ਪੰਜਾਬ

punjab

ETV Bharat / state

Release of 'Bandi Singhs': ਸਿੱਖ ਜਥੇਬੰਦੀਆਂ ਬੰਦੀ ਸਿੰਘਾਂ ਦੀ ਰਿਹਾਈ ਲਈ 10 ਦਸੰਬਰ ਨੂੰ ਸੰਸਦ ਤੱਕ ਕਰਨਗੀਆਂ ਮਾਰਚ - 10 ਦਸੰਬਰ ਨੂੰ ਸੰਸਦ ਤੱਕ ਕਰਨਗੀਆਂ ਮਾਰਚ

Parliament March of Sikh Organizations: ਬੰਦੀ ਸਿੰਘਾਂ ਦੀ ਰਿਹਾਈ ਲਈ 10 ਦਸੰਬਰ ਨੂੰ ਸੰਸਦ ਤੱਕ ਸਿੱਖ ਜਥੇਬੰਦੀਆਂ ਮਾਰਚ ਕਰਨਗੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਯਾਦ ਪੱਤਰ ਦਿੱਤਾ ਜਾਵੇਗਾ।

Sikh organizations will march to Parliament on December 10 for the release of captive Singhs
ਸਿੱਖ ਜਥੇਬੰਦੀਆਂ ਬੰਦੀ ਸਿੰਘਾਂ ਦੀ ਰਿਹਾਈ ਲਈ 10 ਦਸੰਬਰ ਨੂੰ ਸੰਸਦ ਤੱਕ ਕਰਨਗੀਆਂ ਮਾਰਚ

By ETV Bharat Punjabi Team

Published : Dec 5, 2023, 6:41 PM IST

ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ

ਬਠਿੰਡਾ : ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੰਵਿਧਾਨ ਵਿੱਚ ਦਰਜ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਬਿਨਾਂ ਕਿਸੇ ਕਾਰਨ ਸਜਾਵਾਂ ਪੂਰੀਆਂ ਕਰ ਚੁੱਕੇ ਜਥੇਦਾਰ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਉਰਾ, ਦਵਿੰਦਰਪਾਲ ਸਿੰਘ ਭੁੱਲਰ ਸਮੇਤ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਨੂੰ ਸਾਲਾਂ ਬੱਧੀ ਲਮਕਾਉਣ ਬਿਨਾਂ ਠੋਸ ਕਾਰਨਾਂ ਦੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਅਸਾਮ ਦੀ ਜੇਲ੍ਹ ਵਿੱਚ ਭੇਜਣਾ ਇੰਨਸਾਫ ਅਤੇ ਕਾਨੂੰਨ ਦੇ ਰਾਜ ਉੱਪਰ ਕਾਲਾ ਧੱਬਾ ਹੈ।

