ਪੰਜਾਬ

punjab

ETV Bharat / state

World Championship in Brazil: ਦੁਨੀਆ ਜਿੱਤਣਾ ਚਾਹੁੰਦੀ ਹੈ ਇਹ ਮੁਟਿਆਰ, ਜਾਣੋ ਕਾਰਨ - ਸ਼੍ਰੇਆ ਨੇ ਬੈੱਡਮਿੰਟਨ ਦੀ ਟ੍ਰੇਨਿੰਗ ਹੈਦਰਾਬਾਦ ਤੋਂ ਲਈ

ਅਕਸਰ ਇਨਸਾਨ ਆਪਣੀ ਸਰੀਰਕ ਕਮਜ਼ੋਰੀ ਦੇ ਕਾਰਨ ਆਪਣਾ ਹੌਂਸਲਾ ਛੱਡ ਦਿੰਦੇ ਹਨ ਅਤੇ ਜਿੰਦਗੀ ਨੂੰ ਕੋਸਦੇ ਰਹਿੰਦੇ ਹਨ, ਪਰ ਬਠਿੰਡਾ ਦੀ ਇੱਕ ਅਜਿਹੀ ਮੁਟਿਆਰ ਹੈ ਜਿਸ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਕੇ ਦੁਨਿਆ 'ਤੇ ਵੱਖਰੀ ਪਛਾਣ ਬਣਾਈ ਹੈ। ਆਖਰ ਕੌਣ ਹੈ ਉਹ ਮੁਟਿਆਰ ਆਉ ਜਾਣਦੇ ਹਾਂ...

ਬਠਿੰਡਾ ਦੀ ਇਹ ਮੁਟਿਆਰ ਕੁੱਝ ਵੀ ਕਰਕੇ ਜਿੱਤਣਾ ਚਾਹੁੰਦੀ ਹੈ ਦੁਨਿਆ!
ਬਠਿੰਡਾ ਦੀ ਇਹ ਮੁਟਿਆਰ ਕੁੱਝ ਵੀ ਕਰਕੇ ਜਿੱਤਣਾ ਚਾਹੁੰਦੀ ਹੈ ਦੁਨਿਆ!

By

Published : Jul 30, 2023, 9:02 PM IST

Updated : Jul 31, 2023, 11:02 PM IST

ਦੁਨੀਆ ਜਿੱਤਣਾ ਚਾਹੁੰਦੀ ਹੈ ਇਹ ਮੁਟਿਆਰ, ਜਾਣੋ ਕਾਰਨ

ਬਠਿੰਡਾ: ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਕੁੱਝ ਕਰਨ ਦਾ ਜਨੂੰਨ ਇਨਸਾਨ 'ਚ ਹੁੰਦਾ ਹੈ ਤਾਂ ਉਹ ਵੱਡੇ ਤੋਂ ਵੱਡਾ ਮੁਕਾਮ ਹਾਸਿਲ ਕਰ ਲੈਂਦਾ ਹੈ। ਅਜਿਹੀ ਹੀ ਮੱਲ ਬਠਿੰਡਾ ਦੀ ਸ਼੍ਰੇਆ ਨੇ ਮਾਰੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੇਆ ਨੂੰ ਬੋਲਣ ਅਤੇ ਸੁਨਣ 'ਚ ਦਿੱਕਤ ਆਉਂਦੀ ਹੈ, ਪਰ ਆਪਣੀ ਇਸ ਸਰੀਰਕ ਕਮਜ਼ੋਰੀ ਨੂੰ ਸ਼੍ਰੀਆ ਨੇ ਆਪਣੀ ਤਾਕਤ ਬਣਾਇਆ ਹੈ। ਬਠਿੰਡਾ ਦੀ ਇਹ ਮੁਟਿਆਰ ਬੈੱਡਮਿੰਟਨ ਦੀ ਖਿਡਾਰਣ ਹੈ।

