ਪੰਜਾਬ

punjab

ETV Bharat / state

Surrounded the SSP office: ਦਲਿਤਾਂ 'ਤੇ ਜ਼ਬਰ ਕਰਨ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ, ਮਜ਼ਦੂਰਾਂ ਨੇ ਘੇਰਿਆ ਐੱਸਐੱਸਪੀ ਦਫ਼ਤਰ - ਜਗਸੀਰ ਸਿੰਘ ਜੀਦਾ ਦੀ ਜ਼ਮੀਨ ਦਾ ਰਸਤਾ

ਬਠਿੰਡਾ ਅੰਦਰ ਜਾਤੀ ਵਿਤਕਰੇ ਕਰਨ ਵਾਲਿਆਂ 'ਤੇ ਐਸੀ ਐਸਟੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਨਾ ਕਰਨ ਵਿਰੁੱਧ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਬੀਤੇ ਇੱਕ ਹਫਤੇ ਤੋਂ ਧਰਨਾ ਲਾਈ ਬੈਠੇ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਅੱਜ ਐੱਸਐੱਸਪੀ ਦਫਤਰ ਦਾ ਘਿਰਾਓ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ।

Protesters surrounded the SSP office in Bathinda
Surrounded the SSP office: ਦਲਿਤਾਂ 'ਤੇ ਜ਼ਬਰ ਕਰਨ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ, ਮਜ਼ਦੂਰਾਂ ਨੇ ਘੇਰਿਆ ਐੱਸਐੱਸਪੀ ਦਫ਼ਤਰ

By

Published : Feb 20, 2023, 9:26 PM IST

Surrounded the SSP office: ਦਲਿਤਾਂ 'ਤੇ ਜ਼ਬਰ ਕਰਨ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ, ਮਜ਼ਦੂਰਾਂ ਨੇ ਘੇਰਿਆ ਐੱਸਐੱਸਪੀ ਦਫ਼ਤਰ

ਬਠਿੰਡਾ: ਜਾਤੀਵਾਦੀ ਵਿਤਕਰੇ ਨੂੰ ਲੈਕੇ ਬਠਿੰਡਾ ਪੁਲਿਸ ਖ਼ਿਲਾਫ਼ ਬੀਤੇ ਇੱਕ ਹਫ਼ਤੇ ਤੋਂ ਜਾਰੀ ਧਰਨੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਲੋਕਾਂ ਨੇ ਪੁਲਿਸ ਥਾਣੇ ਦਾ ਘਿਰਾਓ ਕਰਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਅੱਜ ਦੇ ਇਸ ਘਿਰਾਓ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ , ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਗਈ।

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ: ਘਿਰਾਓ ਦੌਰਾਨ ਜੁੜੇ ਇਕੱਠ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਗਾਇਕ ਜਗਸੀਰ ਜੀਦਾ ਦੇ ਖੇਤ ਦਾ ਰਸਤਾ ਅਤੇ ਪਾਣੀ ਉੱਚ ਜਾਤੀ ਨਾਲ ਸਬੰਧਤ ਸ਼ਿੰਦਰਪਾਲ ਸਿੰਘ ਵੱਲੋਂ ਜਾਤਪਾਤੀ ਵਿਤਕਰੇ ਅਤੇ ਬਦਲੇ ਦੀ ਭਾਵਨਾ ਤਹਿਤ ਇਸ ਕਰਕੇ ਬੰਦ ਕਰ ਦਿੱਤਾ ਗਿਆ ਕਿਉਂਕਿ ਦੋ ਵਰੇ ਪਹਿਲਾਂ ਪਿੰਡ ਦੇ ਉੱਚ ਜਾਤੀ ਲੋਕਾਂ ਉੱਤੇ ਸ਼ਿੰਦਰਪਾਲ ਸਿੰਘ ਦੇ ਨਜ਼ਦੀਕੀਆਂ ਵੱਲੋਂ ਦਲਿਤ ਮਜ਼ਦੂਰਾਂ ਉੱਤੇ ਢਾਹੇ ਅਣਮਨੁੱਖੀ ਜ਼ਬਰ ਖ਼ਿਲਾਫ਼ ਜਗਸੀਰ ਜੀਦਾ ਦੇ ਪਰਿਵਾਰ ਵੱਲੋਂ ਅਵਾਜ਼ ਉਠਾਉਣ ਕਰਕੇ ਮੁਲਜ਼ਮਾਂ ਉੱਤੇ ਐਸੀ ਐਸਟੀ ਐਕਟ ਤਹਿਤ ਕੇਸ ਦਰਜ ਹੋਇਆ ਸੀ।

