ਪੰਜਾਬ

punjab

ETV Bharat / state

ਇਹ ਮਰਾਠੀ 12 ਸਾਲਾਂ ਤੋਂ ਬਠਿੰਡੇ ਵਿੱਚ ਮਨਾ ਰਿਹੈ ਗਨੇਸ਼ ਚਤੁਰਥੀ

ਸ਼ਿਵਾਜੀ ਰਾਓ ਜੋ ਤਕਰੀਬਨ 21 ਸਾਲ ਤੋਂ ਬਠਿੰਡਾ ਦੇ ਵਿੱਚ ਰਹਿ ਰਹੇ ਹਨ ਅਤੇ 12 ਸਾਲ ਤੋਂ ਗਣੇਸ਼ ਚਤੁਰਥੀ ਦੇ ਮੌਕੇ ਤੇ ਗਣੇਸ਼ ਭਗਵਾਨ ਦੀ ਮੂਰਤੀ ਵਿਸਰਜਨ ਕਰ ਰਿਹੇ ਹਨ।

ਸ਼ਿਵਾਜੀ

By

Published : Sep 2, 2019, 10:09 PM IST

ਬਠਿੰਡਾ: ਮਹਾਰਾਸ਼ਟਰ ਦੇ ਪ੍ਰਸਿੱਧ ਗਣੇਸ਼ ਚਤੁਰਥੀ ਦਾ ਉਤਸਵ ਹੁਣ ਪੰਜਾਬ ਦੇ ਵਿੱਚ ਵੀ ਸ਼ਰਧਾਲੂਆਂ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਣ ਲੱਗ ਪਿਆ ਹੈ, ਜਿਸ ਦੇ ਚੱਲਦਿਆਂ ਮਹਾਰਾਸ਼ਟਰ ਦੇ ਰਹਿਣ ਵਾਲੇ ਸ਼ਿਵਾਜੀ ਜੋ ਤਕਰੀਬਨ 21 ਸਾਲ ਤੋਂ ਬਠਿੰਡਾ ਦੇ ਵਿੱਚ ਰਹਿ ਰਹੇ ਹਨ ਅਤੇ 12 ਸਾਲ ਤੋਂ ਗਣੇਸ਼ ਚਤੁਰਥੀ ਦੇ ਮੌਕੇ ਤੇ ਗਣੇਸ਼ ਭਗਵਾਨ ਦੀ ਮੂਰਤੀ ਸਥਾਪਿਤ ਕਰਕੇ 10 ਦਿਨ ਪੂਜਨ ਤੋਂ ਬਾਅਦ ਉਸ ਦਾ ਬੜੀ ਹੀ ਧੂਮਧਾਮ ਦੇ ਨਾਲ ਵਿਸਰਜਨ ਕੀਤਾ ਜਾਂਦਾ ਹੈ।

ਵੀਡੀਓ
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਰਹਿਣ ਵਾਲੇ ਸ਼ਿਵਾਜੀ ਰਾਓ ਨੇ ਦੱਸਿਆ ਕਿ ਗਣੇਸ਼ ਚਤੁਰਥੀ ਦੇ ਦਿਨ ਗਣੇਸ਼ ਭਗਵਾਨ ਧਰਤੀ ਤੇ ਵਿਰਾਜਮਾਨ ਹੁੰਦੇ ਹਨ, ਅਤੇ 10 ਦਿਨ ਤੋਂ ਬਾਅਦ ਉਹ ਧਰਤੀ ਤੋਂ ਵਾਪਸ ਚਲੇ ਜਾਂਦੇ ਹਨ ਇਨ੍ਹਾਂ ਦਸ ਦਿਨਾਂ ਦੇ ਦੌਰਾਨ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਮੂਰਤੀ ਦਾ ਵਿਸਰਜਨ ਕੀਤਾ ਕੀ ਜਾਂਦਾ ਹੈ। ਵਿਸਰਜਨ ਦੇ ਸਮੇਂ ਨਹਿਰਾਂ ਦੇ ਪੀਣ ਵਾਲੇ ਪਾਣੀ ਦੇ ਵਿੱਚ ਫੈਲਣ ਵਾਲੇ ਪ੍ਰਦੂਸ਼ਣ ਤੋਂ ਹੋਣ ਵਾਲੇ ਨੁਕਸਾਨ ਤੇ ਸ਼ਿਵਾਜੀ ਰਾਓ ਨੇ ਕਿਹਾ ਕਿ ਸਾਨੂੰ ਛੋਟੇ ਗਣਪਤੀ ਭਗਵਾਨ ਵਾਲੀ ਮੂਰਤੀ ਅਤੇ ਇੱਕੋ ਫਰੈਂਡਲੀ ਯਾਨੀ ਮਿੱਟੀ ਦੀ ਬਣੀ ਹੋਈਆਂ ਮੂਰਤ ਹੀ ਪੂਜਣ ਤੋਂ ਬਾਅਦ ਵਿਸਰਜਨ ਕਰਨ ਤਾਂ ਜੋ ਮਿੱਟੀ ਕਰਨਯੋਗ ਹੋਣ ਕਾਰਨ ਪਾਣੀ ਨੂੰ ਦੂਸ਼ਿਤ ਨਹੀਂ ਕਰਦੀ।

ABOUT THE AUTHOR

...view details