ਬਠਿੰਡਾ: ਪਿਛਲੇ ਕੁੱਝ ਦਿਨਾਂ ਤੋਂ ਸੂਬੇ ਭਰ 'ਚ ਪੈ ਰਹੇ ਮੀਂਹ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੈ। ਕਈ ਪਿੰਡਾਂ 'ਚ ਪਾਣੀ ਨੱਕੋ-ਨੱਕ ਭਰਿਆ ਹੋਇਆ ਹੈ ਜਿਸ ਦੀ ਲਪੇਟ 'ਚ ਖੇਡ ਮੈਦਾਨ ਅਤੇ ਸਕੂਲ ਵੀ ਆਏ ਹਨ। ਸਕੂਲੀ ਬੱਚੇ ਇਸ ਕਾਰਨ ਕਾਫ਼ੀ ਪਰੇਸ਼ਾਨ ਹਨ।
ਮੀਂਹ ਕਾਰਨ ਪਾਣੀ-ਪਾਣੀ ਹੋਏ ਸਕੂਲ, ਵਿਦਿਆਰਥੀ ਪਰੇਸ਼ਾਨ - ਬਠਿੰਡਾ
ਮੀਂਹ ਕਾਰਨ ਬਠਿੰਡਾ ਦੇ ਸਰਕਾਰੀ ਕੰਨਿਆ ਸਕੂਲ 'ਚ ਪਾਣੀ ਭਰ ਗਿਆ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।

ਗੱਲ ਕਰੀਏ ਬਠਿੰਡਾ ਮਾਲ ਰੋਡ 'ਤੇ ਸਥਿਤ ਸਰਕਾਰੀ ਕੰਨਿਆਂ ਸਕੂਲ ਦੀ ਤਾਂ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਉੱਥੇ ਪਾਣੀ ਬਹੁਤ ਭਰਿਆ ਹੋਇਆ ਹੈ। ਉਸ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਸ ਕਾਰਨ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਕੂਲ ਦਾ ਸਾਰਾ ਮੈਦਾਨ ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰਿਆ ਹੋਇਆ ਹੈ ਅਤੇ ਸਕੂਲ ਵਿੱਚ ਪ੍ਰਾਰਥਨਾ ਤੱਕ ਨਹੀਂ ਹੋ ਰਹੀ ਹੈ। ਖਿਡਾਰੀਆਂ ਨੂੰ ਵੀ ਖੇਡਣ ਲਈ ਥਾਂ ਨਹੀਂ ਮਿਲ ਰਹੀ ਹੈ। ਦੱਸ ਦਈਏ ਕਿ ਇਸ ਸਕੂਲ ਵਿੱਚ 2100 ਦੇ ਕਰੀਬ ਬੱਚੇ ਪੜ੍ਹ ਰਹੇ ਹਨ। ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਨੂੰ ਕਹਿ ਦਿੱਤਾ ਗਿਆ ਹੈ।