ਬਠਿੰਡਾ: ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਕਾਰਨ ਹਰ ਵਰਗ ਪ੍ਰੇਸ਼ਾਨ ਹੈ, ਜਿਸ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਦੋਵਾਂ ਨੂੰ ਬਰਾਬਰ ਦਾ ਜ਼ਿੰਮੇਵਾਰ ਦੱਸਿਆ ਹੈ।
ਵਿਧਾਇਕ ਅਮਨ ਅਰੋੜਾ ਤਲਵੰਡੀ ਸਾਬੋ ਵਿਖੇ ਇੱਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪੁੱਜੇ ਹੋਏ ਸਨ,ਅਮਨ ਅਰੋੜਾ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਦੋਸ਼ ਲਗਾਏ, ਕਿ ਉਹ ਆਪਣੀਆਂ ਜੇਬਾਂ ਭਰਨ ਲਈ ਕਾਰਪੋਰੇਟ ਘਰਾਣਿਆਂ ਦੇ ਥਰਮਲ ਲਗਵਾਏ, ਅਤੇ ਅਜਿਹੇ ਬਿਜਲੀ ਸਮਝੌਤੇ ਕੀਤੇ ਗਏ, ਕਿ ਬਿਜਲੀ ਉਤਪਾਦਨ ਨਾ ਮਿਲਣ ਦੀ ਸੂਰਤ ਵਿੱਚ ਵੀ ਸਰਕਾਰ ਉਨ੍ਹਾਂ ਥਰਮਲਾਂ ਨੂੰ ਮੋਟੇ ਪੈਸੇ ਦੇ ਰਹੀ ਹੈ।
ਬਿਜਲੀ ਸੰਕਟ ਲਈ ਅਕਾਲੀ-ਕਾਂਗਰਸੀ ਜ਼ਿੰਮੇਵਾਰ ਅਰੋੜਾ ਅਨੁਸਾਰ ਹੁਣ ਜਦੋਂ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ ਹੈ, ਤਾਂ ਤਲਵੰਡੀ ਸਾਬੋ ਥਰਮਲ ਦੇ ਹੀ ਦੋ ਯੂਨਿਟ ਬੰਦ ਹੋ ਗਏ ਹਨ। ਪਰ ਥਰਮਲ ਪ੍ਰਬੰਧਕ ਇਸ ਲਈ ਵੀ ਸਰਕਾਰ ਨੂੰ ਜਵਾਬਦੇਹ ਨਹੀ ਕਿ ਲੋੜ ਵੇਲੇ ਯੂਨਿਟ ਕਿਉਂ ਅਤੇ ਕਿਵੇਂ ਬੰਦ ਹੋ ਗਏ। ਵਿਧਾਇਕ ਅਨੁਸਾਰ ਪਿਛਲੀ ਸਰਕਾਰ ਨੇ ਜੋ ਕੀਤਾ, ਸੋ ਕੀਤਾ, ਪਰ ਮੌਜੂਦਾ ਕਾਂਗਰਸ ਸਰਕਾਰ ਵੀ ਉਸੇ ਨਕਸ਼ੇ ਕਦਮ ਤੇ ਚੱਲਦੀ ਰਹੀ, ਅਤੇ ਥਰਮਲ ਪ੍ਰਬੰਧਕਾਂ ਨਾਲ ਕੀਤੇ ਸਮਝੌਤਿਆਂ ਦਾ ਨਿਰੀਖਣ ਕਰਨਾ ਵੀ ਅੱਜ ਤੱਕ ਸਰਕਾਰ ਨੇ ਜ਼ਰੂਰੀ ਨਹੀ ਸਮਝਿਆ।
ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਝੌਤਿਆਂ ਦੇ ਨਿਰੀਖਣ ਦੀ ਗੱਲ ਕਰ ਰਹੇ ਹਨ। ਪਰ ਪਤਾ ਉਨ੍ਹਾਂ ਨੂੰ ਵੀ ਹੈ, ਕਿ ਅੱਠ ਮਹੀਨੇ ਰਹਿ ਗਏ, ਸਰਕਾਰ ਵਿੱਚ ਹੁਣ ਉਹ ਕੁੱਝ ਨਹੀ ਕਰ ਸਕਦੇ। ਅਮਨ ਅਰੋੜਾ ਨੇ ਵਿਰੋਧੀ ਪਾਰਟੀਆਂ ਵੱਲੋ 300 ਯੂਨਿਟ ਮੁਫ਼ਤ ਬਿਜਲੀ ਤੇ ਉੱਠ ਰਹੇ ਸਵਾਲਾਂ ਨੂੰ ਵਿਰੋਧੀ ਪਾਰਟੀਆਂ ਦੀ ਬੁਖਲਾਹਟ ਦੱਸਿਆ ਹੈ।
ਇਹ ਵੀ ਪੜ੍ਹੋ:-ਵਿਧਾਇਕ ਬੁਲਾਰੀਆ ਦਾ ਕਰੀਬੀ ਘਰ ’ਚ ਕਰ ਰਿਹੈ ਅਫ਼ੀਮ ਦੀ ਖੇਤੀ, ਵੀਡੀਓ ਵਾਇਰਲ