ਬਠਿੰਡਾ :ਸੁਰਖੀਆਂ ਦੇ ਵਿੱਚ ਰਹਿਣ ਵਾਲੀ ਬਠਿੰਡਾ ਦੀ ਹਾਈਸਿਕਿਓਰਿਟੀ ਕੇਂਦਰੀ ਜੇਲ੍ਹ ਵਿੱਚ ਵਿਸ਼ੇਸ਼ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਬਠਿੰਡਾ ਦੇ ਐੱਸਐੱਸਪੀ ਅਤੇ ਜੇਲ੍ਹ ਸੁਪਰਡੈਂਟ ਦੀ ਨਿਗਰਾਨ ਹੇਠ ਚੈਕਿੰਗ ਕੀਤੀ ਗਈ। ਲਗਭਗ ਸਾਢੇ ਤਿੰਨ ਘੰਟਿਆਂ ਦੇ ਇਸ ਸਰਚ ਦੌਰਾਨ ਬਠਿੰਡਾ ਦੇ ਕੇਂਦਰੀ ਜੇਲ ਵਿਚ ਬੰਦ ਕੈਦੀਆਂ ਤੇ ਹਵਾਲਾਤੀਆ ਕੋਲੋਂ ਕੋਈ ਵੀ ਇਤਰਾਜ਼ ਯੋਗ ਸਮੱਗਰੀ ਨਹੀਂ ਮਿਲੀ ਹੈ।
ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ :ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਨੇ ਕਿਹਾ ਕਿ ਇਹ ਉਪਰੇਸ਼ਨ ਸੂਬੇ ਭਰ ਦੀਆਂ ਜੇਲ੍ਹਾਂ ਵਿੱਚ ਚਲਾਇਆ ਜਾ ਰਿਹਾ ਹੈ। ਇਸ ਚੈਕਿੰਗ ਵਿੱਚ ਪੁਲਿਸ ਦੇ 230 ਜਵਾਨ ਅਤੇ 80 ਬਠਿੰਡਾ ਕੇਂਦਰੀ ਜੇਲ੍ਹ ਦੇ ਮੁਲਾਜਮ ਅਤੇ ਸੀਆਰਪੀਐਫ ਦੇ ਜਵਾਨ ਸ਼ਾਮਿਲ ਸਨ। ਜੇਲ੍ਹ ਦੀ ਸਿਕਿਓਰਿਟੀ ਬੈਰਿਕ ਵਿੱਚ-ਵਿੱਚ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਇਸ ਮਿਸ਼ਨ ਦੇ ਤਹਿਤ ਕੀਤੀ ਗਈ ਚੈਕਿੰਗ ਵਿੱਚ ਬਠਿੰਡਾ ਪੁਲਿਸ ਅਤੇ ਜੇਲ੍ਹ ਵਿਭਾਗ ਵੀ ਸ਼ਾਮਲ ਸੀ।
ਬਠਿੰਡਾ ਦੀ ਹਾਈਸਿਕਿਓਰਿਟੀ ਜੇਲ੍ਹ 'ਚ ਪੁਲਿਸ ਨੇ ਚਲਾਇਆ ਸਰਚ ਅਭਿਆਨ, ਨਹੀਂ ਮਿਲੀ ਕੋਈ ਇਤਰਾਜ਼ਯੋਗ ਵਸਤੂ - ਬਠਿੰਡਾ ਦੀਆਂ ਖਬਰਾਂ
ਬਠਿੰਡਾ ਦੀ ਹਾਈਸਿਕਿਓਰਿਟੀ ਜੇਲ੍ਹ 'ਚ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਇੱਥੋਂ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਹੈ। ਪੜ੍ਹੋ ਪੂਰੀ ਖਬਰ...
ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਸੂਬੇ ਭਰ ਦੇ ਨਾਮੀ ਗੈਂਗਸਟਰ ਬੰਦ ਹੋਣ ਦੇ ਕਾਰਨ ਚਰਚਾ ਇਹ ਜੇਲ੍ਹ ਚਰਚਾ ਵਿੱਚ ਰਹਿੰਦੀ ਹੈ ਪਰ ਅੱਜ ਦੇ ਚੈਕਿੰਗ ਦੌਰਾਨ ਜੇਲ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ ਹੈ। ਬਠਿੰਡਾ ਜੇਲ੍ਹ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਹਰ ਥਾਂ ਜੈਮਰ ਲਗਾਏ ਗਏ ਹਨ। ਜੈਮਰ ਲਗਾਉਣ ਕਾਰਨ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿੱਚ ਬਣੀ ਕੇਂਦਰੀ ਜੇਲ੍ਹ ਸੁਰੱਖਿਆ ਦੇ ਘੇਰੇ ਵਿੱਚ ਹੈ ਪਰ ਇਸ ਦੇ ਵਿਚਾਲੇ ਆਲੇ ਦੁਆਲੇ ਪਿੰਡਾਂ ਵਿੱਚ ਜੈਮਰ ਲੱਗਣ ਕਾਰਨ ਮੋਬਾਇਲ ਨੈੱਟਵਰਕ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸ ਮਸਲੇ ਉੱਤੇ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਇਹ ਮਸਲਾ ਪੰਜਾਬ ਸਰਕਾਰ ਅੱਗੇ ਰੱਖਿਆ ਜਾਵੇਗਾ।
ਬਠਿੰਡਾ ਕੇਂਦਰੀ ਜੇਲ੍ਹ ਵਿੱਚੋਂ ਮਾਰਚ ਮਹੀਨੇ ਵਿੱਚ ਕੈਦੀਆਂ ਵੱਲੋਂ ਤਸ਼ੱਦਦ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ ਪਰ ਇਹ ਵੀਡੀਓ ਬਾਹਰ ਕਿਵੇਂ ਆਈ, ਇਸ ਮਸਲੇ ਉੱਤੇ ਜੇਲ੍ਹ ਸੁਪਰਡੈਂਟ ਨੇ ਕਿਹਾ ਕੀ ਇਹ ਸਾਡੇ ਜੇਲ੍ਹ ਵਿਭਾਗ ਦੀ ਜਾਂਚ ਅਤੇ ਅੰਦਰੂਨੀ ਮਾਮਲਾ ਹੈ। ਇਸ ਤੋਂ ਇਲਾਵਾ ਪਿਛਲੇ ਮਹੀਨੇ ਕੈਦੀਆਂ ਵੱਲੋਂ ਬੈਰਿਕ ਵਿੱਚ ਟੀਵੀ ਲਗਾਉਣ ਦੀ ਮੰਗ ਨੂੰ ਲੈਕੇ ਭੁੱਖ ਹੜਤਾਲ ਕੀਤੀ ਗਈ ਸੀ, ਜਿਸ ਤੋਂ ਬਾਅਦ ਐੱਨਐੱਚਆਰਐੱਮ ਦੀ ਟੀਮ ਵੀ ਜਾਇਜਾ ਲੈਣ ਦੇ ਲਈ ਜੇਲ੍ਹ ਵਿੱਚ ਪਹੁੰਚੀ ਸੀ। ਇਸ ਮਸਲੇ ਨੂੰ ਲੈ ਕੇ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਉਹਨਾਂ ਦੀਆਂ ਜੋ ਜਾਇਜ ਮੰਗ ਸੀ, ਉਹਨਾਂ ਨੂੰ ਮੰਨ ਲਿਆ ਗਿਆ ਹੈ।