ਬਠਿੰਡਾ : ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਥੋੜਾ ਹੀ ਸਮਾਂ ਬਾਕੀ ਰਹਿ ਗਿਆ ਹੈ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਲੋਕਾਂ ਵਿੱਚ ਕਿਸ ਦੀ ਸਰਕਾਰ ਬਣੇਗੀ ਨੂੰ ਲੈ ਕੇ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਬਠਿੰਡਾ ਸ਼ਹਿਰ ਵਿੱਚ ਵੀ ਦੁਕਾਨਦਾਰਾਂ ਵੱਲੋਂ ਕੱਲ੍ਹ ਦੇ ਆਉਣ ਵਾਲੇ ਨਤੀਜੇ ਨੂੰ ਲੈ ਕੇ ਤਿਆਰੀਆਂ ਕੀਤੀ ਜਾ ਰਹੀਆਂ ਹਨ ਭਾਵੇਂ ਉਹ ਮਿਠਾਈਆਂ ਦੀ ਦੁਕਾਨਾਂ ਹੋਣ ਤੇ ਭਾਵੇਂ ਫੁੱਲਾਂ ਦੇ ਹਾਰ ਦੀਆਂ ਦੁਕਾਨਾਂ ਹੋਣ।
ਚੋਣ ਨਤੀਜਿਆਂ ਨੂੰ ਲੈ ਕੇ ਤਿਆਰੀਆਂ 'ਚ ਜੁੱਟੇ ਦੁਕਾਨਦਾਰ
ਬਠਿੰਡਾ ਲੋਕ ਸਭਾ ਹਲਕੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਹਲਕੇ ਦੇ ਦੁਕਾਨਦਾਰਾਂ ਨੇ ਤਿਆਰੀਆਂ ਵਿੱਢੀਆ।
ਚੋਣ ਨਤੀਜਿਆਂ ਨੂੰ ਲੈ ਕੇ ਤਿਆਰੀਆਂ 'ਚ ਜੁੱਟੇ ਦੁਕਾਨਦਾਰ
ਈਟੀਵੀ ਨਾਲ ਗੱਲਬਾਤ ਕਰਦਿਆਂ ਤਿਆਰੀਆਂ ਵਿੱਚ ਜੁਟੇ ਦੁਕਾਨਦਾਰਾਂ ਨੇ ਕਿਹਾ ਕਿ ਕੱਲ੍ਹ ਨਤੀਜੇ ਐਲਾਨੇ ਜਾਣਗੇ ਪਰ ਸਰਕਾਰ ਕਿਸਦੀ ਆਵੇਗੀ ਇਸ ਬਾਰੇ ਤਾਂ ਕਹਿਣਾ ਮੁਮਕਿਨ ਹੈ। ਪਰ ਸਾਨੂੰ ਤਿਆਰੀਆਂ ਪਹਿਲਾਂ ਕਰਨੀਆਂ ਪੈਂਦੀਆਂ ਹਨ ਅਤੇ ਅੱਜ ਅਸੀਂ ਫੁੱਲਾਂ ਦੀ ਮਾਲਾ ਰੋਜ਼ਾਨਾ ਨਾਲੋਂ ਵੱਧ ਬਣਾ ਚੁੱਕੇ ਹਾਂ। ਜਿਸ ਦੀ ਵੀ ਸਰਕਾਰ ਆਵੇ ਪਰ ਸਾਡਾ ਸਾਮਾਨ ਤਾਂ ਵਿੱਕ ਹੀ ਜਾਣਾ ਹੈ।
ਉੱਥੇ ਹੀ ਦੂਜੇ ਪਾਸੇ ਮਿਠਾਈਆਂ ਦੀ ਦੁਕਾਨਾਂ ਵੱਲੋਂ ਵੀ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਹਨ ਵਾਲੀ ਦੁਕਾਨਾਂ ਤੇ ਕਈ ਕੁਇੰਟਲ ਲੱਡੂ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖੇ ਜਾ ਚੁੱਕੇ ਹਨ।