ਬਠਿੰਡਾ: ਮਾਲਵੇ ਦੀ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਉਕਤ ਖਿੱਤੇ ਵਿੱਚ ਜਿੱਥੇ ਪਿਛਲੇ ਸਮਿਆਂ ਵਿੱਚ ਚਿੱਟੀ ਮੱਖੀ ਆਦਿ ਦੀ ਮਾਰ ਕਾਰਨ ਕਿਸਾਨਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ, ਉੱਥੇ ਇਸ ਵਾਰ ਨਰਮੇ ਦੀ ਫਸਲ ਚੰਗੀ ਹੋਣ ਦੀਆਂ ਕਿਆਸ ਅਰਾਈਂਆਂ ਉੱਤੇ ਵੱਡੀ ਮਾਰ ਪੈਂਦੀ ਦਿਖ ਰਹੀ ਹੈ ਕਿ ਪਿਛਲੇ ਕਰੀਬ ਤਿੰਨ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਵੱਡੀ ਗਿਣਤੀ 'ਚ ਕਿਸਾਨਾਂ ਦੇ ਖੇਤਾਂ 'ਚੋਂ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਰਮੇ ਦੀਆਂ ਫਸਲਾਂ ਵਿੱਚ ਗੋਡੇ-ਗੋਡੇ ਪਾਣੀ ਖੜ੍ਹ ਗਿਆ ਹੈ।
ਤਲਵੰਡੀ ਸਾਬੋ: ਮੀਂਹ ਨਾਲ ਨਰਮੇ ਦੀ ਫਸਲ ਨੂੰ ਨੁਕਸਾਨ ਦਾ ਖਦਸ਼ਾ ਹਲਕਾ ਤਲਵੰਡੀ ਸਾਬੋ ਦੇ ਕਰੀਬ 1 ਦਰਜਨ ਪਿੰਡਾਂ ਵਿੱਚ ਕਿਸਾਨਾਂ ਦੀ ਨਰਮੇ ਦੀ ਫਸਲ ਵਿੱਚ ਪਾਣੀ ਖੜ੍ਹ ਗਿਆ ਹੈ, ਜਿਸ ਦੇ ਨਿਕਾਸ ਦਾ ਕਿਸਾਨਾਂ ਕੋਲ ਕੋਈ ਸਾਧਨ ਨਹੀਂ।
ਪਿੰਡ ਮਲਕਾਣਾ ਦੇ ਕਿਸਾਨਾਂ ਨੇ ਦੱਸਿਆ ਕਿ ਸਭ ਤੋਂ ਵੱਧ ਨੁਕਸਾਨ ਛੋਟੇ ਕਿਸਾਨਾਂ ਨੂੰ ਹੋਇਆ, ਜਿਨ੍ਹਾਂ ਨੇ 55-55 ਹਜ਼ਾਰ ਰੁਪਏ ਪ੍ਰਤੀ ਏਕੜ 'ਤੇ ਜ਼ਮੀਨਾਂ ਠੇਕੇ 'ਤੇ ਲਈਆਂ ਸਨ ਅਤੇ ਮਹਿੰਗੇ ਭਾਅ ਦੇ ਬੀਜ਼ਾਂ ਨਾਲ ਨਰਮੇ ਦੀ ਬਿਜਾਈ ਕੀਤੀ ਸੀ ਪਰ ਹੁਣ ਪਾਣੀ ਖੜ੍ਹਨ ਕਰਕੇ ਨਰਮੇ ਦੀ ਫਸਲ ਪੂਰੀ ਤਰ੍ਹਾਂ ਖਰਾਬ ਹੋਣ ਦਾ ਖਦਸ਼ਾ ਬਣ ਗਿਆ ਹੈ।
ਕਿਸਾਨਾਂ ਨੇ ਕਿਹਾ ਕਿ ਹੁਣ ਉਨ੍ਹਾਂ ਕੋਲ ਨਰਮੇ ਦੀ ਫਸਲ ਨੂੰ ਵਾਹ ਕੇ ਕੋਈ ਹੋਰ ਫਸਲ ਬੀਜਣ ਦਾ ਰਸਤਾ ਵੀ ਨਹੀਂ, ਕਿਉਂਕਿ ਪਾਣੀ ਨਿਕਲਣ 'ਤੇ ਅਜੇ ਸਮਾਂ ਲੱਗ ਸਕਦਾ ਹੈ। ਪੀੜਤ ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਸਰ ਕਿਸਾਨਾਂ ਨਾਲ ਖੜ੍ਹਨ ਦੇ ਦਾਅਵੇ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਆਸ ਹੈ ਕਿ ਉਹ ਉਨ੍ਹਾਂ ਦੀ ਵੀ ਬਾਂਹ ਫੜਨਗੇ ਅਤੇ ਖਰਾਬ ਹੋਈਆਂ ਫਸਲਾਂ ਦਾ ਯੋਗ ਮੁਆਵਜ਼ਾ ਦੇਣਗੇ।
ਇਹ ਵੀ ਪੜੋ: ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜੀਅ ਰਹੇ ਲੋਕ