ਬਠਿੰਡਾ : ਪਿੰਡ ਕੋਟ ਫੱਤੇ ਨੇੜੇ ਇੱਕ ਭਿਆਨਕ ਸੜਕ ਹਾਦਸੇ 'ਚ ਮੋਟਰ-ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਕ ਮੋਟਰ-ਸਾਈਕਲ ਸਵਾਰ ਵਿਅਕਤੀ ਦੀ ਕਾਰ ਨਾਲ ਟੱਕਰ ਹੋਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ।
ਕਾਰ ਤੇ ਮੋਟਰਸਾਈਕਲ ਵਿਚਾਲੇ ਟੱਕਰ, 1 ਦੀ ਮੌਤ - road accident news
ਬਠਿੰਡਾ ਦੇ ਪਿੰਡ ਕੋਟ ਫੱਤੇ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇੱਕ ਮੋਟਰ-ਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਜਦ ਕਿ ਇਸ ਹਾਦਸੇ 'ਚ ਕਾਰ-ਸਵਾਰ ਪਰਿਵਾਰ ਗੰਭੀਰ ਜ਼ਖ਼ਮੀ ਹੈ।
ਫ਼ੋਟੋ।
ਦੂਜੇ ਪਾਸੇ ਕਾਰ ਸਵਾਰ ਪਰਿਵਾਰ ਗੰਭੀਰ ਜ਼ਖ਼ਮੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ, ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।
ਵੀਡੀਓ
ਮ੍ਰਿਤਕ ਦੀ ਪਛਾਣ ਗੁਰਜੰਟ ਸਿੰਘ ਵਜੋਂ ਹੋਈ ਹੈ, ਜੋ ਕਿ ਬਠਿੰਡਾ ਦੇ ਪਿੰਡ ਕੋਟ ਫੱਤੇ ਦਾ ਰਹਿਣ ਵਾਲਾ ਸੀ। ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਦੁਰਘਟਨਾ ਦੌਰਾਨ ਸਾਡੇ ਕੋਲ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਰਿਵਾਰ ਆਇਆ ਸੀ, ਜਿਸ ਵਿੱਚ ਇੱਕ ਵਿਅਕਤੀ ਉਸ ਦੀ ਪਤਨੀ ਅਤੇ ਉਸ ਦੀ ਬੱਚਾ ਸੀ। ਹਾਦਸੇ 'ਚ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।