ਬਠਿੰਡਾ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਨਾਮ ਬਾਰ-ਬਾਰ ਉੱਭਰ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਜੋ ਜੋ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਆਪਣੇ ਭਾਸ਼ਣ ਦੌਰਾਨ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਜੋ ਵੀ ਤੁਸੀਂ ਜੋ ਜੋ ਰਾਹੀਂ ਕੀਤਾ ਉਹ ਮੇਰੇ ਸਭ ਧਿਆਨ ਵਿੱਚ ਹੈ। ਹੁਣ ਪੰਜਾਬ ਦੇ ਲੋਕ ਇਹ ਸੋਚਦੇ ਹੋਣਗੇ ਕਿ ਆਖ਼ਿਰ ਇਹ ਜੋ ਜੋ ਨਾਮ ਦਾ ਸ਼ਖਸ ਕੋਣ ਹੈ ਅਤੇ ਇਸਦਾ ਪੰਜਾਬ ਦੀ ਰਾਜਨੀਤੀ ਨਾਲ ਕੀ ਸਬੰਧ ਹੈ? ਅਤੇ ਕਿਉਂ ਪੰਜਾਬ ਦੀ ਰਾਜਨੀਤੀ ਵਿੱਚ ਇਸ ਨਾਮ ਦਾ ਵਾਰ-ਵਾਰ ਜ਼ਿਕਰ ਹੋ ਰਿਹਾ ਹੈ।
ਕੌਣ ਹੈ ਜੈ ਜੀਤ ਸਿੰਘ ਜੌਹਲ ਉਰਫ "ਜੋਜੋ" : ਜੋਜੋ ਉਰਫ ਜੈ ਜੀਤ ਸਿੰਘ ਜੌਹਲ ਸਾਬਕਾ ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਹਨ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿੱਥੇ ਵੀ ਚੋਣ ਲੜੀ ਜੈ ਜੀਤ ਸਿੰਘ ਜੌਹਲ ਉਰਫ ਜੋ ਜੋ ਵੱਲੋਂ ਚੋਣ ਕੰਪੇਨ ਤੋਂ ਲੈ ਕੇ ਜਿੱਤਣ ਤੱਕ ਅਹਿਮ ਰੋਲ ਅਦਾ ਕੀਤਾ ਗਿਆ ਅਤੇ ਸਾਬਕਾ ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਤੋਂ ਬਾਅਦ ਉਹਨਾਂ ਦੇ ਹਲਕੇ ਦੀ ਕਮਾਂਡ ਜੈ ਜੀਤ ਸਿੰਘ ਉਰਫ ਜੋ ਜੋ ਹੱਥ ਰਹੀ। ਮਨਪ੍ਰੀਤ ਬਾਦਲ ਨੇ ਭਾਵੇਂ ਗਿੱਦੜਬਾਹ ਤੋਂ ਵਿਧਾਨ ਸਭਾ ਚੋਣ ਜਿੱਤੀ, ਭਾਵੇਂ ਬਠਿੰਡਾ ਤੋਂ ਵਿਧਾਨ ਸਭਾ ਚੋਣ ਜਿੱਤੀ। ਕਮਾਂਡ ਜੈ ਜੀਤ ਸਿੰਘ ਜੋਹਲ ਉਰਫ ਜੋ ਜੋ ਹੱਥ ਰਹੀ। ਇੱਥੋਂ ਤੱਕ ਕੇ ਮਨਪ੍ਰੀਤ ਬਾਦਲ ਦੇ ਸਿਆਸੀ ਵਿਰੋਧੀਆਂ ਉਤੇ ਤੰਜ਼ ਵੀ ਜੈਜੀਤ ਸਿੰਘ ਉਰਫ ਜੋ ਜੋ ਵੱਲੋਂ ਕੱਸੇ ਜਾਂਦੇ ਰਹੇ।
ਵਿਰੋਧੀਆਂ ਨੇ ਵੀ ਪੁੱਛੇ ਸੀ ਸਵਾਲ :ਮਨਪ੍ਰੀਤ ਬਾਦਲ ਜਿਸ ਵੀ ਸਿਆਸੀ ਪਾਰਟੀ ਵਿੱਚ ਗਏ ਜੋਜੋ ਵੀ ਉਨ੍ਹਾਂ ਦੇ ਨਾਲ ਗਏ। ਭਾਵੇਂ ਵਿਰੋਧੀਆਂ ਵੱਲੋਂ ਇਹ ਸਵਾਲ ਉਠਾਏ ਜਾਂਦੇ ਰਹੇ ਕਿ ਜੈ ਜੀਤ ਸਿੰਘ ਜੌਹਲ ਉਰਫ ਕੋਲ ਕਿਸੇ ਵੀ ਰਾਜਨੀਤਕ ਪਾਰਟੀ ਦੀ ਮੈਂਬਰਸ਼ਿਪ ਨਹੀਂ ਹੈ। ਜੈ ਜੀਤ ਸਿੰਘ ਉਰਫ਼ ਜੋ ਜੋ ਦਾ ਨਾਮ ਉਸ ਸਮੇਂ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਇਆ ਜਦੋਂ ਰਾਜਨੀਤੀਕ ਵਿਰੋਧੀਆਂ ਵਲੋਂ ਉਨ੍ਹਾਂ ਉਤੇ ਸਿਆਸੀ ਨਿਸ਼ਾਨੇ ਸਾਧਦੇ ਗਏ।
- Haryana violence Update: ਹਿੰਸਾ ਵਿੱਚ ਮਾਰੇ ਗਏ ਅਰਵਿੰਦ ਦੇ ਰਿਸ਼ਤੇਦਾਰਾਂ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ, ਪਾਣੀਪਤ ਵਿੱਚ ਬੰਦ ਦਾ ਸੱਦਾ
- ਚੰਡੀਗੜ੍ਹ ਸ਼ਿਮਲਾ NH 5 'ਤੇ ਢਿੱਗਾਂ ਡਿੱਗੀਆਂ, ਚੱਕੀ ਮੋੜ ਨੇੜੇ 50 ਮੀਟਰ ਸੜਕ ਧਸੀ, ਬਦਲਵਾਂ ਟਰੈਫਿਕ ਰੂਟ ਜਾਰੀ
- ਪੰਜਾਬ 'ਚ ਡੇਂਗੂ ਦਾ ਕਹਿਰ, ਹੁਣ ਤੱਕ 250 ਤੋਂ ਵੱਧ ਮਾਮਲੇ ਦਰਜ, ਸਿਹਤ ਮਹਿਕਮੇ ਨੂੰ ਪਈ ