ਪੰਜਾਬ

punjab

ETV Bharat / state

ਐੱਸਡੀਐੱਮ ਤਲਵੰਡੀ ਸਾਬੋ ਨੂੰ ਕਿਸਾਨਾਂ ਨੇ ਦਫਤਰ 'ਚ ਬਣਾਇਆ ਬੰਧਕ, ਮੁਆਵਜ਼ਾ ਨਾ ਮਿਲਣ ਤੋਂ ਖ਼ਫਾ ਨੇ ਕਿਸਾਨ

SDM Talwandi Sabo was held hostage: ਤਲਵੰਡੀ ਸਾਬੋ ਦੇ ਐੱਸਡੀਐੱਮ ਹਰਜਿੰਦਰ ਸਿੰਘ ਜੱਸਲ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਕਿਸਾਨਾਂ ਨੇ ਦਫਤਰ ਵਿੱਚ ਬੰਦ ਕਰ ਦਿੱਤਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਨੇ ਆਪਣਾ ਕੰਮ ਕੱਢ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਅਤੇ ਇਸ ਲਈ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦਾ ਵੀ ਕਸੂਰ ਹੈ।

SDM Talwandi Sabo was held hostage
ਐੱਸਡੀਐੱਮ ਤਲਵੰਡੀ ਸਾਬੋ ਨੂੰ ਕਿਸਾਨਾਂ ਨੇ ਦਫਤਰ 'ਚ ਬਣਾਇਆ ਬੰਧਕ

By ETV Bharat Punjabi Team

Published : Dec 28, 2023, 2:00 PM IST

ਕਿਸਾਨਾਂ ਨੇ ਮੰਗ ਪੂਰੀ ਕਰਵਾਉਣ ਲਈ ਕੀਤਾ ਐਕਸ਼ਨ

ਬਠਿੰਡਾ: ਲੰਘੀ ਰਾਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਵੱਲੋਂ ਮੁਆਵਜਾ ਨਾ ਦਿੱਤੇ ਜਾਣ ਕਾਰਨ ਦਿੱਤਾ ਜਾ ਰਿਹਾ ਧਰਨਾ ਉਸ ਸਮੇਂ ਵੱਡੇ ਐਕਸ਼ਨ ਵਿੱਚ ਬਦਲ ਗਿਆ ਜਦੋਂ ਉਹਨਾਂ ਨੇ ਤਲਵੰਡੀ ਸਾਬੋ ਦੇ ਐੱਸਡੀਐੱਮ ਦਫਤਰ ਦਾ ਘਿਰਾਓ ਕਰ ਕੇ ਐੱਸਡੀਐੱਮ ਨੂੰ ਵੀ ਦਫਤਰ ਵਿੱਚ ਹੀ ਘੇਰ ਲਿਆ। ਕਰੀਬ ਪੰਜ ਘੰਟੇ ਐੱਸਡੀਐੱਮ ਹਰਜਿੰਦਰ ਸਿੰਘ ਜੱਸਲ ਆਪਣੇ ਦਫਤਰ ਵਿੱਚ ਬੰਦ ਰਹੇ।

