ਪੰਜਾਬ

punjab

By

Published : May 25, 2022, 10:17 AM IST

ETV Bharat / state

ਬਟਵਾਰੇ ਦਾ ਦਰਦ: 74 ਸਾਲਾਂ ਬਾਅਦ ਨਾਨਕੇ ਪਿੰਡ ਪਰਤਿਆ ਮੁਹੰਮਦ ਸਦੀਕ

ਪਾਕਿਸਤਾਨ ਵਿਚਲਾ ਸਿੱਕਾ ਖ਼ਾਨ ਦਾ ਭਰਾ ਮੁਹੰਮਦ ਸਦੀਕ ਆਪਣੇ ਨਾਨਕੇ ਪਿੰਡ ਫੱਲੇਵਾਲ ਵਿਖੇ ਕਰੀਬ 74 ਸਾਲ ਬਾਅਦ ਪਰਤਿਆ ਹੈ ਦੇਰ ਰਾਤ ਸਿੱਕਾ ਖਾਨ ਨਾਲ ਪਾਕਿਸਤਾਨ (Pakistan) ਤੋਂ ਨਾਨਕੇ ਪਿੰਡ ਪਰਤੇ ਮੁਹੰਮਦ ਸਦੀਕ ਦਾ ਪਿੰਡ ਵਾਸੀਆਂ ਵੱਲੋਂ ਢੋਲ ਢਮੱਕੇ ਅਤੇ ਫੁੱਲਾਂ ਦੇ ਹਾਰ ਨਾਲ ਸਵਾਗਤ ਕੀਤਾ ਗਿਆ।

74 ਸਾਲਾਂ ਬਾਅਦ ਨਾਨਕੇ ਪਿੰਡ ਪਰਤਿਆ ਮੁਹੰਮਦ ਸਦੀਕ
74 ਸਾਲਾਂ ਬਾਅਦ ਨਾਨਕੇ ਪਿੰਡ ਪਰਤਿਆ ਮੁਹੰਮਦ ਸਦੀਕ

ਬਠਿੰਡਾ:ਸੰਨ 1947 ਵਿੱਚ ਭਾਰਤ (India) ਨੂੰ ਅੰਗਰੇਜ਼ਾਂ ਤੋਂ ਤਾਂ ਮੁਕਤੀ ਮਿਲ ਗਈ, ਪਰ ਉਸ ਸਮੇਂ ਦੇਸ਼ ਦੀ ਆਜ਼ਾਦੀ ਦੇ ਨਾਲ ਦੇਸ਼ ਦੇ ਬਹੁਤ ਸਾਰੇ ਪਰਿਵਾਰਾਂ ਨੂੰ ਅਜਿਹਾ ਵਿਛੋੜਾ ਮਿਲਿਆ ਕਿ ਉਸ ਨੂੰ ਮਿਲਾਪ ਕਰਨ ਵਿੱਚ 75 ਸਾਲ ਲੱਗ ਗਏ। ਜਿਸ ਦੀ ਇੱਕ ਉਦਾਰਨ ਮੁਹੰਮਦ ਸਦੀਕ ਦਾ ਪਰਿਵਾਰ ਹੈ। ਦਰਅਸਲ ਇਹ ਪਰਿਵਾਰ ਆਜ਼ਾਦੀ ਸਮੇਂ ਵਿਛੜ ਗਿਆ ਸੀ, ਜਿਸ ਨੂੰ 72 ਸਾਲਾਂ ਬਾਅਦ ਦੁਬਾਰਾ ਮਿਲਾਇਆ ਗਿਆ ਹੈ।

