ਪੰਜਾਬ

punjab

ETV Bharat / state

ਜੇਲ੍ਹ 'ਚ ਬੰਦ ਕੈਦੀ ਦੇ ਕੇਸ ਕੀਤੇ ਕਤਲ - ਕੈਦੀ ਕੇਸ ਕੀਤੇ ਕਤਲ

2 ਗੈਂਗਸਟਰਾਂ ਨੇ ਜੇਲ੍ਹ ਵਾਰਡਨ ਨਾਲ ਕੁੱਟਮਾਰ (Jail warden beaten by gangsters) ਕੀਤੀ ਅਤੇ ਹੋਰ ਕਰਮਚਾਰੀਆਂ ਨੂੰ ਵੀ ਧੱਕੇ ਮਾਰੇ ਹਨ। ਇਸ ਮਾਮਲੇ ਨੇ ਨਵਾਂ ਮੋੜ ਲਿਆ, ਜਦ ਰਾਜਬੀਰ ਸਿੰਘ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ 26 ਜੂਨ ਨੂੰ ਮੇਰੀ ਕਾਫ਼ੀ ਕੁੱਟਮਾਰ ਕੀਤੀ ਗਈ ਅਤੇ ਮੇਰੇ ਕੇਸ ਵੀ ਕਤਲ ਕਰ ਦਿੱਤੇ ਗਏ ਹਨ।

ਜੇਲ੍ਹ 'ਚ ਬੰਦ ਕੈਦੀ ਕੇਸ ਕੀਤੇ ਕਤਲ
ਜੇਲ੍ਹ 'ਚ ਬੰਦ ਕੈਦੀ ਕੇਸ ਕੀਤੇ ਕਤਲ

By

Published : Jul 3, 2022, 10:46 AM IST

ਬਠਿੰਡਾ:ਪਿਛਲੇ ਦਿਨੀਂ ਸਹਾਇਕ ਸੁਪਰਡੈਂਟ ਵੱਲੋਂ ਥਾਣਾ ਕੈਂਟ ਵਿੱਚ ਇੱਕ ਮਾਮਲਾ ਦਰਜ ਕਰਵਾਇਆ ਗਿਆ ਸੀ। ਕਿ 2 ਗੈਂਗਸਟਰਾਂ ਨੇ ਜੇਲ੍ਹ ਵਾਰਡਨ ਨਾਲ ਕੁੱਟਮਾਰ (Jail warden beaten by gangsters) ਕੀਤੀ ਅਤੇ ਹੋਰ ਕਰਮਚਾਰੀਆਂ ਨੂੰ ਵੀ ਧੱਕੇ ਮਾਰੇ ਹਨ। ਇਸ ਮਾਮਲੇ ਨੇ ਨਵਾਂ ਮੋੜ ਲਿਆ, ਜਦ ਰਾਜਬੀਰ ਸਿੰਘ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ 26 ਜੂਨ ਨੂੰ ਮੇਰੀ ਕਾਫ਼ੀ ਕੁੱਟਮਾਰ ਕੀਤੀ ਗਈ ਅਤੇ ਮੇਰੇ ਕੇਸ ਵੀ ਕਤਲ ਕਰ ਦਿੱਤੇ ਗਏ ਹਨ।

ਜੇਲ੍ਹ 'ਚ ਬੰਦ ਕੈਦੀ ਕੇਸ ਕੀਤੇ ਕਤਲ

ਉਸ ਤੋਂ ਬਾਅਦ ਇਹ ਗੱਲ ਮੀਡੀਆ (Media) ਵਿੱਚ ਆਉਂਦੀ ਦੇਖ ਕੇ, ਜੇਲ੍ਹ ਪ੍ਰਸ਼ਾਸਨ ਨੇ 28 ਤਰੀਕ ਨੂੰ ਥਾਣਾ ਕੈਂਟ ਵਿਖੇ ਜੇਲ੍ਹ ਵਾਰਡਨਰ ਦੀ ਕੁੱਟਮਾਰ ਦਾ ਮਾਮਲਾ ਦਰਜ ਕਰਵਾ ਦਿੱਤਾ, ਪਰ ਰਾਜਵੀਰ ਦੀ ਮਾਤਾ ਨੇ ਆਪਣੇ ਵਕੀਲ ਹਰਪਾਲ ਸਿੰਘ ਖਾਰਾ (Advocate Harpal Singh Khara) ਰਾਹੀਂ ਅਦਾਲਤ (Court) ਨੂੰ ਗੁਹਾਰ ਲਗਾਈ। ਕਿ ਰਾਜਬੀਰ ਦਾ ਮੈਡੀਕਲ ਕਰਵਾਇਆ ਜਾਵੇ। ਤਾਂ ਅਦਾਲਤ ਵੱਲੋਂ ਪੁਲਿਸ ਨੂੰ ਹਦਾਇਤ ਕੀਤੀ ਗਈ। ਕਿ ਰਾਜਬੀਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਉਸ ਤੋਂ ਬਾਅਦ ਅਦਾਲਤ ਦੇ ਸਾਹਮਣੇ ਰਾਜਬੀਰ ਨੇ ਲੱਗੀਆਂ ਹੋਈਆਂ ਸੱਟਾ ਦਿਖਾਇਆ ਅਤੇ ਆਪਣੇ ਕਤਲ ਕੀਤੇ ਹੋਏ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ:CM ਭਗਵੰਤ ਮਾਨ ਨੇ ਸਿੱਖ ਜਥੇਬੰਦੀਆਂ ਨੂੰ ਸੌਂਪੀ ਬਰਗਾੜੀ ਕੇਸ ਦੀ ਜਾਂਚ ਰਿਪੋਰਟ

ਜਿਸ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਮੈਡੀਕਲ ਕਰਵਾਉਣ ਦੀ ਹਦਾਇਤ ਕੀਤੀ। ਰਾਜਬੀਰ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ। ਕਿ ਜੇਲ੍ਹ ਅਧਿਕਾਰੀਆਂ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਮੁਲਜ਼ਮ ਦੀ ਕੁੱਟਮਾਰ ਕਰਨ। ਰਾਜਵੀਰ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹਨ ਅਤੇ ਕੇਸ ਵੀ ਕਤਲ ਕੀਤੇ ਗਏ ਹਨ।


ਇਹ ਵੀ ਪੜ੍ਹੋ:CM ਭਗਵੰਤ ਮਾਨ ਨੇ ਸਿੱਖ ਜਥੇਬੰਦੀਆਂ ਨੂੰ ਸੌਂਪੀ ਬਰਗਾੜੀ ਕੇਸ ਦੀ ਜਾਂਚ ਰਿਪੋਰਟ

ABOUT THE AUTHOR

...view details