ਬਠਿੰਡਾ: ਹੁਨਰ ਤਾਂ ਹਰ ਕਿਸੇ ਵਿੱਚ ਹੁੰਦਾ ਹੈ ਪਰ ਬਸ ਉਸ ਨੂੰ ਥੋੜਾ ਤਰਾਸ਼ਣ ਦੀ ਲੋੜ ਹੁੰਦੀ ਹੈ। ਇੱਕ ਪਾਸੇ ਮਾਪਿਆਂ ਦਾ ਸੁਪਨਾ ਤੇ ਦੂਜੇ ਪਾਸੇ ਆਪਣੇ ਸਪਨੇ ਦੇ ਜਨੂਨ ਨੇ ਬਠਿੰਡਾ ਦੇ ਰਹਿਣ ਵਾਲੇ ਸ਼ਿਵਮ ਨੂੰ ਇੱਕ ਬਿਹਤਰੀਨ ਕਲਾਕਾਰ ਬਣਾਇਆ। ਸ਼ਿਵਮ ਪੈਨਸਿਲ ਨਾਲ ਹੂ-ਬ-ਹੂ ਤਸਵੀਰਾਂ ਬਣਾਉਣ ਦੀ ਕਾਬਲੀਅਤ ਰੱਖਦਾ ਹੈ।
ਈਟੀਵੀ ਭਾਰਤ ਵੱਲੋਂ ਇਸ ਉਭਰਦੇ ਸਿਤਾਰੇ ਸ਼ਿਵਮ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਜਦੋਂ ਉਹ ਤਿੰਨ ਸਾਲ ਦਾ ਸੀ ਤਾਂ ਉਸ ਵੇਲੇ ਤੋਂ ਹੀ ਉਸ ਨੂੰ ਚਿੱਤਰਕਾਰੀ ਕਰਨ ਦਾ ਜਨੂੰਨ ਸੀ। ਬਚਪਨ ਤੋਂ ਹੀ ਸ਼ੌਕ ਸੀ ਕਿ ਉਹ ਤਸਵੀਰਾਂ ਬਣਾਵੇ ਪਰ ਸ਼ਿਵਮ ਦੇ ਮਾਪੇ ਉਸ ਨੂੰ ਕ੍ਰਿਕੇਟਰ ਬਣਾਉਣਾ ਚਾਹੁੰਦੇ ਸਨ। ਇਸ ਕਰਕੇ ਜਦੋਂ ਉਹ ਸ਼ਿਵਮ ਨੂੰ ਤਸਵੀਰਾਂ ਬਣਾਉਂਦੇ ਵੇਖਦੇ ਸਨ ਤਾਂ ਉਸ ਨੂੰ ਬਾਰ ਬਾਰ ਰੋਕਣ 'ਤੇ ਸ਼ਿਵਮ ਚੋਰੀ ਛਿਪੇ ਆਪਣੀਆਂ ਤਸਵੀਰਾਂ ਬਣਾਉਂਦਾ ਸੀ।