ਪੰਜਾਬ

punjab

ETV Bharat / state

ਤਲਵੰਡੀ ਸਾਬੋ 'ਚ ਲੱਗੇ ਰੈਫਰੈਂਡਮ 2020 ਦੇ ਪੋਸਟਰ, ਸ੍ਰੀ ਦਮਦਮਾ ਸਾਹਿਬ 'ਚ ਵਧਾਈ ਸੁਰੱਖਿਆ - ਰੈਫਰੈਂਡਮ 2020

ਬੀਤੇ ਦਿਨੀਂ ਤਲਵੰਡੀ ਸਾਬੋ ਦੇ ਵੱਖ-ਵੱਖ ਹਿੱਸਿਆਂ ਵਿੱਚ ਰੈਫਰੈਂਡਮ 2020 ਦੇ ਪੋਸਟਰ ਲਗਾਏ ਗਏ ਸਨ ਜਿਸ ਨੂੰ ਵੇਖਦਿਆਂ ਪੁਲਿਸ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦੇ ਰਸਤਿਆਂ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਫ਼ੋਟੋ।
ਫ਼ੋਟੋ।

By

Published : Jul 4, 2020, 11:08 AM IST

ਬਠਿੰਡਾ: ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਵੱਖ ਵੱਖ ਹਿੱਸਿਆਂ ਵਿੱਚ ਲੰਘੇ ਕੱਲ੍ਹ ਆਜ਼ਾਦ ਪੰਜਾਬ ਰੈਫਰੈਂਡਮ 2020 ਦੇ ਪੋਸਟਰ ਲੱਗਾਏ ਗਏ ਜਿਸ ਤੋਂ ਬਾਅਦ ਅੱਜ ਪੁਲਿਸ ਹਰਕਤ ਵਿੱਚ ਨਜ਼ਰ ਆਈ ਹੈ।

ਵੇਖੋ ਵੀਡੀਓ

ਅੱਜ ਤੜਕਸਾਰ 4 ਵਜੇ ਤੋਂ ਹੀ ਤਲਵੰਡੀ ਸਾਬੋ ਪੁਲਿਸ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦੇ ਰਸਤਿਆਂ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਦੱਸ ਦਈਏ ਅੱਜ ਤੋਂ ਹੀ ਰੈਫਰੈਂਡਮ 2020 ਦੇ ਸੰਚਾਲਕਾਂ ਵੱਲੋਂ ਵੋਟਿੰਗ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ, ਜਿਸ ਨੂੰ ਲੈ ਕੇ ਵੀ ਪੁਲਿਸ ਸੁਚੇਤ ਨਜ਼ਰ ਆ ਰਹੀ ਹੈ।

ਤਖ਼ਤ ਸਾਹਿਬ ਦੇ ਬਾਹਰ ਤਾਇਨਾਤ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਏਐਸਆਈ ਨਿਰਮਲ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਉੱਤੇ ਰੈਫਰੈਂਡਮ 2020 ਨੂੰ ਦੇਖਦਿਆਂ ਦਮਦਮਾ ਸਾਹਿਬ ਆਉਣ ਵਾਲਿਆਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਸ਼ਰਾਰਤ ਨਾ ਕਰ ਸਕੇ।

ABOUT THE AUTHOR

...view details