ਬਠਿੰਡਾ: ਭਾਈ ਘਨ੍ਹੱਈਆ ਚੌਕ 'ਚ ਮਿਗ 21 ਨੂੰ ਪ੍ਰਦਰਸ਼ਨੀ ਦੇ ਤੌਰ 'ਤੇ ਲਗਾਇਆ ਜਾ ਰਿਹਾ ਹੈ, ਜਿਸ ਨੂੰ ਜਲਦ ਹੀ ਤਿਆਰ ਕਰ ਦਿੱਤਾ ਜਾਵੇਗਾ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਮੇਅਰ ਬਲਵੰਤ ਰਾਏ ਨੇ ਸ਼ਿਰਕਤ ਕੀਤੀ ਅਤੇ ਬਠਿੰਡਾ ਵਾਸੀਆਂ ਨੂੰ ਇਸ ਮਾਡਲ ਦੀ ਵਧਾਈ ਦਿੱਤੀ। ਇਸ ਨਾਲ ਹੀ ਮਿਗ 21 ਦੀ ਖਾਸੀਅਤ ਦਾ ਜ਼ਿਕਰ ਵੀ ਕੀਤਾ।
ਦੱਸ ਦਈਏ ਕਿ ਮਿਗ 21 ਏਅਰ ਜੈੱਟ ਵਿਮਾਨ ਦੇ ਮਾਡਲ ਨੂੰ ਲੈ ਕੇ ਸਰਕਾਰ ਪੱਬਾ ਭਾਰ ਨਜ਼ਰ ਆ ਰਹੀ ਹੈ। ਮਿਗ 21 ਮਾਡਲ ਬਠਿੰਡਾ 'ਚ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੇਗਾ ਅਤੇ ਨਾਲ ਹੀ ਨਵੀਂ ਪੀੜ੍ਹੀ ਨੂੰ ਮਿਗ 21 ਦੀ ਖ਼ਾਸੀਅਤ ਬਾਰੇ ਜਾਣੂ ਕਰਵਾਏਗਾ।
ਇਸ ਮੌਕੇ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਨੇ ਕਿਹਾ ਕਿ ਇਸ ਮਾਡਲ ਨੂੰ 2016 'ਚ ਬਣਾਉਣਾ ਸ਼ੁਰੂ ਕੀਤਾ ਸੀ। ਇਸ ਦੇ ਨਾਲ ਹੀ ਪੈਟਨ ਟੈਕ ਅਤੇ ਰੇਲ ਗੱਡੀ ਦੇ ਇੰਜਨ ਨੂੰ ਵੀ ਜਲਦ ਹੀ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ, ਇਸ ਮਾਡਲ ਨੂੰ ਕਾਰਪੋਰੇਸ਼ਨ ਨੇ ਬਣਾਉਣਾ ਸੀ, ਪਰ ਅਕਾਲੀ ਦਲ ਦੀ ਸਰਕਾਰ ਨਾ ਹੋਣ ਕਰਕੇ ਸੂਬਾ ਸਰਕਾਰ ਨੇ 5-6 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਕਿਹਾ ਕਿ 8 ਲੱਖ ਰੁਪਏ ਕਾਰਪੋਰੇਸ਼ਨ ਵੱਲੋਂ ਵੀ ਪਾਸ ਕੀਤੇ ਹਨ।