ਬਠਿੰਡਾ:ਨਰਮੇ (Cotton) ਦੀ ਪੈਲਟ ਕਹੀ ਜਾਣ ਵਾਲੀ ਮਾਲਵੇ ਦੀ ਧਰਤੀ ਇਨ੍ਹਾਂ ਦਿਨਾਂ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਕਰੀਬ ਇੱਕ ਹਫ਼ਤੇ ਤੋਂ ਲਗਾਤਾਰ ਨਰਮੇ
(Cotton) ਦੀ ਫ਼ਸਲ ‘ਤੇ ਲਾਲ ਸੁੰਡੀ ਵੱਲੋਂ ਹਮਲਾ ਕਰਕੇ ਨਰਮੇ (Cotton) ਦੀ ਫ਼ਸਲ ਨੂੰ ਤਬਾਹ ਕੀਤਾ ਜਾ ਰਿਹਾ ਹੈ। ਅੱਜ ਇਸੇ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਬਠਿੰਡਾ ਜ਼ਿਲ੍ਹੇ (Bathinda district) ਦੇ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਨਾ ਤਾਂ ਗੱਡੀਆਂ ਦਾ ਵੱਡਾ ਕਾਫਲਾ ਸੀ ਅਤੇ ਨਾ ਹੀ ਉਹ ਕਿਸਾਨਾਂ ਦੇ ਵਿੱਚ ਜਾਣ ਤੋਂ ਝਿਜਕੇ ਜਿਸ ਕਰਕੇ ਉਨ੍ਹਾਂ ਦੀ ਸਾਧਗੀ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਆਪਣੇ ਇਸ ਦੌਰੇ ਦੌਰਾਨ ਕਾਫ਼ੀ ਸਾਧਗੀ ਤੇ ਲੋਕਾਂ ਨੇ ਪ੍ਰੇਮ ਪਿਆਰ ਦਿਖਾ ਰਹੇ ਹਨ। ਹੁਣ ਇਸ ਨੂੰ ਸਿਆਸੀ ਸਟੰਟ ਕਿਹਾ ਜਾਵੇ ਜਾ ਫਿਰ ਮੁੱਖ ਮੰਤਰੀ (Chief Minister) ਦਾ ਸੁਭਾਅ, ਪਰ ਜੋ ਵੀ ਹੋਵੇ ਲੋਕਾਂ ਨੂੰ ਮੁੱਖ ਮੰਤਰੀ ਦਾ ਇਹ ਅੰਦਾਜ ਬਹੁਤ ਪਸੰਦ ਆ ਰਿਹਾ ਹੈ।
ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਕਿਸਾਨਾਂ (FARMERS) ਨਾਲ ਖੁੱਲ੍ਹ ਕੇ ਮਿਲੇ। ਅਤੇ ਉਨ੍ਹਾਂ ਨੇ ਆਮ ਲੋਕਾਂ ਨਾਲ ਬੈਠ ਕੇ ਰੋਟੀ ਵੀ ਖਾਧੀ। ਉਨ੍ਹਾਂ ਦੇ ਇਸ ਵਤੀਰੇ ਤੋਂ ਲੋਕ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਉਹ ਆਮ ਲੋਕਾਂ ਵਾਂਗ ਅਚਾਰ ਨਾਲ ਰੋਟੀ ਖਾਂਦੇ ਸਾਫ਼ ਦਿਖਾਈ ਦੇ ਰਹੇ ਹਨ।