ਪੰਜਾਬ

punjab

ETV Bharat / state

ਹੁਣ ਰਾਜਾ ਵੜਿੰਗ ਦੇ ਟਵਿਟ ਨੇ ਕੀਤਾ ਧਮਾਕਾ ! - ਕਾਂਗਰਸ ਪਾਰਟੀ

ਵੜਿੰਗ ਨੇ ਆਖਿਆ ਹੈ ਕਿ ਅੱਜ ਇਹ ਜਾਣ ਕੇ ਮਨ ਦੁਖੀ ਹੋਇਆ ਕਿ ਅਕਾਲੀ ਦਲ ਦੀ ਮਿਲੀ ਭੁਗਤ ਨਾਲ ਕਾਂਗਰਸ ਪਾਰਟੀ ਵਿਚ ਆਏ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਸ਼ਰੇਆਮ ਅਕਾਲੀ ਦਲ ਦੇ ਲੋਕਾਂ ਨੂੰ 15-15 ਲੱਖ ਦੇ ਚੈੱਕ ਦੇ ਕੇ ਹੌਂਸਲਾ ਹਫਜ਼ਾਈ ਕਰ ਰਹੇ ਹਨ ।

ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ 'ਤੇ ਸਾਧੇ ਨਿਸ਼ਾਨੇ
ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ 'ਤੇ ਸਾਧੇ ਨਿਸ਼ਾਨੇ

By

Published : Jul 12, 2021, 5:01 PM IST

Updated : Jul 12, 2021, 5:13 PM IST

ਬਠਿੰਡਾ : ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਪੈਦਾ ਹੋਇਆ ਵਿਵਾਦ ਵੱਧਦਾ ਜਾ ਰਿਹਾ ਹੈ। ਦੋਵਾਂ ਕਾਂਗਰਸੀ ਆਗੂਆਂ ਵਿਚਾਲੇ ਤਲਖੀ ਇਸ ਕਦਰ ਵੱਧ ਗਈ ਹੈ ਕਿ ਹੁਣ ਰਾਜਾ ਵੜਿੰਗ ਨੇ ਫੇਸਬੁੱਕ ’ਤੇ ਪੋਸਟ ਕੇ ਮਨਪ੍ਰੀਤ ਬਾਦਲ ’ਤੇ ਅਕਾਲੀ ਦਲ ਨਾਲ ਸੈਟਿੰਗ ਹੋਣ ਦੇ ਗੰਭੀਰ ਦੋਸ਼ ਲਗਾਏ ਹਨ।

ਵੜਿੰਗ ਨੇ ਆਖਿਆ ਹੈ ਕਿ ਅੱਜ ਇਹ ਜਾਣ ਕੇ ਮਨ ਦੁਖੀ ਹੋਇਆ ਕਿ ਅਕਾਲੀ ਦਲ ਦੀ ਮਿਲੀ ਭੁਗਤ ਨਾਲ ਕਾਂਗਰਸ ਪਾਰਟੀ ਵਿਚ ਆਏ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਸ਼ਰੇਆਮ ਅਕਾਲੀ ਦਲ ਦੇ ਲੋਕਾਂ ਨੂੰ 15-15 ਲੱਖ ਦੇ ਚੈੱਕ ਦੇ ਕੇ ਹੌਂਸਲਾ ਹਫਜ਼ਾਈ ਕਰ ਰਹੇ ਹਨ ।

ਇਹ ਉਹੀ ਤੁਹਾਡੇ ਤਾਇਆ ਜੀ ਦੇ ਅਕਾਲੀ ਦਲ ਵਾਲੇ ਹਨ, ਜਿਨ੍ਹਾਂ ਨੂੰ ਛੱਡ ਕੇ ਮੰਤਰੀ ਜੀ ਤੁਸੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਸੀ । ਸਭ ਕੁਝ ਤਾਂ ਦੇ ਦਿੱਤਾ ਤੁਹਾਨੂੰ ਕਾਂਗਰਸ ਪਾਰਟੀ ਨੇ ਫਿਰ ਕਿਉਂ ਕਿਸ ਗੱਲ ਤੋਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਰਹੇ ਹੋ । ਯਾਦ ਰੱਖਣਾ ਕਾਂਗਰਸ ਵਿਚ ਰਹਿ ਕੇ ਅਕਾਲੀ ਦਲ ਦੀ ਸਪੋਰਟ ਕਰਨਾ ਤੁਹਾਡਾ ਰਾਜਨੀਤਕ ਜੀਵਨ ਤਬਾਹ ਕਰ ਦੇਵੇਗਾ ਅਤੇ ਪੰਜਾਬੀ ਇਸ ਗੱਲ ਨੂੰ ਭੁੱਲਣਗੇ ਨਹੀਂ ।

ਇਹ ਵੀ ਪੜ੍ਹੋ:RTI 'ਚ ਖੁਲਾਸਾ: ਤਿੰਨ ਨਿੱਜੀ ਥਰਮਲਾਂ ਵੱਲੋਂ ਕਾਂਗਰਸ ਨੂੰ ਦਿੱਤਾ ਕਰੋੜਾਂ ਦਾ ਫੰਡ

ਵੜਿੰਗ ਨੇ ਅੱਗੇ ਆਖਿਆ ਕਿ ਪਿਛਲੇ 4 ਸਾਲ ਦੇ ਤੁਹਾਡੇ ਵਿੱਤ ਮੰਤਰੀ ਦੇ ਤੌਰ ’ਤੇ ਕਰੇ ਕੰਮਾਂ ਨੇ ਪੰਜਾਬ ਦੇ ਹਰ ਵਰਗ ਨੂੰ ਕਾਂਗਰਸ ਸਰਕਾਰ ਦੇ ਵਿਰੁੱਧ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਕਰ ਦਿੱਤਾ। ਕੱਲ੍ਹ ਹੀ ਤੁਹਾਡੇ ਹਲਕੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਦੇ ਮੁਲਾਜ਼ਮ ਤੁਹਾਡਾ ਵਿਰੋਧ ਕਰ ਕੇ ਗਏ ਹਨ। ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਵੀ ਹੁਣ ਤੁਹਾਡੀ 75-25 ਵਾਲੀ ਖੇਡ ਸਮਝ ਆਉਣ ਲੱਗ ਪਈ ਹੈ। ਹੁਣ ਇਸ ਤੋਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਬਚਣ ਦੀ ਜ਼ਰੂਰਤ ਹੈ।

Last Updated : Jul 12, 2021, 5:13 PM IST

ABOUT THE AUTHOR

...view details