ਬਠਿੰਡਾ: ਪਿਆਜ਼ ਅਤੇ ਆਲੂ ਦੀਆਂ ਵਧਦੀਆਂ ਕੀਮਤਾਂ ਨੇ ਅੱਜ ਲੋਕਾਂ ਦੇ ਰਸੋਈ ਘਰਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਧਦੀ ਮਹਿੰਗਾਈ ਉੱਤੇ ਲੋਕਾਂ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਆਲੂ ਪਿਆਜ ਦੀ ਕੀਮਤਾਂ ਨੇ ਵਿਗਾੜਿਆ ਮੱਧ ਵਰਗ ਦੇ ਰਸੋਈਘਰਾਂ ਦਾ ਬਜਟ - Prices of potatoes and onions
ਪਿਆਜ਼ ਅਤੇ ਆਲੂ ਦੀਆਂ ਵਧਦੀਆਂ ਕੀਮਤਾਂ ਨੇ ਅੱਜ ਲੋਕਾਂ ਦੇ ਰਸੋਈ ਘਰਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਧਦੀ ਮਹਿੰਗਾਈ ਉੱਤੇ ਲੋਕਾਂ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸਬਜ਼ੀ ਮੰਡੀ ਆੜਤੀਆ ਐਸੋਸੀਏਸ਼ਨ ਦੇ ਮੈਂਬਰ ਮੁਕੇਸ਼ ਬਜਾਜ ਨੇ ਕਿਹਾ ਕਿ ਮੀਂਹ ਕਾਰਨ ਬਾਹਰੀ ਸੂਬਿਆਂ ਤੋਂ ਪਿਆਜ਼ ਖਰਾਬ ਹੋਣ ਕਾਰਨ ਸਟਾਕ ਵਿੱਚ ਕਮੀ ਆਈ ਹੈ ਜਿਸ ਕਾਰਨ ਪਿਆਜ ਦੀ ਕੀਮਤ ਅੱਜ ਹੋਲ ਸੇਲ ਮਾਰਕੀਟ ਵਿੱਚ ਪਿਛਲੇ ਦੋ ਦਿਨਾਂ ਤੋਂ 10 ਤੋਂ 15 ਰੁਪਏ ਗਿਰ ਕੇ ਅੱਜ 60 ਤੋਂ 65 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ ਅਤੇ ਉਮੀਦ ਲੱਗਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੀ ਕੀਮਤ 10 ਜਾਂ 15 ਰੁਪਏ ਹੋਰ ਕਰ ਸਕਦੀ ਹੈ।
ਖ਼ਰੀਦਾਰ ਨੇ ਕਿਹਾ ਕਿ ਪਿਆਜ ਜਿਹੜਾ ਕਦੀ 10 ਤੋਂ 20 ਪ੍ਰਤੀ ਕਿਲੋ ਹੁੰਦਾ ਸੀ ਉਹ ਅੱਜ 80 ਕਿਲੋ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਆਜ਼ ਦੀ ਕੀਮਤ ਵਿੱਚ ਇਜ਼ਾਫਾ ਹੋਣ ਨਾਲ ਨਾ ਸਿਰਫ ਮਧਵਰਗ ਪ੍ਰਭਾਵਿਤ ਹੋ ਰਿਹਾ ਹੈ ਸਗੋਂ ਗਰੀਬ ਲੋਕਾਂ ਨੂੰ ਵੀ ਰੋਟੀ ਖਾਣੀ ਬੇਹੱਦ ਮੁਸ਼ਕਲ ਹੋ ਰਹੀ ਹੈ। ਮੱਧ ਵਰਗੀ ਲੋਕਾਂ ਨੇ ਇਸ ਵੱਧ ਰਹੀ ਮਹਿੰਗਾਈ ਉੱਤੇ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਉਨ੍ਹਾਂ ਕਿਹਾ ਕਿ ਸਰਕਾਰਾਂ ਵੋਟ ਬੈਂਕ ਇੱਕਠਾ ਕਰਨ ਲਈ ਲੋਕਾਂ ਕੋਲ ਆਉਂਦੀ ਹਨ ਵੋਟ ਲੈਣ ਤੋਂ ਬਾਅਦ ਉਹ ਆਮ ਲੋਕਾਂ ਬਾਰੇ ਕੁਝ ਨਹੀਂ ਸੋਚਦੀਆਂ।