ਪੰਜਾਬ

punjab

ETV Bharat / state

ਦੇਹ ਵਪਾਰ ਦਾ ਧੰਦਾ ਕਰ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ - bathinda

ਬਠਿੰਡਾ: ਪੁਲਿਸ ਨੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਮਜ਼ਲੂਮ ਵਿਅਕਤੀਆਂ ਨੂੰ ਘਰ ਬੁਲਾ ਕੇ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਪੈਸੇ ਦੀ ਮੰਗ ਕਰਦੇ ਸੀ। ਇਸ ਗਿਰੋਹ ਦੀਆਂ ਪੰਜ ਔਰਤਾਂ ਸਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਫੋ਼ੋਟੋ।

By

Published : Feb 6, 2019, 10:02 PM IST

ਬੀਤੀ ਰਾਤ ਇੱਕ ਮੱਖਣ ਸਿੰਘ ਨਾਂਅ ਦੇ ਵਿਅਕਤੀ ਨੇ ਪੁਲਿਸ ਨੂੰ ਬਲੈਕ ਮੇਲ ਕੀਤੇ ਜਾਣ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਗਿਰੋਹ ਤੇ ਟਰੈਪ ਲਗਾ ਕੇ ਪੰਜ ਔਰਤਾਂ ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਦੱਸਣਯੋਗ ਹੈ ਕਿ ਦੇਹ ਵਪਾਰ ਦਾ ਧੰਦਾ ਕਰਨ ਵਾਲੀ ਮਾਸਟਰਮਾਈਂਡ ਪਰਮਜੀਤ ਕੌਰ ਭੁੱਲਰ ਪਿਛਲੇ ਕਾਫ਼ੀ ਸਮੇਂ ਤੋਂ ਲੋਕਾਂ ਨੂੰ ਫ਼ੋਨ ਕਰ ਆਪਣੇ ਘਰ ਬੁਲਾ ਲੈਂਦੀ ਸੀ ਤੇ ਗਿਰੋਹ ਦੇ ਵਿੱਚ ਸ਼ਾਮਲ ਲੜਕੀਆਂ ਤੋਂ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਵਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਦੇ ਨਾਂਅ 'ਤੇ ਡਰਾ ਕੇ ਬਲੈਕਮੇਲ ਕਰਨ ਦਾ ਕੰਮ ਕਰਦੀ ਸੀ। ਇਸ ਗਿਰੋਹ ਵੱਲੋਂ ਹੁਣ ਤੱਕ ਕਈ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਚੁੱਕਾ ਹੈ।

For All Latest Updates

ABOUT THE AUTHOR

...view details