ਦੀ ਗੰਨ ਨੂੰ ਥੱਲੇ ਸੁੱਟਣ ਲਈ ਕਿਹਾ। ਜਦੋਂ ਸਾਬਕਾ ਫੌਜੀ ਨੇ ਬੰਦੂਕ ਸੁੱਟ ਦਿੱਤੀ ਤਾਂ ਹਮਲਾਵਰਾਂ ਘਰ ਵਿੱਚ ਭੰਨ-ਤੋੜ ਕਰਕੇ ਫਰਾਰ ਹੋ ਗਏ।


ਇਸ ਮਾਮਲੇ ਵਿੱਚ ਥਾਣਾ ਕਨਾਲ ਦੇ ਐੱਸਐਚਓ ਪਰਮ ਪਾਰਸ ਸਿੰਘ ਦਾ ਕਹਿਣਾ (Bathinda Crime News) ਹੈ ਕਿ ਦੇਰ ਰਾਤ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਘਰ ਵਿੱਚ ਲੜਾਈ-ਝਗੜਾ ਹੋਇਆ ਹੈ। ਮੌਕੇ ਉੱਤੇ ਪੁਲਿਸ ਪਾਰਟੀ ਚਲੀ ਗਈ ਸੀ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਕੁੱਝ ਨੌਜਵਾਨਾਂ ਨੂੰ ਰਾਊਂਡਅਪ ਵੀ ਕੀਤਾ ਗਿਆ ਹੈ।

ABOUT THE AUTHOR

...view details