ਪਿਆਜ਼ਾਂ ਕਰਕੇ ਆਮ ਲੋਕਾਂ ਤੋਂ ਲੈ ਕੇ ਹੋਟਲ ਕਾਰੋਬਾਰੀਆਂ ਨੂੰ ਨੁਕਸਾਨ ਬਠਿੰਡਾ:ਪਿਛਲੇ ਕਰੀਬ ਇੱਕ ਹਫ਼ਤੇ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਹੋਏ ਦੁਗਣੇ ਵਾਧੇ ਕਾਰਨ ਹੋਟਲ, ਕੈਟਰਿੰਗ ਅਤੇ ਘਰਾਂ ਦੀ ਰਸੋਈ ਦਾ ਬਜਟ ਬੁਰੀ ਤਰ੍ਹਾਂ ਵਿਗੜ ਗਿਆ ਹੈ। 30 ਤੋਂ 35 ਰੁਪਏ ਵਿੱਚ ਵਿਕਣ ਵਾਲਾ ਪਿਆਜ਼ ਅੱਜ ਪੰਜਾਬ ਵਿੱਚ 70 ਤੋਂ 80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਪਿਆਜ਼ ਦੀਆਂ ਕੀਮਤਾਂ ਵਧਣ ਕਾਰਨ ਮੱਧ ਵਰਗੀ ਪਰਿਵਾਰ ਲੋੜ ਅਨੁਸਾਰ ਹੀ ਪਿਆਜ਼ ਦੀ ਖ਼ਰੀਦ ਕਰ ਰਹੇ ਹਨ। ਤਿਉਹਾਰਾਂ ਅਤੇ ਵਿਆਹ ਸ਼ਾਦੀਆਂ ਦਾ ਸਮਾਂ ਹੋਣ ਕਾਰਨ ਪਿਆਜ਼ ਦੀਆਂ ਕੀਮਤਾਂ ਦਾ ਅਸਰ ਹਰ (Onion Price In Punjab) ਵਰਗ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਪਿਆਜ਼ ਦੇ ਕਾਰੋਬਾਰੀਆਂ ਨੂੰ ਹੋ ਰਿਹਾ ਨੁਕਸਾਨ:ਪਿਆਜ਼ ਦਾ ਕਾਰੋਬਾਰ ਕਰਨ ਵਾਲੇ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਿਆਜ਼ ਦੀ ਫਸਲ ਮਾਤਰ ਪੰਜ ਫੀਸਦੀ ਹੁੰਦੀ ਹੈ, ਜੋ ਕਿ ਇਸ ਤੋਂ ਪਹਿਲਾਂ ਮੰਡੀ ਵਿੱਚ ਆ ਕੇ ਵਿਕ ਚੁੱਕੀ ਹੈ। ਹੁਣ ਜੋ ਪੰਜਾਬ ਵਿੱਚ ਪਿਆਜ਼ ਵਿਕ ਰਿਹਾ ਹੈ, ਇਹ ਸਾਰਾ ਹੀ ਪਿਆਜ਼ ਨਾਸਿਕ ਤੋਂ ਆਉਂਦਾ ਹੈ। ਨਵੀਂ ਫਸਲ ਵਿੱਚ ਦੇਰੀ ਹੋਣ ਕਾਰਨ ਪੁਰਾਣੀ ਫਸਲ ਦੀ ਆਮਦ ਘੱਟ ਗਈ ਹੈ ਜਿਸ ਕਾਰਨ ਪਿਆਜ ਦੀਆਂ ਕੀਮਤਾਂ ਵਿੱਚ ਦੁਗਣਾ ਵਾਧਾ ਹੋਇਆ। ਇਸ ਕਾਰਨ ਵਪਾਰੀਆਂ ਵੱਲੋਂ 100 ਵਿੱਚੋਂ ਮਾਤਰ 70 ਫੀਸਦੀ ਹੀ ਨਾਸਿਕ ਤੋਂ ਪਿਆਜ਼ ਮੰਗਾਇਆ ਜਾ ਰਿਹਾ ਹੈ।