ਸ਼੍ਰੇਆ ਨੇ ਕਈ ਮੈਡਲ ਕੀਤੇ ਹਾਸਿਲ: ਇਸ ਖਿਡਾਰਣ ਨੇ ਬਚਪਨ ਤੋਂ ਹੀ ਬੈੱਡਮਿੰਟਨ ਖੇਡਣਾ ਸ਼ੁਰੂ ਕੀਤਾ ਸੀ। ਇਸੇ ਸ਼ੌਂਕ ਨੇ ਅੱਜ ਇਸ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾ ਦਿੱਤਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਸ਼੍ਰੇਆ ਨੇ ਉਲੰਪਿਕ ਖੇਡਾਂ ਦੌਰਾਨ ਵੀ ਦੇਸ਼ ਦੀ ਝੋਲੀ ਗੋਲਡ ਮੈਡਲ ਪਾਇਆ ਸੀ। ਹੁਣ ਇੱਕ ਵਾਰ ਫਿਰ ਇਸ ਹੋਣਹਾਰ ਖਿਡਾਰਣ ਨੇ ਬ੍ਰਾਜ਼ਿਲ 'ਚ ਹੋਈ ਬੈੱਡਮਿੰਟਨ ਵਰਲਰ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ, ਸ਼ਹਿਰ, ਸੂਬੇ ਅਤੇ ਦੇਸ਼ ਦਾ ਨਾਮ ਪੂਰੀ ਦੁਨਿਆਂ 'ਚ ਰੌਸ਼ਨ ਕੀਤਾ ਹੈ। ਸ਼੍ਰੇਆ ਖੇਡਾਂ ਦੇ ਨਾਲ ਨਾਲ ਪੜਾਈ ਵੀ ਅੱਗੇ ਹੈ। ਸ਼੍ਰੇਆ ਨੇ ਬਾਰਵੀਂ ਜਮਾਤ 'ਚ ਪੂਰੇ ਪੰਜਾਬ 'ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ।

ਸ਼੍ਰੇਆ ਦੀ ਟ੍ਰਨਿੰਗ:ਸ਼੍ਰੇਆ ਵੱਲੋਂ ਬਚਪਨ ਤੋਂ ਬੈੱਡਮਿੰਟਨ ਦੀ ਟ੍ਰੇਨਿੰਗ ਹਾਸਿਲ ਕੀਤੀ ਜਾ ਰਹੀ ਹੈ ਅਤੇ ਆਪਣੀ ਖੇਡ 'ਚ ਆਏ ਦਿਨ ਹੋਰ ਨਿਖਾਰ ਲਿਆਉਂਦਾ ਜਾ ਰਿਹਾ ਹੈ। ਕਾਬਲੇਜ਼ਿਕਰ ਹੈ ਕਿ ਸ਼੍ਰੇਆ ਵੱਲੋਂ ਬੈੱਡਮਿੰਟਨ ਦੀ ਟ੍ਰੇਨਿੰਗ ਹੈਦਰਾਬਾਦ ਤੋਂ ਪ੍ਰਾਪਤ ਕੀਤੀ ਗਈ ਹੈ। ਇਸ ਕਾਮਯਾਬੀ ਪਿੱਛੇ ਜਿੱਥੇ ਸ਼ੇਆ ਦੀ ਮਿਹਨਤ ਅਤੇ ਹੌਂਸਲਾ ਹੈ, ਉੱਥੇ ਹੀ ਉਨ੍ਹਾਂ ਦੇ ਕੋਚ ਦੀ ਵੀ ਸਖ਼ਤ ਮਿਹਨਤ ਅਤੇ ਭਰੋਸਾ ਹੈ। ਇਸ ਸਭ ਦੇ ਨਾਲ ਹੀ ਸ਼ੇ੍ਰਆ ਇਸ ਮੰਜ਼ਿਲ ਤੱਕ ਪਹੁੰਚੀ ਹੈ।