ਐੱਸਡੀਐੱਮ ਨੂੰ ਦਫਤਰ 'ਚ ਕੀਤਾ ਬੰਦ:ਦਫਤਰ ਦੇ ਬਾਹਰ ਬੈਠੇ ਕਿਸਾਨ ਰਾਤ 8 ਵਜੇ ਤੱਕ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕਰਦੇ ਰਹੇ। ਜਿਸ ਦਾ ਪਤਾ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੱਗਾ ਤਾਂ ਏਡੀਸੀ ਪੂਨਮ ਸਿੰਘ ਸਮੇਤ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤਲਵੰਡੀ ਸਾਬੋ ਵਿਖੇ ਧਰਨੇ ਵਾਲੀ ਥਾਂ ਉੱਤੇ ਪਹੁੰਚਿਆ ਅਤੇ ਕਿਸਾਨਾਂ ਨਾਲ ਮੀਟਿੰਗ ਕਰਕੇ ਜੱਦੋ-ਜਹਿਦ ਕਰਨ ਪਿੱਛੋਂ ਧਰਨੇ ਨੂੰ ਚੁਕਾਇਆ। ਕਿਸਾਨਾਂ ਵੱਲੋਂ ਉਲੀਕੇ ਗਏ ਇਸ ਐਕਸ਼ਨ ਸਬੰਧੀ ਕਿਸਾਨ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਕਰੀਬ ਦੋ ਮਹੀਨੇ ਤੋਂ ਵੱਧ ਦਾ ਸਮਾਂ ਲੇਲੇ ਵਾਲਾ ਸੜਕ ਉੱਤੇ ਮੁਆਵਜ਼ੇ ਨੂੰ ਲੈ ਕੇ ਧਰਨਾ ਲਾਇਆ ਹੋਇਆ ਹੈ ਪਰ ਪ੍ਰਸ਼ਾਸਨ ਨੇ ਉਹਨਾਂ ਦੀ ਗੱਲ ਨਾ ਸੁਣੀ ਜਿਸ ਕਰਕੇ ਉਹਨਾਂ ਨੇ ਇਹ ਵੱਡਾ ਐਕਸ਼ਨ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਨ੍ਹਾਂ ਦੀ ਆਰਥਿਕ ਹਾਲਤ ਮਾੜੀ ਹੈ ਉੱਤੋਂ ਇਹ ਕੰਪਨੀਆਂ ਉਨ੍ਹਾਂ ਨਾਲ ਕਾਨੂੰਨੀ ਕਰਾਰ ਕਰਕੇ ਵੀ ਜ਼ਮੀਨ ਦਾ ਮੁਆਵਜ਼ਾ ਨਹੀਂ ਦੇ ਰਹੀਆਂ।

ਏਡੀਸੀ ਦੀ ਕਿਸਾਨਾਂ ਨੂੰ ਅਪੀਲ:ਕਿਸਾਨਾਂ ਦਾ ਕਹਿਣਾ ਹੈ ਕਿ ਮੌਕੇ ਉੱਤੇ ਪਹੁੰਚੇ ਏਡੀਸੀ ਪੂਨਮ ਸਿੰਘ ਨੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਮਸਲਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਹੈ। ਭਰੋਸੇ ਤੋਂ ਮਗਰੋਂ ਹੀ ਉਨ੍ਹਾਂ ਨੇ ਧਰਨਾ ਸਮਾਪਤ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਰ ਵੀ ਦਿਵਾਇਆ ਗਿਆ ਭਰੋਸਾ ਸਿਰੇ ਨਾ ਚੜ੍ਹਿਆ ਤਾਂ ਮੁੜ ਤੋਂ ਹੋਰ ਵੀ ਤਿੱਖਾ ਪ੍ਰਦਰਸ਼ਨ ਕਰਦੇ ਰਹਿਣਗੇ ਜਦੋਂ ਤੱਕ ਬਣਦਾ ਮੁਆਵਜ਼ਾ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਉਨ੍ਹਾਂ ਨੂੰ ਨਹੀਂ ਦੇ ਦਿੰਦੀ। ਏਡੀਸੀ ਪੂਨਮ ਨੇ ਇਸ ਮੌਕੇ ਉੱਤੇ ਕਿਹਾ ਕਿ ਭਾਵੇਂ ਕਿਸਾਨਾਂ ਦੀ ਮੰਗ ਜਾਇਜ਼ ਹੈ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਘਿਰਾਓ ਕਰਨਾ ਜਾਇਜ਼ ਨਹੀਂ ਕਿਉਂਕਿ ਇਹ ਅਧਿਕਾਰੀ ਹੀ ਕਿਸਾਨਾਂ ਨੂੰ ਉਨ੍ਹਾਂ ਦਾ ਮੁਆਵਜ਼ਾ ਗੱਲਬਾਤ ਜਾਂ ਕਾਨੂੰਨੀ ਕਾਰਵਾਈ ਰਾਹੀਂ ਦਿਵਾਉਣਗੇ।

ABOUT THE AUTHOR

...view details