ਬਠਿੰਡਾ: ਚੋਰਾਂ ਨੇ ਹੁਣ ਚਿੜੀਆਘਰਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਬਠਿੰਡਾ ਦੇ ਬੀੜ ਤਾਲਾਬ ਸਥਿਤ ਚਿੜੀਆਘਰ ਵਿੱਚੋਂ ਅਣਪਛਾਤੇ ਚੋਰਾਂ ਵੱਲੋਂ ਚੰਦਨ ਦੀ ਲੱਕੜ ਦੇ 5 ਦਰੱਖਤ ਵੱਢ ਲਏ ਗਏ ਅਤੇ ਜਾਂਦੇ ਹੋਏ ਚੰਦਨ ਦੀ ਲੱਕੜੀ ਅਤੇ ਹੋਰ ਦਰੱਖਤ ਲੈ ਕੇ ਫਰਾਰ ਹੋਏ ਗਏ ਅਤੇ ਇੱਕ ਦਰੱਖਤ ਉੱਥੇ ਹੀ ਛੱਡ ਕੇ ਫਰਾਰ ਹੋ ਗਏ। Theft news in Bathinda zoo.Latest news of Bathinda.
ਚਿੜੀਆ ਘਰ ਵਿੱਚ ਵਣ ਗਾਰਡ ਕਰਮਚਾਰੀ ਸਰਬਜੀਤ ਕੌਰ ਨੇ ਦੱਸਿਆ ਕਿ ਚੋਰਾਂ ਨੇ ਚਿੜੀਆਘਰ ਦੇ ਮੁੱਖ ਗੇਟ 'ਤੇ ਸਥਿਤ ਚੰਦਨ ਦੀ ਲੱਕੜ ਦੇ ਤਿੰਨ ਦਰੱਖਤ ਕੱਟ ਕੇ ਚੋਰੀ ਕਰ ਲਏ ਅਤੇ ਇਸ ਦੇ ਨਾਲ ਹੀ ਚੰਦਨ ਦੀ ਲੱਕੜ ਦਾ ਵੱਡਾ ਢਿੱਡ ਵੀ ਉਨ੍ਹਾਂ ਵੱਲੋਂ ਕੱਟ ਲਿਆ ਗਿਆ ਸੀ ਪਰ ਇਸ ਨੂੰ ਉਥੇ ਹੀ ਛੱਡ ਦਿੱਤਾ ਗਿਆ ਹੈ।
Sandal wood and trees stolen from Bathinda zoo ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੱਥੇ ਇੱਕ ਚੌਕੀਦਾਰ ਤਾਇਨਾਤ ਹੈ ਪਰ ਫਿਰ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਲੋਕਾਂ ਵੱਲੋਂ ਚਿੜੀਆਘਰ ਵਿੱਚੋਂ ਲਗਾਤਾਰ ਦਰੱਖਤ ਚੋਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਿੜੀਆਘਰ ਦੇ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਹੈ ਪਰ ਚੋਰਾਂ ਦੇ ਅਜੇ ਤੱਕ ਪਤਾ ਨਹੀਂ ਲੱਗਿਆ।
ਦੂਜੇ ਪਾਸੇ ਥਾਣਾ ਸਦਰ ਦੇ SHO ਗੁਰਮੀਤ ਸਿੰਘ ਨੇ ਕਿਹਾ ਕਿ ਚਿੜੀਆਘਰ ਤੋਂ ਚੰਦਨ ਦੀ ਲੱਕੜ ਚੋਰੀ ਹੋਣ ਦੀ ਕੋਈ ਖਬਰ ਨਹੀਂ ਆਈ ਜਿਵੇਂ ਹੀ ਕੋਈ ਸ਼ਿਕਾਇਤ ਕਰੇਗਾ ਅਸੀਂ ਜਾਂਚ ਕਰਾਂਗੇ।
ਇਹ ਵੀ ਪੜ੍ਹੋ:ਸ਼ਗਨਾਂ ਦੇ ਘਰ ਪਸਰਿਆ ਮਾਤਮ: ਟਰੈਕਟਰ ਨਾਲ ਬੁਲਟ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਦੋ ਦੀ ਮੌਤ