10 ਦਸੰਬਰ ਨੂੰ ਮਾਰਚ :ਇਹਨਾਂ ਗੱਲਾਂ ਦਾ ਪ੍ਰਗਟਾਵਾ ਗੁਰਦੀਪ ਸਿੰਘ ਨੇ ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਯੂਨਾਈਟਿਡ ਅਕਾਲੀ ਦਲ ਲੋਕ ਅਧਿਕਾਰ ਲਹਿਰ ਸ੍ਰੋਮਣੀ ਅਕਾਲੀ ਦਲ (ਅ) ਫ਼ਤਿਹ ਭਾਰਤੀ ਵਪਾਰ ਅਤੇ ਉਦਯੋਗ ਮਹਾ ਸੰਘ, ਕੌਮੀ ਇਨਸਾਫ ਮੋਰਚਾ ਚੰਡੀਗੜ੍ਹ, ਬਰਗਾੜੀ ਇੰਨਸਾਫ ਮੋਰਚਾ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਦੇ ਆਗੂਆ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ 10 ਦਸੰਬਰ ਨੂੰ ਗੁਰੂਦਵਾਰਾ ਬੰਗਲਾ ਸਾਹਿਬ ਤੋਂ ਪਾਰਲੀਮੈਂਟ ਹਾਊਸ ਤੱਕ ਰੋਸ ਮਾਰਚ ਕਰਕੇ ਪ੍ਰਧਾਨ ਮੰਤਰੀ ਨੂੰ ਰਿਹਾਈਆਂ ਸਿੱਖਾਂ ਅਤੇ ਪੰਜਾਬ ਨਾਲ ਵਧੀਕੀਆਂ ਸੰਬੰਧੀ ਯਾਦ ਪੱਤਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਮਾਰਚ ਜਸਵੀਰ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਹੋਵੇਗਾ ਹੈ। ਇਹ ਸਾਰੀਆਂ ਜਥੇਬੰਦੀਆਂ ਉਲੀਕੇ ਰੋਸ ਮਾਰਚ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ। ਉਹਨਾਂ ਪੰਜਾਬ ਦੇ ਸਮੂਹ ਇੰਨਸਾਫ ਪਸੰਦ ਲੋਕਾਂ, ਹਰਿਆਣਾ ਅਤੇ ਦਿੱਲੀ ਦੀ ਸੰਗਤ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ। ਇਨਾ ਜਥੇਬੰਦੀਆਂ ਨੇ ਭਾਰਤ ਦੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਅਮਰੀਕਾ, ਕਨੇਡਾ ਅਤੇ ਇੰਗਲੈਂਡ ਵਿੱਚ ਕਤਲ ਕਰਵਾਉਣ ਅਤੇ ਉਥੋਂ ਦੇ ਸਰਕਾਰਾਂ ਦੇ ਮੁਖੀਆ ਵੱਲੋ ਸਪੱਸ਼ਟ ਕੀਤੇ ਜਾਣ ਤੋਂ ਭਾਰਤੀ ਲੋਕਤੰਤਰ ਦੇ ਮੱਥੇ ਉੱਪਰ ਕਲੰਕ ਹੈ। ਪੰਜਾਬ ਦੇ ਮੁੱਖ ਮੰਤਰੀ ਜਿਹੜੇ ਵਿਰੋਧੀ ਧਿਰ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ ਸਜ਼ਾਵਾਂ ਦਿਵਾਉਣ, ਬਹਿਬਲ-ਕੋਟ ਗੋਲੀ ਕਾਂਡ ਦੇ ਦੋਸ਼ੀਆ ਨੂੰ ਸਜਾਵਾਂ ਦੇਣ ਅਤੇ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀਆ ਦੀਆਂ ਰਿਹਾਈਆਂ 24 ਘੰਟਿਆਂ ਵਿੱਚ ਕਰਨ ਦੇ ਐਲਾਨ ਕੀਤੇ ਅਤੇ ਅੱਜ ਇਸਦੇ ਉੱਲਟ ਰਾਹ ਚੱਲ ਪਏ ਹਨ। ਇਹ ਜਥੇਬੰਦੀਆਂ ਇੱਕ ਵੱਜੇ ਸੰਭੂ ਬਾਰਡਰ ਤੇ ਇਕੱਠੀਆਂ ਹੋਣ ਗੀਆ ਅਤੇ ਲਗਪਗ 150 ਬੱਸਾਂ ਦਾ ਕਾਫ਼ਲਾ ਤੁਰੇਗਾ।

ਪ੍ਰੈੱਸ ਕਾਨਫਰੰਸ ਵਿੱਚ ਲਖਵੀਰ ਸਿੰਘ ਰੋਡੇ ਦੀ ਮੌਤ ਉੱਪਰ ਦੁੱਖ ਪ੍ਰਗਟ ਕਰਦੇ ਹੋਏ ਕੋਮੀ ਘਾਟਾ ਦੱਸਿਆ ਹੈ। ਦਲ ਖ਼ਾਲਸਾ ਦੇ ਸ਼ਾਂਤਮਈ ਪ੍ਰੋਗਰਾਮ ਉੱਪਰ ਬਠਿੰਡਾ ਪੁਲਿਸ ਵੱਲੋਂ ਪਾਬੰਦੀ ਲਾਉਣ ਦੀ ਕੋਸ਼ਿਸ਼ ਦੀ ਆਲੋਚਨਾ ਕੀਤੀ ਹੈ।

ABOUT THE AUTHOR

...view details