ਬਠਿੰਡਾ: ਸ਼ਹਿਰ ਵਿੱਚ ਝੀਲ ਨੇੜੇ ਉਸ ਵੇਲੇ ਹਫ਼ੜਾ-ਦਫ਼ੜੀ ਮੱਚ ਗਈ ਜਿਸ ਵੇਲੇ ਸਕੂਟਰੀ 'ਤੇ ਜਾ ਰਹੀ ਔਰਤ 'ਚ ਬੱਸ ਵੱਜੀ। ਇਸ ਦੌਰਾਨ ਔਰਤ ਦੇ ਨਾਲ ਸਕੂਟਰੀ ਦੇ ਪਿੱਛੇ ਬੈਠੀ ਉਸ ਦੀ ਬੱਚੀ ਦੀ ਮੌਕੇ 'ਤੇ ਮੌਤ ਹੋ ਗਈ।
ਇਸ ਬਾਰੇ ਬੱਚੀ ਦੀ ਮਾਂ ਰਿੰਪੀ ਨੇ ਦੱਸਿਆ ਕਿ ਜਦੋਂ ਆਪਣੀ ਬੱਚੀ ਨਾਲ ਸਕੂਟਰੀ 'ਤੇ ਬਾਜ਼ਾਰ ਜਾ ਰਹੀ ਸੀ ਜਦੋਂ ਉਹ ਝੀਲ ਦੇ ਨੇੜੇ ਪੁੱਜੀ ਤਾਂ ਮਗਰੋਂ ਬੱਸ ਆ ਕੇ ਉਸ 'ਚ ਵੱਜੀ। ਇਸ ਤੋਂ ਬਾਅਦ ਸਕੂਟਰੀ ਦਾ ਭਾਰ ਪੈਣ ਕਾਰਨ ਥੱਲ੍ਹੇ ਡਿੱਗ ਗਈ ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਗੱਡੀ ਨੇ ਉਸ ਦੀ ਬੱਚੀ ਨੂੰ ਦਰੜ ਦਿੱਤਾ।