ਬਠਿੰਡਾ: ਬੀਤੇ ਦਿਨੀਂ ਚੰਡੀਗੜ੍ਹ ਜਾਣ ਵਾਲੇ ਹਾਈਵੇ ਉੱਤੇ ਲਹਿਰਾ ਬੇਗਾ ਪਿੰਡ ਦੇ ਨੇੜ੍ਹੇ ਆਪਣੇ ਪਰਿਵਾਰ ਦੇ ਨਾਲ ਜਾ ਰਹੇ ਵਿਅਕਤੀ ਵੱਲੋਂ ਟ੍ਰੈਫਿਕ ਦੀ ਉਲੰਘਣਾ ਕੀਤੇ ਜਾਣ 'ਤੇ ਨਾਕੇ 'ਤੇ ਮੌਜੂਦ ਥਾਣਾ ਨਥਾਣਾ ਦੇ ਇੰਚਾਰਜ ਨਰਿੰਦਰ ਕੁਮਾਰ ਵੱਲੋਂ ਉਸ ਵਿਅਕਤੀ ਨੂੰ ਇੱਕ ਜ਼ੋਰਦਾਰ ਥਪੜ ਮਾਰ ਦਿੱਤਾ ਗਿਆ, ਜੋ ਕਿ ਹੁਣ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਪੰਜਾਬ ਪੁਲਿਸ ਦੀ ਸ਼ਰੇਆਮ ਗੁੰਡਾਗਰਦੀ, ਕਾਰ ਸਵਾਰ ਨੂੰ ਜੜਿਆ ਥੱਪੜ
ਬਠਿੰਡਾ ਦੇ ਲਹਿਰਾ ਬੇਗਾ ਪਿੰਡ ਦੇ ਨਜ਼ਦੀਕ ਹਾਈਵੇ 'ਤੇ ਕਾਰ ਸਵਾਰ ਇੱਕ ਵਿਅਕਤੀ ਨੂੰ ਟ੍ਰੈਫਿਕ ਦੀ ਉਲੰਘਣਾ ਕੀਤੇ ਜਾਣ 'ਤੇ ਥਾਣਾ ਇੰਚਾਰਜ ਨੇ ਮਾਰਿਆ ਥੱਪੜ ਵੀਡੀਓ ਸੋਸ਼ਲ ਮੀਡੀਆ ਉੱਤੇ ਹੋਈ ਵਾਇਰਲ।
ਹਾਲ ਹੀ ਦੇ ਵਿੱਚ ਡੀਜੀਪੀ ਵੱਲੋਂ ਟ੍ਰੈਫਿਕ ਨਿਯਮਾਂ ਦੇ ਕੀਤੇ ਗਏ ਬਦਲਾਅ ਅਨੁਸਾਰ ਬਿਨ੍ਹਾਂ ਕਿਸੇ ਕਾਰਨ ਤੋਂ ਗੱਡੀਆਂ ਨਾ ਰੋਕਣ ਦਾ ਫਰਮਾਨ ਜਾਰੀ ਕੀਤਾ ਗਿਆ ਸੀ, ਪਰ ਇੱਥੇ ਤਾਂ ਐਸਚਓ ਨੇ ਡੀਜੀਪੀ ਦੀ ਗੱਲ ਨੂੰ ਫਿੱਕੀ ਪਾ ਦਿੱਤਾ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਵੀ ਉਲੰਘਣਾ ਕੀਤੀ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪਿੰਡ ਨਥਾਣਾ ਦੇ ਥਾਣਾ ਇੰਚਾਰਜ ਨਰਿੰਦਰ ਕੁਮਾਰ ਦੇ ਬਚਾਅ ਦੇ ਲਈ ਉਤਰੇ ਡੀਐਸਪੀ ਗੋਪਾਲ ਚੰਦ ਨੇ ਇਸ ਮਾਮਲੇ ਦੀ ਮੁਕੰਮਲ ਜਾਣਕਾਰੀ ਦੇਣ ਤੋਂ ਵੀ ਗੁਰੇਜ਼ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।