ਬਠਿੰਡਾ: ਛੱਠ ਪੂਜਾ ਨੂੰ ਲੈ ਕੇ ਬਠਿੰਡਾ ਦੀ ਸਰਹਿੰਦ ਨਹਿਰ 'ਤੇ ਪੂਜਾ ਕਰਨ ਪਹੁੰਚੇ ਲੋਕਾਂ ਨੂੰ ਨਹਿਰ ਵਿੱਚ ਪਾਣੀ ਨਾ ਹੋਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਛੱਠ ਪੂਜਾ ਮੌਕੇ ਨਹਿਰ ਵਿੱਚ ਪਾਣੀ ਨਾ ਹੋਣ ਕਾਰਨ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ - ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
ਬਠਿੰਡਾ ਵਿੱਚ ਛੱਠ ਪੂਜਾ ਦੇ ਮੌਕੇ ਪ੍ਰਵਾਸੀਆਂ ਵੱਲੋਂ ਨਹਿਰ ਵਿੱਚ ਪਾਣੀ ਨਾ ਹੋਣ ਕਾਰਨ ਰੋਸ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਲੋਕਾਂ ਨੇ ਆਪਣਾ ਰੋਸ਼ ਪ੍ਰਗਟ ਕਰਦੇ ਕਿਹਾ ਕਿ ਜੇਕਰ ਨਹਿਰ ਵਿੱਚ ਪਾਣੀ ਨਹੀਂ ਹੋਵੇਗਾ ਤਾਂ ਉਹ ਪੂਜਾ ਕਿਵੇਂ ਕਰਨਗੇ।
ਪੁਲਿਸ ਵਿਭਾਗ ਨੇ ਦੱਸਿਆ ਕਿ ਕਈ ਜਗ੍ਹਾ 'ਤੇ ਨਹਿਰ ਨੂੰ ਪੱਕੇ ਕੀਤੇ ਜਾਣ ਦਾ ਕੰਮ ਚੱਲ ਰਿਹਾ ਹੈ ਜਿਸ ਦੇ ਕਾਰਨ ਨਹਿਰ ਦਾ ਪਾਣੀ ਬੰਦ ਕੀਤਾ ਗਿਆ ਹੈ। ਉੱਥੇ ਹੀ ਸਥਾਨਕ ਲੋਕਾਂ ਨੇ ਆਪਣਾ ਰੋਸ਼ ਪ੍ਰਗਟ ਕਰਦੇ ਕਿਹਾ ਕਿ ਜੇਕਰ ਨਹਿਰ ਵਿੱਚ ਪਾਣੀ ਨਹੀਂ ਹੋਵੇਗਾ ਤਾਂ ਉਹ ਪੂਜਾ ਕਿਵੇਂ ਕਰਨਗੇ। ਲੋਕਾਂ ਨੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਅੰਨ ਪਾਣੀ ਤੋਂ ਆਪਣਾ ਵਰਤ ਰੱਖਦੇ ਹਨ।
ਉੱਥੇ ਹੀ ਮੌਕੇ ਤੇ ਪਹੁੰਚੇ ਸ਼ਿਵ ਸੈਨਾ, ਹਿੰਦੁਸਤਾਨ ਪੰਜਾਬ ਸੰਯੁਕਤ ਸਚਿਵ ਸੁਖਚੈਨ ਸਿੰਘ ਭਾਰਗਵ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਨਹਿਰੀ ਵਿਭਾਗ ਦੇ ਨਾਲ ਇਸ ਸਬੰਧ ਦੇ ਵਿੱਚ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਪ੍ਰਸ਼ਾਸਨ ਨੇ ਹਮੇਸ਼ਾ ਉਨ੍ਹਾਂ ਨੂੰ ਲਾਰਾ ਹੀ ਲਗਾਇਆ ਹੈ ਜਿਸ ਦੇ ਚੱਲਦੇ ਕਈ ਪਰਵਾਸੀਆਂ ਦੀ ਸ਼ਰਧਾ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।