ਬਠਿੰਡਾ: ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਮਨਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐੱਮ.ਡੀ. ਬਲਦੇਵ ਸਿੰਘ ਸਰਾਂ ਨੇ ਬਠਿੰਡਾ ਦੇ ਨਥਾਣਾ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਅਹਿਮ ਦਿਹਾੜੇ 'ਤੇ ਵਾਤਾਵਰਨ ਦੇ ਸਹਿਜ ਸੰਭਾਲ ਲੋਕਾਂ ਨੂੰ ਆਪਣੀ ਜਿਮੇਵਾਰੀ ਤੋਂ ਜਾਣੂ ਕਰਵਾਉਣ ਲਈ ਪਾਵਰ ਕਾਰਪੋਰੇਸ਼ਨ ਦੇ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਪੀਐੱਸਪੀਸੀਐੱਲ ਦੇ ਸਹਿਯੋਗ ਨਾਲ 66 ਕੇਵੀ ਗਰਿੱਡ ਸਬ ਸਟੇਸ਼ਨ ਨਥਾਣਾ, ਵਿਖੇ ਮਨਾਏ ਜਾਣ ਵਾਲੇ 550ਵੇਂ ਜਨਮ ਦਿਵਸ ਨੂੰ ਸਮਰਪਿਤ ਬਨਯਾਨ(ਬੋਹੜ) ਦਾ ਪੌਦਾ ਲਗਾਇਆ।
"ਪਲਾਂਟ ਏ ਟ੍ਰੀ ਸੋਸਾਇਟੀ" ਬਠਿੰਡਾ ਦੁਆਰਾ ਦਰੱਖਤ ਲਗਾਉਣ ਲਈ ਇੱਕ ਡ੍ਰਾਈਵ ਦਾ ਉਦਘਾਟਨ ਕਰਨ ਤੋਂ ਬਾਅਦ ਬਲਦੇਵ ਸਿੰਘ ਸਰਾਂ ਨੇ ਨਿੰਮ, ਡੇਕ, ਚਾਂਦਨੀ, ਅਮਲਤਾਸ, ਕਾਜੋਰੈਨਾ, ਰਜੈਨ, ਹਿਬਸਕਸ, ਸਿਲਵਰ ਓਕ, ਅਰਜੁਨ, ਕਿੱਕਰ, ਜਾਮੁਨ, ਬੋਤਲ ਪਾਮ ਅਤੇ ਗੁਲਮੋਹਰ ਆਦਿ ਦੇ 700 ਦੇ ਕਰੀਬ ਪੋਦੇ ਪੀਐੱਸਪੀਸੀਐੱਲ ਅਧਿਕਾਰੀਆਂ ਅਤੇ ਸਟਾਫ ਨਾਲ ਮਿਲਕੇ ਲਗਾਏ। ਬਲਦੇਵ ਸਿੰਘ ਨੇ ਪੰਜਾਬ ਦੇ ਸਮੂਹ ਬਿਜ਼ਲੀ ਖਪਤਕਾਰਾਂ ਅਤੇ ਕਿਸਾਨਾਂ ਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਕਾਰਪੋਰੇਸ਼ਨ ਲਈ ਅਪੀਲ ਕੀਤੀ ਕਿ ਉਹ ਭਰਪੂਰ ਰੁੱਖ ਲਗਾਉਣ ਤਾਂ ਜੋ ਅਸੀਂ ਪੰਜਾਬ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾ ਸਕੀਏ।