ਬਠਿੰਡਾ ਦੇ ਪਿੰਡ ਫੱਲੇਵਾਲ (Phallewal village of Bathinda) ਵਿਖੇ ਆਪਣੀ ਮਾਤਾ ਨਾਲ ਨਾਨਕੇ ਘਰ ਆਇਆ ਸਿੱਕਾ ਖ਼ਾਨ ਇੱਥੇ ਹੀ ਰਹਿ ਗਿਆ ਅਤੇ ਉਸ ਦਾ ਪਿਤਾ, ਭੈਣ ਅਤੇ ਭਰਾ ਪਾਕਿਸਤਾਨ ਦੇ ਫੈਸਲਾਬਾਦ (Faisalabad of Pakistan) ਚਲੇ ਗਏ, ਪਰ ਅੱਜ ਪਾਕਿਸਤਾਨ ਵਿਚਲਾ ਸਿੱਕਾ ਖ਼ਾਨ ਦਾ ਭਰਾ ਮੁਹੰਮਦ ਸਦੀਕ ਆਪਣੇ ਨਾਨਕੇ ਪਿੰਡ ਫੱਲੇਵਾਲ ਵਿਖੇ ਕਰੀਬ 74 ਸਾਲ ਬਾਅਦ ਪਰਤਿਆ ਹੈ ਦੇਰ ਰਾਤ ਸਿੱਕਾ ਖਾਣ ਨਾਲ ਪਾਕਿਸਤਾਨ (Pakistan) ਤੋਂ ਨਾਨਕੇ ਪਿੰਡ ਪਰਤੇ ਮੁਹੰਮਦ ਸਦੀਕ ਦਾ ਪਿੰਡ ਵਾਸੀਆਂ ਵੱਲੋਂ ਢੋਲ ਢਮੱਕੇ ਅਤੇ ਫੁੱਲਾਂ ਦੇ ਹਾਰ ਸਵਾਗਤ ਕੀਤਾ ਗਿਆ।

74 ਸਾਲਾਂ ਬਾਅਦ ਨਾਨਕੇ ਪਿੰਡ ਪਰਤਿਆ ਮੁਹੰਮਦ ਸਦੀਕ

ਬਠਿੰਡਾ ਦੇ ਪਿੰਡ ਫੂਲੇਵਾਲ (Phallewal village of Bathinda) ਵਿਖੇ ਆਪਣੇ ਨਾਨਕੇ ਘਰ ਰਹਿ ਰਿਹਾ ਸਿੱਕਾ ਖ਼ਾਨ ਬਟਵਾਰੇ ਸਮੇਂ ਹੋਏ ਹੱਲਿਆਂ ਸਮੇਂ ਆਪਣੀ ਮਾਤਾ ਨਾਲ ਪਿੰਡ ਫੁਲੇਵਾਲ (Phallewal village of Bathinda) ਆਇਆ ਸੀ ਅਤੇ ਸਿੱਕਾ ਖ਼ਾਨ ਦਾ ਭਰਾ ਆਪਣੀ ਭੈਣ ਅਤੇ ਪਿਤਾ ਨਾਲ ਪਾਕਿਸਤਾਨ ਦੇ ਫੈਸਲਾਬਾਦ (Faisalabad of Pakistan) ਚਲੇ ਗਏ, ਪਰ ਇਸ ਦੌਰਾਨ ਹੀ ਪਾਕਿਸਤਾਨ ਵਿਚਲੇ ਭਰਾ ਨੇ ਆਪਣੇ ਭਾਰਤ ਰਹਿਗੇ ਭਰਾ ਸਿੱਕਾ ਖਾਨ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਅਤੇ ਦੋਵੇਂ ਭਰਾਵਾਂ ਦਾ ਮੇਲ ਸੋਸ਼ਲ ਮੀਡੀਆ (Social media) ਰਾਹੀਂ ਹੋਇਆ ਅਤੇ ਮੁਹੰਮਦ ਸਦੀਕ ਵੱਲੋਂ ਸਿੱਕਾ ਖਾਨ ਨੂੰ ਪਾਕਿਸਤਾਨ ਬੁਲਾਇਆ ਗਿਆ ਅਤੇ ਅੱਜ ਸਿੱਕਾ ਖਾਨ ਨਾਲ ਪਾਕਿਸਤਾਨ ਤੋਂ ਮੁਹੰਮਦ ਸਦੀਕ ਵੀ ਆਪਣੇ ਨਾਨਕੇ ਪਿੰਡ ਪਰਤਿਆ।

