ਬਠਿੰਡਾ: ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦਾ ਪੰਜ ਸਾਲ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਭੰਗ ਕਰ ਦਿਤੀਆਂ ਗਈਆਂ ਹਨ। ਭਾਵੇਂ ਪੰਜਾਬ ਸਰਕਾਰ ਵੱਲੋਂ ਹਾਲੇ ਪੰਚਾਇਤੀ ਚੋਣਾਂ ਕਰਵਾਉਣ ਸਮੇਂ ਦੀ ਕੋਈ ਮਿਤੀ ਤਹਿ ਨਹੀਂ ਕੀਤੀ ਗਈ ਪਰ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣੇ ਤੋਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਗਵੰਤ ਮਾਨ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਪਿੰਡ ਦੀ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਜਾਵੇਗੀ। ਉਸ ਨੂੰ ਪੰਜ ਲੱਖ ਰੁਪਏ ਦੀ ਵੱਖਰੀ ਗ੍ਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾਵੇਗੀ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਸਰਬ ਸੰਮਤੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲਣ ਲੱਗੀਆ ਹਨ।
Punjab Panchayat Elections: ਸਬਰਸੰਮਤੀ ਨਾਲ ਸਰਪੰਚ ਚੁਣਨ ਲਈ ਲੱਗੀ 30 ਲੱਖ ਦੀ ਬੋਲੀ, ਨੌਜਵਾਨਾਂ ਨੇ ਕਹੀ ਵੱਡੀ ਗੱਲ
Punjab Panchayat Elections: ਬਠਿੰਡਾ ਦੇ ਪਿੰਡ ਕੋਟਭਾਰਾ ਵਿਖੇ ਸਰਬ ਸੰਮਤੀ ਨਾਲ ਸਰਪੰਚ ਬਣਾਉਣ ਲਈ ਨੌਜਵਾਨ ਨੇ ਦਿੱਤੀ ਤੀਹ ਲੱਖ ਰੁਪਏ ਦੀ ਬੋਲੀ ਲਗਾਈ ਹੈ। ਦੱਸ ਦਈਏ ਸਰਬ ਸੰਮਤੀ ਕਰਨ ਵਾਲੀਆਂ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਦੀ ਸਪੈਸ਼ਲ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ ਹੈ।
Published : Aug 26, 2023, 9:01 AM IST
|Updated : Aug 26, 2023, 7:09 PM IST
