ਬਠਿੰਡਾ: ਸ਼ਹਿਰ ਵਿੱਚ ਸਾਵਣ ਮਹੀਨੇ ਦੀ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਿਰਾਂ 'ਚ ਮੱਥਾ ਟੇਕ ਕੇ ਸ਼ਿਵਲਿੰਗ 'ਤੇ ਜਲ ਅਰਪਣ ਕਰਕੇ ਸ਼ਿਵ ਜੀ ਦੀ ਪੂਜਾ ਕਰ ਰਹੇ ਹਨ।
ਇਹ ਵੀ ਪੜ੍ਹੋ: ਸਾਵਣ ਸ਼ਿਵਰਾਤਰੀ ਅੱਜ, ਜਾਣੋਂ ਇਸ ਦਾ ਮਹੱਤਵ
ਇਸ ਬਾਰੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸਾਵਣ ਮਹੀਨੇ ਦਾ ਪਵਿੱਤਰ ਦਿਨ ਹੈ, ਤੇ ਇਸ ਦਿਨ ਅਸੀਂ ਆਪਣੀਆਂ ਸ਼ਰਧਾ ਭਾਵਨਾ ਨਾਲ ਸ਼ਿਵਲਿੰਗ 'ਤੇ ਜਲ ਅਰਪਣ ਕਰਦੇ ਹਾਂ ਤੇ ਸ਼ਿਵ ਭੋਲੇ ਨਾਥ ਉਨ੍ਹਾਂ ਦੀਆਂ ਹਰ ਮਨੋਕਾਮਨਾਵਾਂ ਪੁਰੀਆਂ ਕਰ ਦਿੰਦੇ ਹਨ।
ਦੱਸ ਦਈਏ, ਸਾਵਣ ਦੇ ਮਹੀਨੇ 'ਚ ਬਹੁਤ ਸ਼ਰਧਾਲੂ ਦੂਰ-ਦੂਰ ਤੋਂ ਸ਼ਿਵ ਰਾਤਰੀ ਤੋਂ ਪਹਿਲਾਂ ਪੈਦਲ ਯਾਤਰਾ ਕਰਕੇ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਆਉਂਦੇ ਹਨ ਤੇ ਸ਼ਿਵ ਰਾਤਰੀ ਵਾਲੇ ਦਿਨ ਉਸ ਗੰਗਾ ਜਲ ਨੂੰ ਅਰਪਣ ਕਰਦੇ ਹਨ। ਸ਼ਿਵਰਾਤਰੀ ਦੇ ਮੌਕੇ ਲੋਕ ਸਵੇਰ ਤੋਂ ਹੀ ਮੰਦਿਰਾਂ ਵਿਚ ਮੱਥਾ ਟੇਕਣ ਲਈ ਕਤਾਰ ਵਿੱਚ ਹੁੰਦੇ ਹਨ ਤੇ ਸ਼ਾਮ ਤੱਕ ਮੱਥਾ ਟੇਕਣ ਦੇ ਲਈ ਮੰਦਿਰ ਵਿਚ ਪਹੁੰਚਦੇ ਹਨ।