ਪਰਿਵਾਰ ਦਾ ਸਹਿਯੋਗ: ਹਰ ਕਿਸੇ ਦੀ ਕਾਮਯਾਬੀ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਜ਼ਰੂਰੀ ਹੁੰਦਾ ਹੈ। ਸ਼੍ਰੇਆ ਦੀ ਕਾਮਯਾਬੀ ਪਿੱਛੇ ਵੀ ਉਸ ਦਾ ਪੂਰਾ ਪਰਿਵਾਰ ਹੈ, ਜਿੰਨ੍ਹਾਂ ਨੇ ਉਸ ਨੂੰ ਹਮੇਸ਼ਾ ਹੌਂਸਲ, ਹਿੰਮਤ ਦਿੱਤੀ ਹੈ। ਉਸ ਦੇ ਮਾਤਾ ਪਿਤਾ ਨੂੰ ਅੱਜ ਆਪਣੀ ਬੱਚੀ 'ਤੇ ਮਾਣ ਹੈ । ਜਿਸ ਨੇ ਪੂਰੀ ਦੁਨਿਆਂ 'ਚ ਉਨ੍ਹਾਂ ਦਾ ਨਾਮ ਚਮਕਾ ਦਿੱਤਾ ਹੈ। ਸ਼੍ਰੇਆ ਦੀ ਇਸੇ ਕਾਮਯਾਮੀ ਕਾਰਨ ਘਰ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ।

ਪ੍ਰਸ਼ਾਸਨ ਨੇ ਨਹੀਂ ਲਈ ਸਾਰ: ਬੇਸ਼ੱਕ ਸ਼੍ਰੇਆ ਨੇ ਆਪਣੀ ਮਿਹਨਤ ਨਾਲ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪਰ ਪ੍ਰਸਾਸ਼ਨ ਅਤੇ ਖੇਡ ਮੰਤਰਾਲੇ ਕੋਲ ਇਸ ਖਿਡਾਰਣ ਦੀ ਹੌਂਸਲਾ ਅਫ਼ਜ਼ਾਈ ਕਰਨ ਦਾ ਸਮਾਂ ਨਹੀਂ ਹੈ। ਇਸ ਗੱਲ ਦਾ ਮਲਾਲ ਸ਼੍ਰੇਆ ਦੇ ਨਾਲ-ਨਾਲ ਉਸ ਦੇ ਪੂਰੇ ਪਰਿਵਾਰ ਨੂੰ ਹੈ ਕਿ ਪ੍ਰਸਾਸ਼ਨ ਦੇ ਕਿਸੇ ਵੀ ਅਧਿਕਾਰੀ ਨੇ ਉਸ ਨੂੰ ਵਧਾਈ ਤੱਕ ਨਹੀਂ ਦਿੱਤੀ। ਜਦਕਿ ਬਾਕੀ ਸੂਬਿਆਂ ਦੇ ਬੱਚਿਆਂ ਨੂੰ ਇਨਾਮੀ ਰਾਸ਼ੀ ਦੇ ਨਾਲ ਨਾਲ ਸਰਕਾਰੀ ਨੌਕਰੀ ਵੀ ਦਿੱਤੀ ਗਈ ਹੈ। ਸਰਕਾਰ ਦੇ ਅਜਿਹੇ ਵਤੀਰੇ ਨਾਲ ਖਿਡਾਰੀਆਂ ਦੇ ਮਾਣ-ਸਨਮਾਨ ਨੂੰ ਸੱਟ ਜ਼ਰੂਰ ਲੱਗਦੀ ਹੈ। ਇੱਕ ਪਾਸੇ ਤਾਂ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤਾਂ ਦੂਜੇ ਪਾਸੇ ਗੋਲਡ ਮੈਡਲ ਜਿੱਤੇ ਖਿਡਾਰੀਆਂ ਦੀ ਸਾਰ ਤੱਕ ਨਹੀਂ ਲਈ ਜਾ ਰਹੀ। ਕੀ ਇਸ ਤਰੀਕੇ ਨਾਲ ਨੌਜਵਾਨ ਖੇਡਾਂ ਵਾਲੇ ਪਾਸੇ ਆਉਣਗੇ? ਇਹ ਇੱਕ ਵੱਡਾ ਸਵਾਲ ਹੈ।

Last Updated : Jul 31, 2023, 11:02 PM IST

ABOUT THE AUTHOR

...view details