ਬਠਿੰਡਾ: ਜ਼ਿਲ੍ਹੇ ਦੇ ਕਸਬਾ ਰਾਮਪੁਰਾ ਦੀ ਸੰਸਥਾ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਵੱਲੋਂ ਸਮਾਜ ਪ੍ਰਤੀ ਇੱਕ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਾਲ 2008 ਚ ਸ਼ੁਰੂ ਹੋਈ ਸੀ। ਇਸ ਸੰਸਥਾ ਵੱਲੋਂ ਮ੍ਰਿਤਕ ਦੇ ਪਰਿਵਾਰਾਂ ਨੂੰ ਜਾਗਰੂਕ ਕਰਕੇ ਅੱਖਾਂ ਦਾਨ ਕਰਵਾਈ ਜਾਂਦੀਆਂ ਹਨ। ਹੁਣ ਤੱਕ ਇਸ ਸੰਸਥਾ ਵੱਲੋਂ 800 ਦੇ ਕਰੀਬ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਾਗਰੂਕ ਕਰਕੇ 1600 ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਦਿੱਤੀ ਗਈ। ਇਸ ਸੰਸਥਾ ਦੀ ਖਾਸ ਗੱਲ ਇਹ ਹੈ ਕਿ ਇਸ਼ ਸੰਸਥਾ ਦਾ ਕੋਈ ਵੀ ਪ੍ਰਧਾਨ ਨਹੀਂ ਹੈ 31 ਮੈਂਭਰਾਂ ਵੱਲੋਂ ਇਸ ਸੰਸਥਾ ਨੂੰ ਚਲਾਇਆ ਜਾ ਰਿਹਾ ਹੈ ਅਤੇ ਵੱਖ ਵੱਖ ਦੇ ਤਰ੍ਹਾਂ ਉਪਰਾਲੇ ਕਰ ਹੁਣ ਸੰਸਥਾ ਵੱਲੋਂ ਮਲਟੀ ਸਪੈਸ਼ਲਿਸਟ ਹਸਪਤਾਲ ਖੋਲ੍ਹਿਆ ਗਿਆ ਹੈ।
ਸੰਸਥਾ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਸਿਰਫ਼ ਸਮਾਜ ਸੇਵਾ ਲਈ ਹੀ ਸੰਸਥਾ ਚਲਾਈ ਜਾ ਰਹੀ ਹੈ ਜੇਕਰ ਪ੍ਰਧਾਨਗੀ ਅਤੇ ਹੋਰ ਅਹੁਦਿਆਂ ਦੀ ਚੋਣ ਹੋਣ ਲੱਗੀ ਤਾਂ ਇੱਥੇ ਸਿਆਸਤ ਹੋਣ ਲੱਗ ਪਵੇਗੀ ਇਸ ਲਈ ਸਿਆਸਤ ਤੋਂ ਦੂਰ ਰੱਖਣ ਲਈ ਸਿਰਫ਼ ਮੈਂਬਰ ਹੀ ਇਸ ਸੰਸਥਾ ਨੂੰ ਚਲਾ ਰਹੇ ਹਨ ਇਸ ਸੰਸਥਾ ਵੱਲੋਂ ਛੋਟੇ ਜਿਹੇ ਕਸਬੇ ਵਿਚ ਆਈ ਟਰਾਂਸਪਲਾਂਟ ਬੈਂਕ ਵੀ ਚਲਾਇਆ ਜਾ ਰਿਹਾ ਹੈ ਅਤੇ ਹੋਰ ਕਈ ਤਰ੍ਹਾਂ ਦੇ ਇਲਾਜ ਲੋਕਾਂ ਲਈ ਮੁਫ਼ਤ ਵਿੱਚ ਉਪਲੱਬਧ ਕਰਵਾਏ ਜਾ ਰਹੇ ਹਨ ਦਵਾਈਆਂ ਵੀ ਮਹਿਜ਼ ਦਸ ਪ੍ਰਤੀਸ਼ਤ ਪ੍ਰਾਫਿਟ ਤੇ ਦਿੱਤੀਆਂ ਜਾਂਦੀਆਂ ਹਨ ਅਤੇ ਲੈਬਾਰਟਰੀ ਵਿਚ ਸੌ ਰੁਪਏ ਵਾਲਾ ਟੈਸਟ ਸਿਰਫ਼ ਤੀਹ ਰੁਪਏ ਵਿੱਚ ਕੀਤਾ ਜਾਂਦਾ ਹੈ