ਬਠਿੰਡਾ:ਸਿੱਖ ਮਰਿਆਦਾ ਦੇ ਉਲਟ ਦੋ ਲੜਕੀਆਂ ਦੇ ਵਿਆਹ ਕਰਨ ਵਾਲੇ ਗ੍ਰੰਥੀ ਸਿੰਘ ਅਤੇ (Bathinda Sangat Resolution) ਕੀਰਤਨੀ ਜਥੇ ਨੂੰ ਬਰਖ਼ਾਸਤ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ। ਅੱਜ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਮੁਲਤਾਨੀਆਂ ਰੋਡ ਵਿਖੇ ਇਕੱਠੀ ਹੋਈ ਸੰਗਤ ਵਲੋਂ ਜਿੱਥੇ ਕਈ ਤਰ੍ਹਾਂ ਦੇ ਮਤੇ ਪਾਏ ਗਏ, ਉੱਥੇ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖ ਰਹੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਕਵਿੰਦਰ ਸਿੰਘ ਨੇ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟ ਕੀਤੇ ਹਨ।
Bathinda Sangat Resolution: ਸਿੱਖ ਮਰਿਆਦਾ ਦੇ ਉਲਟ ਦੋ ਲੜਕੀਆਂ ਦੇ ਵਿਆਹ ਕਰਨ ਦਾ ਮਾਮਲਾ, ਸੰਗਤ ਨੇ ਪਾਇਆ ਮਤਾ, ਗ੍ਰੰਥੀ ਬਰਖਾਸਤ
ਸਿੱਖ ਮਰਿਆਦਾ ਦੇ ਉਲਟ ਦੋ ਲੜਕੀਆਂ ਦੇ ਵਿਆਹ ਕਰਨ (Bathinda Sangat Resolution) ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਦਸ਼ਾ ਜਾਹਿਰ ਕੀਤਾ ਹੈ। ਇਸ ਮਾਮਲੇ ਵਿੱਚ ਗ੍ਰੰਥੀ ਅਤੇ ਸਿੰਘਾਂ ਨੂੰ ਬਰਖਾਸਤ ਕੀਤਾ ਗਿਆ ਹੈ।
Published : Sep 24, 2023, 7:23 PM IST
ਵਿਆਹ ਦਾ ਸਰਟੀਫੀਕੇਟ ਜਾਰੀ ਨਹੀਂ :ਉਨ੍ਹਾਂ ਕਿਹਾ ਕਿ ਜੋ ਸਿੱਖ ਮਰਿਆਦਾ ਦੇ ਉਲਟ ਦੋ ਲੜਕੀਆਂ ਦਾ ਵਿਆਹ ਕਰਵਾਏ ਗਏ ਹਨ, ਉਸ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਕੁਲ ਅਣਜਾਣ ਸੀ ਅਤੇ ਹਾਲੇ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਆਹ ਕਰਾਉਣ ਵਾਲੀਆਂ ਦੋਵੇਂ ਹੀ ਲੜਕੀਆਂ ਨੂੰ ਕੋਈ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਹੈ। ਅਣਜਾਣਪੁਣੇ ਵਿੱਚ ਇਸ (Granthi Singh was dismissed) ਘਟਨਾ ਵਿੱਚ ਸ਼ਾਮਲ ਗ੍ਰੰਥੀ ਸਿੰਘ ਅਤੇ ਕੀਰਤਨੀਏ ਜਥੇ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਵੀ ਲਗਾਤਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਅਤੇ ਕੁਝ ਲੋਕਾਂ ਵਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸ਼ਾਮਿਲ ਕੀਤਾ ਜਾਵੇ। ਇਸੇ ਦੇ ਨਜ਼ਰ ਅੱਜ ਮੁਲਤਾਨੀਆਂ ਰੋਡ ਦੇ ਰਹਿਣ ਵਾਲੀ ਸਿੱਖ ਸੰਗਤ ਵੱਲੋਂ ਵੱਡਾ ਇਕੱਠ ਕੀਤਾ ਗਿਆ ਸੀ।
- Two children drowned in Beas: ਖੇਡਦੇ-ਖੇਡਦੇ ਬਿਆਸ ਦਰਿਆ ਵਿੱਚ ਡੁੱਬੇ ਦੋ ਬੱਚੇ, ਪਰਿਵਾਰ ਦਾ ਪੰਜਾਬ ਸਰਕਾਰ ਉੱਤੇ ਫੁੱਟਿਆ ਗੁੱਸਾ
- Loot In Barnala: ਦੁਕਾਨ 'ਤੇ ਬੈਠੀ ਮਹਿਲਾ ਨਾਲ ਪਿਸਤੌਲ ਦੀ ਨੋਕ 'ਤੇ ਲੁੱਟ, ਲੁਟੇਰਾ ਨਕਦੀ ਲੈ ਕੇ ਫ਼ਰਾਰ
- Family Attempts Suicide: ਡੀਸੀ ਦਫ਼ਤਰ ਬਾਹਰ ਪਰਿਵਾਰ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼, ਪੁਲਿਸ 'ਤੇ ਲਗਾਏ ਕਾਰਵਾਈ ਨਾ ਕਰਨ ਦੇ ਇਲਜ਼ਾਮ
ਸੰਗਤ ਨੇ ਕੀਤਾ ਫੈਸਲਾ : ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਹੀ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਗਈ ਸੀ ਅਤੇ ਪ੍ਰਬੰਧਕ ਕਮੇਟੀ ਵੀ ਇਸ ਸੰਗਤ ਵਿਚੋਂ ਹੀ ਚੁਣੀ ਗਈ ਸੀ ਪਰ ਹੁਣ ਕੁਝ ਬਾਹਰਲੇ ਲੋਕਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ (Sri Akal Takht Sahib) ਵਿੱਚ ਸ਼ਾਮਿਲ ਕਰਨ ਦੀਆਂ ਚੱਲ ਰਹੀਆਂ ਚਰਚਾਵਾਂ ਦਾ ਸਖਤ ਵਿਰੋਧ ਕੀਤਾ ਗਿਆ ਹੈ। ਸੰਗਤ ਨੇ ਫੈਸਲਾ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਭੰਗ ਨਹੀਂ ਕੀਤਾ ਜਾਵੇਗਾ ਅਤੇ ਸਿੱਖ ਮਰਿਆਦਾ ਦੇ ਉਲਟ ਦੋ ਲੜਕੀਆਂ ਦੇ ਵਿਆਹ ਕਰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜੋ ਵੀ ਹੁਕਮ ਸੁਣਾਇਆ ਜਾਵੇਗਾ। ਉਸਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਵਾਨ ਕੀਤਾ ਜਾਵੇਗਾ।