ਬਰਨਾਲਾ: ਬਰਨਾਲਾ ਪ੍ਰਸ਼ਾਸਨ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ, ਜਦ ਪੀਆਰਟੀਸੀ ਡਿੱਪੂ ਵਿਖੇ ਪੀਆਰਟੀਸੀ ਵਲੋਂ ਬਰਖ਼ਾਸਤ ਕੀਤਾ ਇੱਕ ਅਪਾਹਜ ਮੁਲਾਜ਼ਮ ਕੁਲਦੀਪ ਸਿੰਘ ਆਪਣੀਆਂ ਮੰਗਾਂ ਲਈ ਪੀਆਰਟੀਸੀ ਡਿੱਪੂ ਵਿੱਚ ਬਣੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ। ਕੁਲਦੀਪ ਨੂੰ ਟੈਂਕੀ ਤੋਂ ਥੱਲੇ ਉਤਾਰਨ ਲਈ ਪੁਲਿਸ ਪ੍ਰਸ਼ਾਸਨ ਲੰਬਾ ਸਮਾਂ ਤਰਲੇ ਕਰਦੀ ਰਹੀ, ਪਰ ਉਹ ਆਪਣੀ ਮੰਗ ਪੂਰੀ ਹੋਣ ਦੀ ਗੱਲ ਤੇ ਡਟਿਆ ਰਿਹਾ।
ਪਾਣੀ ਦੀ ਟੈਂਕੀ ਤੇ ਚੜ੍ਹੇ ਪੀਐੱਫਸੀ ਮਲਾਜ਼ਮ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੀਆਰਟੀਸੀ ਡਿੱਪੂ ਵਿੱਚ ਇਮਾਨਦਾਰੀ ਨਾਲ ਡਿਊਟੀ ਕਰਦਾ ਸੀ, ਪਰ ਕੁਝ ਵਿਅਕਤੀਆਂ ਵੱਲੋਂ ਮਸ਼ੀਨਾਂ ਚੋਰੀ ਕਰਕੇ ਘਪਲੇਬਾਜ਼ੀ ਕੀਤੀ ਗਈ ਹੈ। ਜਿਸ ਨੂੰ ਲੈ ਕੇ ਸਾਢੇ ਤਿੰਨ ਲੱਖ ਦਾ ਘਪਲਾ ਸਾਹਮਣੇ ਆਇਆ ਸੀ। ਪਰ ਮਿਲੀਭੁਗਤ ਕਾਰਨ ਉਸ ਨੂੰ ਇਸ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਿਸ ਨੂੰ ਲੈ ਕੇ ਉਸ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਇਸ ਬਾਰੇ ਜਾਣੂ ਕਰਾਇਆ ਸੀ।
ਪੀਆਰਟੀਸੀ ਦਾ ਬਰਖ਼ਾਸਤ ਕੀਤਾ ਹੋਇਆ ਅਪਾਹਜ ਮੁਲਜ਼ਮ ਚੜ੍ਹਿਆ ਪਾਣੀ ਦੀ ਟੈਂਕੀ 'ਤੇ ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਬਰਨਾਲਾ ਪੁੱਜਣ ਤੇ ਪੰਦਰਾਂ ਦਿਨਾਂ ਦੇ ਅੰਦਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਪਰ ਵੀਹ ਦਿਨ ਗੁਜ਼ਰ ਜਾਣ ਤੋਂ ਬਾਅਦ ਵੀ ਕੋਈ ਵੀ ਪੜਤਾਲ ਪੇਸ਼ ਨਹੀਂ ਕੀਤੀ। ਜਿਸ ਨੂੰ ਲੈ ਕੇ ਉਹ ਅੱਜ ਮਜਬੂਰੀਵੱਸ ਪਾਣੀ ਟੈਂਕੀ ਤੇ ਚੜ੍ਹ ਕੇ ਇਨਸਾਫ਼ ਦੀ ਗੁਹਾਰ ਲਾ ਰਿਹਾ ਹੈ। ਪੀੜਤ ਕੁਲਦੀਪ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਉਸ ਨੂੰ ਇਨਸਾਫ ਨਹੀਂ ਮਿਲਦਾ ਉਹ ਇਸੇ ਤਰ੍ਹਾਂ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਰੋਸ ਪ੍ਰਗਟ ਕਰੇਗਾ।ਇਸ ਮਾਮਲੇ ਸਬੰਧੀ ਪੀਆਰਟੀਸੀ ਡਿੱਪੂ ਬਰਨਾਲਾ ਦੇ ਜਨਰਲ ਮੈਨੇਜਰ ਐਮਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਦੀਪ ਸਿੰਘ ਤੇ ਮਸ਼ੀਨ ਚੋਰੀ ਦੇ ਦੋਸ ਸਹੀ ਪਾਏ ਗਏ ਹਨ। ਜਿਸ ਕਰਕੇ ਉਸਨੂੰ ਨੌਕਰੀ ਤੋਂ ਕੱਢਿਆ ਗਿਆ ਹੈ।
ਅੱਜ ਦੇ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਮਾਮਲੇ ਦੀ ਕਾਰਵਾਈ ਹੈਡ ਦਫ਼ਤਰ ਤੋਂ ਚੱਲ ਰਹੀ ਹੈ। ਦੂਜੇ ਪਾਸੇ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਇਹ ਗੱਲ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਿਆਨ ਵਿੱਚ ਲਿਆਂਦੀ ਸੀ ਤੇ ਉਨ੍ਹਾਂ ਨੇ ਹਦਾਇਤ ਵੀ ਕਰ ਦਿੱਤੀ ਪਰ ਅਫਸਰ ਕਾਰਵਾਈ ਨਹੀਂ ਕਰ ਰਹੇ। ਜੀਐਮ ਐਮਪੀ ਸਿੰਘ ਦਾ ਕਹਿਣਾ ਹੈ ਕਿ ਮੰਤਰੀ ਨੇ ਇਹ ਕਿਹਾ ਸੀ ਕਿ ਜੇਕਰ ਦਸਤਾਵੇਜੀ ਸਬੂਤਾਂ ਤਹਿਤ ਮੁਲਾਜ਼ਮ ਨਿਰਦੋਸ਼ ਹੈ ਤਾਂ ਕਾਰਵਾਈ ਉਸੇ ਮੁਤਾਬਕ ਕੀਤੀ ਜਾਵੇ ਪਰ ਅਸਲ ਵਿੱਚ ਮੁਲਾਜ਼ਮ ਦੋਸ਼ੀ ਹੈ।
ਇਹ ਵੀ ਪੜ੍ਹੋ:ਉਦੈਪੁਰ: ਅਚਾਨਕ ਅੱਗ ਲੱਗਣ ਕਾਰਨ ਜੁੜਵਾ ਭੈਣਾਂ ਜ਼ਿੰਦਾ ਸੜੀਆਂ