ਪਿਆਜ਼ ਦੇ ਕਾਰੋਬਾਰੀਆਂ ਨੂੰ ਹੋ ਰਿਹਾ ਨੁਕਸਾਨ ਆਉਂਦੇ ਸਮੇਂ ਵਿੱਚ ਕੀਮਤਾਂ 'ਚ ਕੀ ਪਵੇਗਾ ਫ਼ਰਕ: ਆਮ ਲੋਕਾਂ ਵੱਲੋਂ ਵੀ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਦੇ ਚੱਲਦਿਆਂ ਖ਼ਰੀਦ ਕਰਨ ਤੋਂ ਗੁਰੇਜ ਕੀਤਾ ਜਾ ਰਿਹਾ ਹੈ ਜਿਸ ਕਾਰਨ ਵਪਾਰੀਆਂ ਵਿੱਚ ਇੱਕ ਸਹਿਮ ਦਾ ਮਾਹੌਲ ਹੈ ਅਤੇ ਉਨਾਂ ਵੱਲੋਂ ਲੋੜ ਅਨੁਸਾਰ ਹੀ ਪਿਆਜ਼ ਮੰਗਵਾਇਆ ਜਾ ਰਿਹਾ ਹੈ। ਪਿਆਜ਼ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਇਸ ਦਾ ਅਸਰ ਹਰ ਵਰਗ ਉੱਤੇ ਵੇਖਣ ਨੂੰ ਮਿਲੇਗਾ ਵਪਾਰੀਆਂ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਵੀ ਵੱਡਾ ਨੁਕਸਾਨ ਝੱਲਣਾ (Price Hike Of Onion Impacts) ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਬਣਦੇ ਕਦਮ ਚੁੱਕੇ, ਪਰ ਫਿਲਹਾਲ ਆਉਂਦੇ ਦਿਨਾਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ।
ਆਮ ਜਨਤਾ ਦੀ ਜੇਬ ਉੱਤੇ ਅਸਰ: ਮੰਡੀ ਵਿੱਚ ਸਬਜ਼ੀ ਲੈਣ ਆਏ ਸੁਰਜੀਤ ਸਿੰਘ ਅਤੇ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ਵਧਣ ਕਾਰਨ ਉਨ੍ਹਾਂ ਦੀ ਰਸੋਈ ਦਾ ਬਜਟ ਹਿਲ ਗਿਆ ਹੈ। ਉਧਰ ਦੂਜੇ ਪਾਸੇ, ਤਿਉਹਾਰ ਦੇ ਦਿਨ ਹੋਣ ਕਾਰਨ ਮਹਿੰਗਾਈ ਦੀ ਮਾਰ ਪੈ ਰਹੀ ਹੈ। ਅੱਗੇ ਗਰੀਬ ਵਿਅਕਤੀ ਪਿਆਜ਼ ਦੀ ਚਟਣੀ ਕੁੱਟ ਕੇ ਰੋਟੀ ਖਾ ਲੈਂਦਾ ਸੀ, ਪਰ ਹੁਣ ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਗਰੀਬ ਲੋਕਾਂ ਨੂੰ ਰੁੱਖੀ ਰੋਟੀ ਖਾਣ ਲਈ ਮਜਬੂਰ ਕਰ ਦਿੱਤਾ ਹੈ। ਪਿਛਲੇ ਕਰੀਬ ਇੱਕ ਹਫਤੇ ਵਿੱਚ ਪਿਆਜ਼ ਦੀਆਂ ਕੀਮਤਾਂ ਦੁਗਣੀਆਂ ਹੋ ਗਈਆਂ ਹਨ ਜਿਸ ਕਾਰਨ ਉਨਾਂ ਦੀ ਰਸੋਈ ਦਾ ਬਜਟ ਬੁਰੀ ਤਰ੍ਹਾਂ ਵਿਗੜ ਗਿਆ ਹੈ। ਉਨਾਂ ਵੱਲੋਂ ਜਿੱਥੇ ਇਕ ਕਿਲੋ ਪਿਆਜ਼ ਖਰੀਦੇ ਜਾਣੇ ਸਨ ਉੱਥੇ ਹੀ ਉਨ੍ਹਾਂ ਵੱਲੋਂ ਅੱਧਾ ਕਿਲੋ ਪਿਆਜ਼ ਖਰੀਦ ਕੇ ਆਪਣਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਢਾਬਾ-ਹੋਟਲ ਕਾਰੋਬਾਰੀਆਂ ਉੱਤੇ ਅਸਰ ਢਾਬਾ-ਹੋਟਲ ਕਾਰੋਬਾਰੀਆਂ ਉੱਤੇ ਅਸਰ: ਹੋਟਲ ਕਾਰੋਬਾਰੀ ਸੁਮਿਤ ਵਰਮਾ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ਵਧਣ ਕਾਰਨ ਇਸ ਦਾ ਸਭ ਤੋਂ ਵੱਡਾ ਅਸਰ ਕੈਟਰਿੰਗ ਅਤੇ ਹੋਟਲ ਇੰਡਸਟਰੀ 'ਤੇ ਵੇਖਣ ਨੂੰ ਮਿਲ ਰਿਹਾ ਹੈ। ਭਾਵੇਂ ਪਿਆਜ਼ ਦੀਆਂ ਕੀਮਤਾਂ ਵਿੱਚ ਇਹ ਅਸਥਾਈ ਵਾਧਾ ਹੈ, ਪਰ ਇਸ ਦਾ ਵੱਡਾ ਅਸਰ ਕਾਰੋਬਾਰ ਉੱਤੇ ਪੈ ਰਿਹਾ ਹੈ, ਕਿਉਂਕਿ ਹੋਟਲ ਅਤੇ ਕੈਟਰਿੰਗ ਦਾ ਕਾਰੋਬਾਰ (Marriage Budget Effected) ਕਰਨ ਵਾਲੇ ਲੋਕਾਂ ਵੱਲੋਂ ਹੁਣ ਪਿਆਜ਼ ਦੀਆਂ ਕੀਮਤਾਂ ਵਧਣ ਕਾਰਨ ਹੋਣ ਵਾਲੇ ਨੁਕਸਾਨ ਨੂੰ ਝੱਲਣ ਲਈ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਟਲ ਮਾਲਕਾਂ ਵੱਲੋਂ ਸਲਾਦ ਵਿੱਚੋਂ ਪਿਆਜ਼ ਗਾਇਬ ਕਰ ਦਿੱਤਾ ਗਿਆ।
ਕੈਟਰਿੰਗ ਤੇ ਵਿਆਹ-ਸ਼ਾਦੀਆਂ ਦੇ ਪ੍ਰੋਗਰਾਮਾਂ ਦੇ ਬਜਟ ਹਿੱਲੇ: ਉਨ੍ਹਾਂ ਕਿਹਾ ਕਿ ਪਿਆਜ਼ ਇੱਕ ਅਜਿਹੀ ਆਈਟਮ ਹੈ ਜਿਸ ਦੇ ਸਵਾਦ ਦਾ ਕੋਈ ਬਦਲ ਨਹੀਂ ਹੈ, ਜੇਕਰ ਉਹ ਇਸ ਦੀ ਵਰਤੋਂ ਨਹੀਂ ਕਰਨਗੇ ਤਾਂ ਟੇਸਟ ਵਿੱਚ ਫ਼ਰਕ ਪਵੇਗਾ। ਇਸ ਨਾਲ ਢਾਬੇ-ਹੋਟਲ 'ਤੇ ਵੱਡਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਵਿਆਹ ਸ਼ਾਦੀਆਂ ਵਿੱਚ ਕੈਟਰਿੰਗ ਦਾ ਕੰਮ ਕਰਨ ਵਾਲੇ ਕਾਰੋਬਾਰੀਆਂ ਉੱਤੇ ਵੀ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲੇਗਾ, ਜੇਕਰ ਉਨ੍ਹਾਂ ਵੱਲੋਂ ਕੀਮਤਾਂ ਵਿੱਚ ਵਾਧਾ ਕੀਤਾ ਜਾਂਦਾ ਹੈ, ਤਾਂ ਲੋਕ ਉਸ ਨੂੰ ਨਾ ਮਨਜ਼ੂਰ ਕਰ ਦਿੰਦੇ ਹਨ। ਸੁਮਿਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਆਜ਼ ਦੀਆਂ ਵਧੀਆਂ ਕੀਮਤਾਂ ਨੂੰ ਕੰਟਰੋਲ ਕੀਤਾ ਜਾਵੇ, ਤਾਂ ਜੋ ਹੋਟਲ ਅਤੇ ਕੈਟਰਿੰਗ ਇੰਡਸਟਰੀ ਨੂੰ ਵੱਡੇ ਵਿਤੀ ਨੁਕਸਾਨ ਤੋਂ ਬਚਾਇਆ ਜਾ ਸਕੇ।