ਬਠਿੰਡਾ :ਪਿਛਲੇ ਲੰਬੇ ਸਮੇਂ ਤੋਂ ਵਨ ਰੈਂਕ ਵਨ ਪੈਨਸ਼ਨ ਦੀ ਮੰਗ ਕਰ ਰਹੇ ਸਾਬਕਾ ਫ਼ੌਜੀਆਂ ਵੱਲੋਂ ਅੱਜ ਬਠਿੰਡਾ ਵਿਖੇ ਸੰਯੁਕਤ ਜਵਾਨ ਮੋਰਚਾ ਦੇ ਸੱਦੇ ਉੱਤੇ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਮੋਟਰਸਾਈਕਲ ਮਾਰਚ ਦੌਰਾਨ ਸਾਬਕਾ ਫੌਜੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬਠਿੰਡਾ ਦੇ ਬੱਸ ਸਟੈਂਡ ਵਿਖੇ ਪਹੁੰਚੇ ਸਾਬਕਾ ਫੌਜੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਰੇਬਾਜੀ ਕੀਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਬਠਿੰਡਾ 'ਚ ਵਨ ਰੈਂਕ ਵਨ ਪੈਂਸ਼ਨ ਲਈ ਸਾਬਕਾ ਫੌਜੀਆਂ ਨੇ ਕੱਢਿਆ ਰੋਸ ਮਾਰਚ, ਕੇਂਦਰ ਖਿਲਾਫ ਨਾਅਰੇਬਾਜ਼ੀ - United Youth Front in Bathinda
ਬਠਿੰਡਾ ਵਿੱਚ ਸੰਯੁਕਤ ਜਵਾਨ ਮੋਰਚਾ ਪੰਜਾਬ ਵੱਲੋਂ ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਮੋਟਰਸਾਇਕਲਾਂ ਉੱਤੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ।
ਕੇਂਦਰ ਨੇ ਕੀਤਾ ਵੱਡਾ ਧੋਖਾ :ਮੀਡਿਆ ਨਾਲ ਗੱਲਬਾਤ ਕਰਦਿਆਂ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਾਬਕਾ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਵਨ ਰੈਕ ਵਨ ਪੈਨਸ਼ਨ ਵਿਚ ਕੀਤੀ ਗਈ ਸੋਧ ਵਿਚ ਫੌਜੀ ਜਾਵਨਾਂ ਨਾਲ ਵੱਡਾ ਧੋਖਾ ਕੀਤਾ ਹੈ। ਇਨ੍ਹਾਂ ਸੋਧਾਂ ਕਰਨ ਜਵਾਨ ਅਤੇ ਜੇਸੀਈਓ ਦਾ ਵੱਡਾ ਨੁਕਸਾਨ ਹੋਇਆ ਹੈ, ਜੇਕਰ ਕਿਸੇ ਫੌਜੀ ਜਵਾਨ ਅਤੇ ਜੇਸੀਈਓ ਨਾਲ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਨੂੰ ਜੇਸੀਏ ਅਤੇ ਅਫਸਰ ਰੈਂਕ ਦੇ ਬਰਾਬਰ ਸਹੂਲਤਾਂ ਨਹੀਂ ਮਿਲਦੀਆਂ।
ਸਰਕਾਰ ਵੱਲੋਂ ਲਾਗੂ ਕੀਤੀ ਪੈਨਸ਼ਨ ਵਨ ਰੈਂਕ ਨਾਲ ਸਿਰਫ ਅਫਸਰਾਂ ਨੂੰ ਫਾਇਦਾ ਹੋਵੇਗਾ। ਫੌਜੀ ਜਵਾਨਾਂ ਨੂੰ ਉਸਦਾ ਕੋਈ ਲਾਭ ਨਹੀਂ ਹੋਣਾ ਕਿਉਂਕਿ ਸਰਕਾਰ ਵੱਲੋਂ 2.8 ਦੀ ਰੇਸ਼ੋ ਨਾਲ ਫੌਜੀ ਅਫਸਰਾਂ ਨੂੰ ਸਹੂਲਤ ਦਿੱਤੀ ਗਈ ਹੈ ਕਿ ਜਦੋਂ ਜਵਾਨਾਂ ਨੂੰ 2. 51 ਇੱਕ ਨਾਲ ਸਹੂਲਤ ਦਿੱਤੀ ਗਈ ਹੈ 3 ਪ੍ਰਤੀਸ਼ਤ ਨੂੰ 97% ਫੌਜੀ ਜਵਾਨਾਂ ਦੇ ਬਰਾਬਰ ਇੱਕ ਰੈਂਕ ਇੱਕ ਪੈਨਸ਼ਨ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 90 ਦਿਨਾਂ ਤੋਂ ਜੰਤਰ ਮੰਤਰ ਉੱਤੇ ਵਨ ਰੈਂਕ ਵਨ ਪੈਨਸ਼ਨ ਲਈ ਸੰਘਰਸ਼ ਕਰ ਰਹੇ ਸੈਨਿਕਾਂ ਨੂੰ ਧੱਕੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦਾ ਵਿਰੋਧ ਕੀਤਾ ਗਿਆ ਹੈ। ਇਸੇ ਲੜੀ ਤਹਿਤ ਉਹ ਦਿੱਲੀ ਜਾ ਕੇ ਹੁਣ ਕੇਂਦਰ ਸਰਕਾਰ ਖਿਲਾਫ ਹੋਰ ਤਿੱਖਾ ਸੰਘਰਸ਼ ਵਿੱਢਣਗੇ।