ਬਠਿੰਡਾ: ਬਠਿੰਡਾ ਦੇ ਵਿੱਚ ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵੱਲੋਂ ਚਾਰ ਰੋਜ਼ਾ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਗਈ ਸੀ ਅਤੇ ਇਹ ਪ੍ਰਦਰਸ਼ਨੀ 25 ਸਾਲ ਤੋਂ ਲਗਾਈ ਜਾ ਰਹੀ ਸੀ ਤੇ ਇਸ ਵਾਰ ਇਹ ਪ੍ਰਦਰਸ਼ਨੀ ਦੀ ਖ਼ਾਸ ਗੱਲ ਇਹ ਰਹੀ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੰਜਾਬ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤੀ ਗਈ ਤੇ ਉਨ੍ਹਾਂ ਦੇ ਵੱਲੋਂ ਦੱਸੇ ਗਏ ਰਾਹ ਅਤੇ ਬਾਣੀ 'ਤੇ ਨਿਰਧਾਰਿਤ ਪੇਂਟਿੰਗਸ ਇਸ ਪ੍ਰਦਰਸ਼ਨੀ ਵਿੱਚ ਲਗਾਈਆਂ ਗਈਆਂ।
ਹੋਰ ਪੜ੍ਹੋ: ਮਲੇਰਕੋਟਲਾ: ਲੋੜਵੰਦਾਂ ਲਈ ਲਗਾਇਆ ਗਿਆ ਮੁਫ਼ਤ ਸਿਹਤ ਕੈਂਪ
ਅੰਤਿਮ ਦਿਨ 'ਤੇ ਇਸ ਸਮਾਗਮ ਵਿੱਚ ਉੱਤਰੀ ਭਾਰਤ ਦੇ ਨਾਮੀ ਚਿੱਤਰਕਾਰਾਂ ਅਤੇ ਕਲਾਕਾਰਾਂ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ 'ਤੇ ਮੁੱਖ ਮਹਿਮਾਨ ਵੱਜੋਂ ਦਿੱਲੀ ਤੋਂ ਮਸ਼ਹੂਰ ਚਿੱਤਰਕਾਰ ਸਿਧਾਰਥ ਨੇ ਵੀ ਸ਼ਿਰਕਤ ਕੀਤੀ।
ਇਸ ਸਮਾਰੋਹ ਦੇ ਵਿੱਚ ਆਪਣੀ ਪੇਂਟਿੰਗਸ ਰਾਹੀਂ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਵਿੱਚ ਜਸਪਾਲ ਸਿੰਘ ਜੈਤੋ ਨੂੰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਦੇ ਵੱਲੋਂ ਲਾਈਫ ਆਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੇਂਟਿੰਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਰਿਆਵਲ ਤੇ ਤਵੱਜੋ ਦਿੰਦਿਆਂ ਉਨ੍ਹਾਂ ਦੀ ਪੇਂਟਿੰਗ ਬਣਾਈ ਸੀ।
ਹੋਰ ਪੜ੍ਹੋ: ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਵਸ ਮੌਕੇ ਸ੍ਰੀ ਦੁੱਖ ਨਿਵਾਰਨ ਸਾਹਿਬ ਸੰਗਤ ਹੋਈ ਨਤਮਸਤਕ
ਇਸ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਦੇ ਵੱਲੋਂ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਤੋਂ ਰੰਗੇ ਨਾਨਕ ਪ੍ਰਦਰਸ਼ਨੀ ਦੇ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਦਿੱਲੀ ਤੋਂ ਆਏ ਸ੍ਰੀ ਸਿਧਾਰਥ ਨੇ ਇਸ ਮੌਕੇ ਕਿਹਾ ਹੈ ਕਿ, ਇਸ ਪ੍ਰਦਰਸ਼ਨੀ ਅਤੇ ਸਮੁੱਚੀ ਚਿੱਤਰਕਾਰ ਸੁਸਾਇਟੀ ਨਾਲ ਉਨ੍ਹਾਂ ਦਾ ਚੰਗਾ ਤਜ਼ਰਬਾ ਰਿਹਾ ਹੈ।