ਅਕਾਲੀ ਦਲ ਪਾਰਟੀ ਦੀ ਮੌਜੂਦਾ ਮਿਊਂਸੀਪਲ ਕੌਂਸਲਰ ਸੰਤੋਸ਼ ਕਾਂਗਰਸ ਪਾਰਟੀ 'ਚ ਹੋਈ ਸ਼ਾਮਲ - ਸੰਤੋਸ਼ ਮਹੰਤ
ਲੋਕ ਸਭਾ ਦੀਆਂ ਚੋਣਾਂ ਨੂੰ ਵੇਖ ਸਿਆਸੀ ਪਾਰਟੀਆਂ ਵਿੱਚ ਉਥਲ ਪੁਥਲ। ਬਠਿੰਡਾ ਤੋ ਅਕਾਲੀ ਦਲ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ। ਅਕਾਲੀ ਦਲ ਪਾਰਟੀ ਦੀ ਮੌਜੂਦਾ ਮਿਊਂਸੀਪਲ ਕੌਂਸਲਰ ਕਾਂਗਰਸ ਪਾਰਟੀ ਵਿੱਚ ਹੋਈ ਸ਼ਾਮਲ। ਅਕਾਲੀ ਦਲ ਪਾਰਟੀ ਨੂੰ ਦਿੱਤੀ ਨਸੀਹਤ, ਕਿਹਾ ਪਾਰਟੀ ਦਾ ਨਾਂਅ ਬਦਲ ਕੇ ਪੀਏ ਦਲ ਰੱਖ ਲੈਣਾ ਚਾਹੀਦੈ।
ਬਠਿੰਡਾ: ਬਠਿੰਡਾ ਤੋ ਅਕਾਲੀ ਦਲ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ ਪਾਰਟੀ ਦੀ ਮੌਜੂਦਾ ਮਿਊਂਸੀਪਲ ਕੌਂਸਲਰ ਸੰਤੋਸ਼ ਮਹੰਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਇਸ 'ਤੇ ਉੱਥੇ ਮੌਜੂਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈ ਜੀਤ ਸਿੰਘ ਜੌਹਲ ਨੇ ਖੁਸ਼ੀ ਜ਼ਾਹਰ ਕੀਤੀ।
ਅਕਾਲੀ ਦਲ ਪਾਰਟੀ ਦੀ 38 ਨੰਬਰ ਵਾਰਡ ਦੀ ਮੌਜੂਦਾ ਕੌਂਸਲਰ ਸੰਤੋਸ਼ ਮਹੰਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਈ ਹੈ। ਸੰਤੋਸ਼ ਮਹੰਤ ਨੇ ਕਿਹਾ ਕਿ ਉਹ 35 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜੀ ਹੋਈ ਸੀ ਪਰ ਪਿਛਲੇ 10 ਸਾਲਾਂ ਤੋਂ ਅਕਾਲੀ ਦਲ ਪਾਰਟੀ ਦੀਆਂ ਗ਼ਲਤ ਨੀਤੀਆਂ ਨੂੰ ਲੈ ਕੇ ਉਹ ਤੰਗ ਸਨ।