30 ਲੱਖ ਰੁਪਏ ਦੀ ਸਰਪੰਚੀ ਲਈ ਬੋਲੀ: ਬਠਿੰਡਾ ਦੇ ਪਿੰਡ ਕੋਟਭਾਰਾ ਵਿਖੇ ਸਰਬ ਸੰਮਤੀ ਨੂੰ ਲੈ ਕੇ ਵੱਡਾ ਇਕੱਠ ਰੱਖਿਆ ਗਿਆ। ਇਸ ਇਕੱਠ ਦੌਰਾਨ ਜਿੱਥੇ ਪਿੰਡ ਦੇ ਵਿਕਾਸ ਕਾਰਜਾਂ ਦੀ ਗੱਲ ਚੱਲੀ ਉੱਥੇ ਹੀ ਸਰਬ ਸੰਮਤੀ ਲਈ ਇਕੱਠ ਵਿੱਚ ਸਰਪੰਚੀ ਦੀ ਸੀਟ ਲਈ ਲੱਖਾਂ ਰੁਪਏ ਦੀ ਬੋਲੀ ਲੱਗੀ। ਇਸ ਇਕੱਠ ਦੌਰਾਨ ਮਨਪ੍ਰੀਤ ਸਿੰਘ ਵਾਸੀ ਕੋਟਭਾਰਾ ਵੱਲੋਂ 30 ਲੱਖ ਰੁਪਏ ਸਰਬ ਸੰਮਤੀ ਨਾਲ ਸਰਪੰਚ ਬਣਾਉਣ ਉੱਤੇ ਪਿੰਡ ਵਿੱਚ ਖਰਚ ਕਰਨ ਦਾ ਐਲਾਨ ਕੀਤਾ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ।
ਮੰਤਵ ਸਿਰਫ ਪਿੰਡ ਦਾ ਵਿਕਾਸ:ਸਰਬ ਸੰਮਤੀ ਨਾਲ ਸਰਪੰਚ ਚੁਣਨ ਬਦਲੇ 30 ਲੱਖ ਰੁਪਏ ਦੀ ਬੋਲੀ ਲਗਾਉਣ ਵਾਲੇ ਮਨਪ੍ਰੀਤ ਸਿੰਘ ਵਾਸੀ ਕੋਟਭਾਰਾ ਨਾਲ ਗੱਲਬਾਤ ਕੀਤੀ ਗਈ ਤਾਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੀ ਏ ਪਾਸ ਹੈ ਅਤੇ ਉਸਦੇ ਦਾਦਾ ਪਿੰਡ ਦੇ ਪੰਚਾਇਤ ਮੈਂਬਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਪਹਿਲਾਂ ਵੀ ਸਰਪੰਚੀ ਰਹੀ ਹੈ। 30 ਲੱਖ ਰੁਪਏ ਲਗਾਉਣ ਦੇ ਮਾਮਲੇ ਵਿੱਚ ਜਦੋਂ ਮਨਪ੍ਰੀਤ ਨੂੰ ਸਵਾਲ ਕੀਤਾ ਗਿਆ ਕਿ ਉਹ ਇੰਨੀ ਵੱਡੀ ਰਕਮ ਦੀ ਪੂਰਤੀ ਪੰਜ ਸਾਲਾਂ ਵਿੱਚ ਕਿਵੇਂ ਕਰੇਗਾ ਤਾਂ ਮਨਪ੍ਰੀਤ ਸਿੰਘ ਨੇ ਜਵਾਬ ਦਿੱਤਾ ਕਿ ਉਸ ਵੱਲੋਂ ਇਹ ਪੈਸਾ ਪਿੰਡ ਦੇ ਰਹਿੰਦੇ ਵਿਕਾਸ ਕਾਰਜਾਂ ਉੱਤੇ ਖਰਚ ਕੀਤਾ ਜਾਵੇਗਾ। ਸਰਪੰਚੀ ਦੀ ਸ਼ਹਿ ਹੇਠ ਕਿਸੇ ਤਰ੍ਹਾਂ ਕਮਾਈ ਕੀਤੀ ਜਾਵੇਗੀ ਉਸ ਨੂੰ ਨਹੀਂ ਪਤਾ ਪਰ ਉਹ ਵਿਕਾਸ ਕਾਰਜ ਜ਼ਰੂਰ ਕਰੇਗਾ।
- Broke the mobile phone of policeman: ਨਾਕੇ 'ਤੇ ਹੋਇਆ ਹੰਗਾਮਾ, ਨੌਜਵਾਨ ਨੇ ਤੋੜਿਆ ਪੁਲਿਸ ਮੁਲਜ਼ਮ ਦਾ ਮੋਬਾਈਲ
- Youth of Kapurthala murdered in Manila: ਮਨੀਲਾ 'ਚ 5 ਭੈਣਾਂ ਦੇ ਇੱਕਲੋਤੇ ਭਰਾ ਦਾ ਕਤਲ, ਮ੍ਰਿਤਕ ਦੇਹ ਪਹੁੰਚੀ ਜੱਦੀ ਪਿੰਡ, ਕੀਤਾ ਗਿਆ ਸਸਕਾਰ
- Governor Letter To CM Mann : ਪੰਜਾਬ 'ਚ ਲੱਗ ਸਕਦਾ ਹੈ ਰਾਸ਼ਟਰਪਤੀ ਸ਼ਾਸਨ, ਰਾਜਪਾਲ ਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