ਪਾਕਿਸਤਾਨ ਤੋਂ ਪਰਤੇ ਮੁਹੰਮਦ ਸਦੀਕ ਨੇ ਦੱਸਿਆ ਕਿ ਪਿਤਾ ਦਾ ਕਤਲ ਹੋ ਜਾਣ ਤੋਂ ਬਾਅਦ ਉਨ੍ਹਾਂ ਜ਼ਿੰਦਗੀ ਦਾ ਲੰਮਾ ਸੰਘਰਸ਼ ਕੀਤਾ ਅਤੇ ਵਿੱਛੜੇ ਪਰਿਵਾਰਾਂ ਨੂੰ ਮਿਲਣ ਲਈ ਆਪਣੇ ਯਤਨ ਜਾਰੀ ਰੱਖੇ। ਨਾਨਕੇ ਪਿੰਡ ਰਹਿ ਗਏ ਆਪਣੇ ਭਰਾ ਸਿੱਕਾ ਖਾਨ ਨੂੰ ਮਿਲਣ ਲਈ ਮੁਹੰਮਦ ਸਦੀਕ ਨੇ ਬੜਾ ਲੰਮਾ ਸੰਘਰਸ਼ ਕੀਤਾ।

ਮੁਹੰਮਦ ਸਦੀਕ ਵੱਲੋਂ ਜਿੱਥੇ ਸੋਸ਼ਲ ਮੀਡੀਆ ‘ਤੇ ਆਪਣੀ ਅਤੇ ਆਪਣੇ ਭਰਾ ਦੀ ਜਾਣਕਾਰੀ ਸਾਂਝੀ ਕੀਤੀ ਗਈ, ਉੱਥੇ ਹੀ ਭਾਰਤ ਰਹਿੰਦੇ ਭਰਾ ਨੂੰ ਮਿਲਣ ਲਈ ਉਸ ਵੱਲੋਂ ਆਪਣੇ ਰੁਜ਼ਗਾਰ ਦਾ ਸਾਧਨ ਸੱਜਰ ਸੂਈ ਝੋਟੀ ਵੀ ਵੇਚ ਦਿੱਤੀ ਗਈ ਅਤੇ ਆਪਣੇ ਭਰਾ ਸਿੱਕਾ ਖਾਨ ਨੂੰ ਪਾਕਿਸਤਾਨ ‘ਚ ਰਹਿੰਦੇ ਪਰਿਵਾਰ ਲਈ ਮਿਲਣ ਲਈ ਬੁਲਾਇਆ ਅਤੇ ਕਰੀਬ ਦੋ ਮਹੀਨੇ ਸਿੱਕਾ ਖਾਨ ਨੂੰ ਆਪਣੇ ਕੋਲ ਪਾਕਿਸਤਾਨ ਵਿੱਚ ਰੱਖਣ ਉਪਰੰਤ ਅੱਜ ਸਿੱਕਾ ਖਾਨ ਆਵਦੇ ਭਰਾ ਮੁਹੰਮਦ ਸਦੀਕ ਨੂੰ ਲੈ ਕੇ ਭਾਰਤ ਭਰ ‘ਚ ਆਪਣੇ ਨਾਨਕੇ ਪਿੰਡ ਫੁਲੇਵਾਲ ਪਰਤਿਆ ਹੈ।

ਇਹ ਵੀ ਪੜ੍ਹੋ:ਮੰਤਰੀ ਵਿਜੇ ਸਿੰਗਲਾ 'ਤੇ ਕਾਰਵਾਈ ਮਗਰੋਂ ਸਿੱਧੂ ਮੂਸੇਵਾਲਾ ਦਾ ਵੱਡਾ ਬਿਆਨ

ABOUT THE AUTHOR

...view details