ਬਠਿੰਡਾ: ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਤੂੜੀਆਂ ਦੀਆਂ ਕੀਮਤਾਂ (Straw prices) ਤੋਂ ਬਾਅਦ ਹੁਣ ਕਿਸਾਨ ਅਤੇ ਮਜ਼ਦੂਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਇੱਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਤੂੜੀ ਦੀ ਟਰਾਲੀ ਦਾ ਮੁੱਲ 5 ਹਜ਼ਾਰ ਰੁਪਏ ਕੀਤਾ ਗਿਆ ਹੈ, ਉੱਥੇ ਹੀ ਮਜ਼ਦੂਰਾਂ ਨੇ ਝੋਨੇ ਦੀ ਲਵਾਈ ਦੀ ਮੁੱਲ 6 ਹਜ਼ਾਰ ਰੁਪਏ ਕੀਤਾ ਗਿਆ ਹੈ। ਜਿਸ ਦੀਆਂ ਤਾਜ਼ਾ ਤਸਵੀਰਾਂ ਬਠਿੰਡਾ ਦੇ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ (Killi Nihal Singh Wala of Bathinda) ਤੋੋਂ ਸਾਹਮਣੇ ਆਈਆਂ ਹਨ।
ਜਿੱਥੇ ਪਿੰਡ ਦੇ ਮਜ਼ੂਦਰਾਂ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਹੈ। ਜਿਸ ਵਿੱਚ ਉਹ ਝੋਨੇ ਦੀ ਲਵਾਈ (Paddy sowing) 6 ਹਜ਼ਾਰ ਰੁਪਏ ਪ੍ਰਤੀ ਏਕੜ ਲੈਣਗੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਆਪਣੀ ਤੂੜੀ ਦੀ ਟਰਾਲੀ ਦੀ ਕੀਮਤ 15 ਸੌ ਤੋਂ ਸਿੱਧਾ 5 ਹਜ਼ਾਰ ਕਰ ਸਕਦੇ ਹਨ, ਤਾਂ ਅਸੀਂ ਵੀ ਆਪਣੀ ਮਿਹਤਨ ਦੀ ਕੀਮਤ ਖੁਦ ਹੀ ਤੈਅ ਕਰਾਂਗੇ। ਇਹ ਫੈਸਲਾਂ ਮਜ਼ਦੂਰਾਂ ਨੇ ਉਦੋਂ ਲਿਆ ਜਦੋਂ ਪਿੰਡ ਦੇ ਜ਼ਿੰਮੇਵਾਰ ਲੋਕਾਂ ਨੇ ਉਨ੍ਹਾਂ ਨੂੰ ਮਹਿੰਗੇ ਭਾਅ ਵਿੱਚ ਤੂੜੀ ਵੇਚੀ।
ਇਹ ਵੀ ਪੜ੍ਹੋ:ਕਲਾਸ ਫੋਰ ਐਸੋਸੀਏਸ਼ਨ ਦੀ ਹੜਤਾਲ ਦੇ ਹੱਕ ’ਚ ਨਿੱਤਰੇ ਡਾਕਟਰ, ਓਪੀਡੀ ਸੇਵਾਵਾਂ ਕੀਤੀਆਂ ਬੰਦ