ਪੰਜਾਬ

punjab

ETV Bharat / state

Sidhu Moosewala Mother Got Award: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਸ਼ੁਭਦੀਪ ਮਮਤਾ ਐਵਾਰਡ ਨਾਲ ਸਨਮਾਨ - ਗੁਰਕੀਰਤ ਕੋਟਲੀ

ਮਾਲਵਾ ਸੱਭਿਆਚਾਰ ਮੰਚ ਪੰਜਾਬ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੂੰ ਸ਼ੁਭਦੀਪ ਮਮਤਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

Sidhu Moosewala's mother Charan Kaur honored with "Shubhdeep Mamta Award".
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਸ਼ੁਭਦੀਪ ਮਮਤਾ ਐਵਾਰਡ ਨਾਲ ਸਨਮਾਨ

By

Published : Feb 12, 2023, 11:39 AM IST

Updated : Feb 12, 2023, 12:17 PM IST

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਸ਼ੁਭਦੀਪ ਮਮਤਾ ਐਵਾਰਡ ਨਾਲ ਸਨਮਾਨ

ਮਾਨਸਾ : ਮਾਲਵਾ ਸੱਭਿਆਚਾਰ ਮੰਚ ਪੰਜਾਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲੜਕੀਆਂ ਦੀ ਲੋਹੜੀ ਮਨਾ ਕੇ ਸਮਾਜ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਮਾਲਵਾ ਸੱਭਿਆਚਾਰ ਮੰਚ ਪੰਜਾਬ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੂੰ ਸ਼ੁਭਦੀਪ ਮਮਤਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਮਾਲਵਾ ਸੱਭਿਆਚਾਰ ਮੰਚ ਪੰਜਾਬ ਵੱਲੋਂ ਅੱਜ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਸਮੇਤ ਸੱਭਿਆਚਾਰ ਮੰਚ ਦੇ 31 ਮੈਂਬਰ ਅੱਜ ਪਿੰਡ ਮੂਸਾ ਪਹੁੰਚੇ ਤੇ ਮਾਤਾ ਚਰਨ ਕੌਰ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਗੁਰਕੀਰਤ ਕੋਟਲੀ ਸਾਬਕਾ ਵਿਧਾਇਕ, ਮਲਕੀਤ ਸਿੰਘ ਦਾਖਾ, ਲਖਵੀਰ ਸਿੰਘ ਲੱਖਾ ਤੇ ਬਿਕਰਮ ਮੋਫ਼ਰ ਮੌਜੂਦ ਸਨ। ਸੱਭਿਆਚਾਰ ਮੰਚ ਦੇ ਪ੍ਰਧਾਨ ਬਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਤੇ ਮਾਣ ਹੈ ਕਿ ਅੱਜ ਉਹ ਮਾਤਾ ਚਰਨ ਕੌਰ ਨੂੰ ਸਨਮਾਨਿਤ ਕਰ ਰਹੇ ਹਨ, ਜਿਸਨੇ ਸਿੱਧੂ ਮੂਸੇਵਾਲਾ ਨੂੰ ਜਨਮ ਦਿੱਤਾ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਦੇਸ਼ ਵਿਦੇਸ਼ ਵਿੱਚ ਪੰਜਾਬੀਆਂ ਦਾ ਝੰਡਾ ਉੱਚਾ ਕੀਤਾ।

ਇਹ ਵੀ ਪੜ੍ਹੋ :Rupnagar Police: ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਾਰ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਮੂਸੇਵਾਲਾ ਦੇ ਪਿਤਾ ਦੀ ਅਪੀਲ :ਮੰਚ ਵੱਲੋਂ ਸਨਮਾਨਿਤ ਕੀਤੇ ਜਾਣ ਉਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਮੰਚ ਦਾ ਧੰਨਵਾਦ ਕੀਤਾ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੰਚ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਨਮਾਨ ਲੈਣ ਦੇ ਲਈ ਨਹੀਂ ਪਹੁੰਚ ਸਕੇ। ਉਨ੍ਹਾਂ ਨੂੰ ਦੁੱਖ ਹੈ ਪਰ ਉਨ੍ਹਾਂ ਦੇ ਬੇਟੇ ਦੇ ਕਤਲ ਨੂੰ ਅੱਜ 10 ਮਹੀਨੇ ਦੇ ਕਰੀਬ ਹੋਣ ਵਾਲਾ ਹੈ ਪਰ ਇਨਸਾਫ਼ ਨਹੀ ਮਿਲ ਰਿਹਾ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਉਹ ਇੱਕ ਆਮ ਵਿਅਕਤੀ ਸੀ ਇਸ ਲਈ ਅੱਜ ਤੱਕ ਉਹ ਇਨਸਾਫ਼ ਦੇ ਲਈ ਦਰ ਦਰ ਦੀਆਂ ਠੋਕਰਾ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਫੌਜ ਚੋ ਸੇਵਾ ਮੁਕਤ ਹੋਏ ਹਨ ਤੇ ਇਨਸਾਫ਼ ਪਸੰਦ ਵਿਅਕਤੀ ਹਨ। ਸੜਕ ਉਤੇ ਧਰਨਾ ਦੇ ਕੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਆਪ ਸਭ ਨੂੰ ਅਪੀਲ ਹੈ ਕਿ ਸਿੱਧੂ ਨੂੰ ਇਨਸਾਫ਼ ਦਿਵਾਉਣ ਦੇ ਲਈ ਸਰਕਾਰ ਉਤੇ ਦਬਾ ਬਣਾਉਣ।

Last Updated : Feb 12, 2023, 12:17 PM IST

ABOUT THE AUTHOR

...view details