ਇਸੇ ਰੰਜਿਸ਼ ਦੇ ਤਹਿਤ ਹੁਣ ਉੱਚ ਜਾਤੀ ਨਾਲ ਸਬੰਧਤ ਮੁਲਜ਼ਮਾਂ ਨਾਲ਼ ਸ਼ਾਹਬਾਜ਼ ਕਰਕੇ ਸ਼ਿੰਦਰਪਾਲ ਸਿੰਘ ਵੱਲੋਂ ਸਭ ਕਾਨੂੰਨੀ ਕਾਗਜਾਤ ਪੂਰੇ ਹੋਣ ਦੇ ਬਾਵਜੂਦ ਜਗਸੀਰ ਸਿੰਘ ਜੀਦਾ ਦੀ ਜ਼ਮੀਨ ਦਾ ਰਸਤਾ ਅਤੇ ਪਾਣੀ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਪਿਛਲੇ ਸਾਲ ਤੋਂ ਜੀਦਾ ਦੀ ਜ਼ਮੀਨ ਵਿਹਲੀ ਪਈ ਹੈ । ਉਹਨਾਂ ਇਲਜ਼ਾਮ ਲਾਇਆ ਕਿ ਰਾਹ ਉੱਤੇ ਪਾਣੀ ਰੋਕਣ ਵਾਲੇ ਸ਼ਿੰਦਰਪਾਲ ਸਿੰਘ ਦੇ ਪਰਿਵਾਰ ਦੀ ਸੁਖਬੀਰ ਬਾਦਲ ਨਾਲ਼ ਨੇੜਤਾ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਡੰਗ ਟਪਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ:Assailants attacked women: ਬਾਈਕ ਸਵਾਰ ਹਮਲਾਵਰਾਂ ਨੇ ਮਹਿਲਾ ਉੱਤੇ ਕੀਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਵਾਰ, ਵਾਰਦਾਤ ਮਗਰੋਂ ਹੋਏ ਫਰਾਰ

ਮਿਲੀਭੁਗਤ ਦਾ ਸਬੂਤ: ਉਨ੍ਹਾਂ ਆਖਿਆ ਕਿ ਪਿੰਡ ਜਿਉਂਦ ਦੀ ਦਲਿਤ ਮਜ਼ਦੂਰ ਔਰਤ ਅਮਰਜੀਤ ਕੌਰ ਨੂੰ ਪਿੰਡ ਦੇ ਹੀ ਧਨਾਢ ਗੁਰਮੇਲ ਸਿੰਘ ਮੇਲਾ ਨੇ ਜਾਤੀ ਅਧਾਰਤ ਗਾਲਾਂ ਕੱਢ ਕੇ ਬੇਇੱਜ਼ਤ ਕੀਤਾ ਗਿਆ ਸੀ, ਜਿਸ ਖਿਲਾਫ ਐਸ ਸੀ ਐਸ ਟੀ ਐਕਟ ਤਹਿਤ ਪਰਚਾ ਦਰਜ ਹੋਣ ਤੋਂ ਬਾਅਦ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਉਹਨਾਂ ਇਹ ਵੀ ਇਲਜ਼ਾਮ ਲਾਇਆ ਕਿ ਪੁਲਿਸ ਦੀ ਗਰੀਬਾਂ ਉੱਤੇ ਜ਼ਬਰ ਢਾਹੁਣ ਵਾਲਿਆਂ ਨਾਲ਼ ਮਿਲੀਭੁਗਤ ਦਾ ਸਬੂਤ ਹੈ। ਉਨ੍ਹਾਂ ਕਿਹਾ ਪਿੰਡ ਜੈ ਸਿੰਘ ਵਾਲਾ ਦੇ ਗ਼ਰੀਬ ਨੌਜਵਾਨ ਨੂੰ ਅਗਵਾ ਕਰਕੇ ਤਸ਼ੱਦਦ ਢਾਹੁਣ ਵਾਲਾ ਅਕਾਲੀ ਆਗੂ ਨਿਰਮਲ ਸਿੰਘ ਟੀਟੂ ਅਗਵਾ ਦਾ ਪਰਚਾ ਦਰਜ ਹੋਣ ਦੇ ਬਾਵਜੂਦ ਹਾਈਕੋਰਟ ਚੋਂ ਜ਼ਮਾਨਤ ਕਰਾਉਣ ਵਿੱਚ ਸਫਲ ਹੋ ਗਿਆ। ਮਜ਼ਦੂਰ ਆਗੂ ਜ਼ੋਰਾ ਸਿੰਘ ਨਸਰਾਲੀ ਨੇ ਐਲਾਨ ਕੀਤਾ ਕਿ ਜੇਕਰ ਇੱਕ ਹਫ਼ਤੇ ਦੇ ਵਿੱਚ ਮਸਲਿਆਂ ਦਾ ਤਸੱਲੀਬਖ਼ਸ਼ ਨਿਪਟਾਰਾ ਨਾ ਕੀਤਾ ਤਾਂ ਉਹਨਾਂ ਦੀ ਜਥੇਬੰਦੀ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ ਅਤੇ ਆਉਂਦੇ ਸਮੇਂ ਵਿੱਚ ਜਗਸੀਰ ਜੀਦਾ ਦੇ ਖੇਤ ਦਾ ਰਾਹ ਅਤੇ ਪਾਣੀ ਦਾ ਹੱਕ ਹਾਸਲ ਕਰਕੇ ਫ਼ਸਲ ਦੀ ਬਿਜਾਈ ਕਰੇਗੀ। ਇਸ ਐਲਾਨ ਨਾਲ ਹੀ ਬੀਤੇ ਇੱਕ ਹਫਤੇ ਤੋਂ ਇੱਥੇ ਚਲਦਾ ਧਰਨਾ ਮੁਲਤਵੀ ਕਰ ਦਿੱਤਾ ਗਿਆ।

ABOUT THE AUTHOR

...view details