ਪੰਜਾਬ

punjab

By ETV Bharat Punjabi Team

Published : Sep 24, 2023, 6:37 PM IST

ETV Bharat / state

Manpreet Badal's Application : ਮਨਪ੍ਰੀਤ ਬਾਦਲ ਦੇ ਮਾਮਲੇ 'ਤੇ ਬੋਲੇ ਬੀਜੇਪੀ ਆਗੂ ਸਿੰਗਲਾ, ਜੋ ਕਰਨਗੇ ਸੋ ਭਰਨਗੇ, ਬਾਦਲ ਦੇ ਵਕੀਲ ਨੇ ਵੀ ਦਿੱਤਾ ਜਵਾਬ

ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਅਦਾਲਤ ਵਿੱਚ ਅਰਜ਼ੀ ਲਗਾਉਣ ਤੋਂ ਬਾਅਦ ਬੀਜੇਪੀ ਆਗੂ ਸਰੂਪ ਚੰਦ ਸਿੰਗਲਾ ਅਤੇ ਮਨਪ੍ਰੀਤ ਬਾਦਲ ਵੱਲੋਂ ਪ੍ਰਤੀਕਰਮ ਆਏ ਹਨ। ਸਿੰਗਲਾ ਨੇ ਕਿਹਾ ਕਿ ਜਿਨ੍ਹਾਂ ਨੇ ਕੁੱਝ ਕੀਤਾ ਹੈ, ਉਹ ਜਰੂਰ ਭੁਗਤਣਗੇ।

Saroop Chand Singla and lawyer's statement on Manpreet Badal's application
Manpreet Badal's Application : ਮਨਪ੍ਰੀਤ ਬਾਦਲ ਦੇ ਮਾਮਲੇ 'ਤੇ ਬੋਲੇ ਬੀਜੇਪੀ ਆਗੂ ਸਿੰਗਲਾ, ਜੋ ਕਰਨਗੇ ਸੋ ਭਰਨਗੇ, ਬਾਦਲ ਦੇ ਵਕੀਲ ਨੇ ਵੀ ਦਿੱਤਾ ਜਵਾਬ

ਮਨਪ੍ਰੀਤ ਬਾਦਲ ਦੇ ਮਾਮਲੇ ਉੱਤੇ ਬੀਜੇਪੀ ਆਗੂ ਸਰੂਪ ਚੰਦ ਸਿੰਗਲਾ ਅਤੇ ਵਕੀਲ ਸੁਖਦੀਪ ਸਿੰਘ ਭਿੰਡਰ ਜਾਣਕਾਰੀ ਦਿੰਦੇ ਹੋਏ।

ਬਠਿੰਡਾ :ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਵਿਜੀਲੈਂਸ ਨੂੰ ਸ਼ਿਕਾਇਤ ਦੇਣ ਵਾਲੇ ਸਿਕਾਇਤਕਰਤਾ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਜਿਹੜੇ ਕਰਨਗੇ ਉਹ ਭਰਨਗੇ। ਬੀਤੇ (Former MLA Sarup Chand Singla from Bathinda) ਦਿਨੀਂ ਬਠਿੰਡਾ ਦੀ ਕੋਰਟ ਵਿਚ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟਾਂ ਦੀ ਖਰੀਦ- ਫਰੋਖਤ ਦੇ ਮਾਮਲੇ ਵਿੱਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਮਨਪ੍ਰੀਤ ਬਾਦਲ ਨੂੰ ਖਦਸ਼ਾ ਹੈ ਕਿ ਵਿਜੀਲੈਂਸ ਉਸਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਲਈ ਮਨਪ੍ਰੀਤ ਬਾਦਲ ਨੇ ਅਦਾਲਤ ਵਿੱਚ ਅਰਜ਼ੀ ਦਾਖਿਲ ਕੀਤੀ ਹੈ।

ਕਾਨੂੰਨ ਨੇ ਆਪਣਾ ਕੰਮ ਕਰਨਾ ਹੈ :ਇਸ ਪੂਰੇ ਮਾਮਲੇ ਨੂੰ ਲੈਕੇ ਸ਼ਿਕਾਇਤ ਕਰਤਾ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਵੱਲੋਂ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਪਰ ਕੀ ਸਰਕਾਰ ਆਪਣੀ (Former Finance Minister Manpreet Singh Badal) ਕਾਰਵਾਈ ਸਹੀ ਢੰਗ ਨਾਲ ਕਰ ਸਕੇਗੀ। ਇਹ ਵੀ ਦੇਖਣਾ ਹੋਵੇਗਾ। ਕਿਉਂਕਿ ਹਾਲੇ ਇਸ ਪੂਰੇ ਮਾਮਲੇ ਦੀ ਜਾਂਚ ਬਾਕੀ ਹੈ।

ਬੇਸ਼ੱਕ ਸਰੂਪ ਚੰਦ ਸਿੰਗਲਾ ਅਤੇ ਮਨਪ੍ਰੀਤ ਬਾਦਲ ਦੀ ਤਲਖੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹੋਈ ਸੀ। ਉਸ ਸਮੇਂ ਮਨਪ੍ਰੀਤ ਬਾਦਲ ਨੇ ਕਾਂਗਰਸ ਤੋਂ ਅਤੇ ਸਰੂਪ ਚੰਦ ਸਿੰਗਲਾ ਅਕਾਲੀ ਦਲ ਪਾਰਟੀ ਤੋਂ ਚੋਣ ਲੜੀ ਸੀ ਪਰ ਹੁਣ ਸਰੂਪ ਚੰਦ ਸਿੰਗਲਾ ਤੇ ਮਨਪ੍ਰੀਤ ਬਾਦਲ ਇੱਕੋ ਪਾਰਟੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ ਪਰ ਇਸ ਗੱਲ ਦਾ ਜਵਾਬ ਦਿੰਦਿਆਂ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਚੰਗਾ ਕਰਮ ਕਰਨ ਪਾਰਟੀ ਵਿੱਚ ਵਧਣ ਪਰ ਜੋ ਮਾੜਾ ਕੰਮ ਕੀਤਾ ਗਿਆ ਹੈ ਉਹ ਤਾਂ ਭੁਗਤਣਾ ਹੀ ਪਵੇਗਾ।

ਇਸ ਪੂਰੇ ਮਾਮਲੇ ਉੱਪਰ ਮਨਪ੍ਰੀਤ ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਕਿਹਾ ਕਿ ਪੰਜਾਬ (Vigilance complaint against Manpreet Badal) ਦੇ ਮੁੱਖ ਮੰਤਰੀ ਭਗਵਾਨ ਆਪਣੇ ਹਰ ਭਾਸ਼ਣ ਵਿੱਚ ਮਨਪ੍ਰੀਤ ਬਾਦਲ ਜੀ ਦਾ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਦੇ ਉੱਪਰ ਐਫਆਈਆਰ ਦਰਜ ਕਰਨ ਲਈ ਗਈ ਹੈ। ਪਰ ਜਦੋਂ ਅਸੀਂ ਵਿਜੀਲੈਂਸ ਵਿਭਾਗ ਨੂੰ ਪੁੱਛਿਆ ਤਾਂ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਕਰਕੇ ਸਾਨੂੰ ਆਪਣੀ ਸੁਰੱਖਿਆ ਦੇ ਲਈ ਮਾਨਯੋਗ ਅਦਾਲਤ ਵੱਲ ਰੁਖ ਕਰਨਾ ਪਿਆ ਹੈ।

ABOUT THE AUTHOR

...view details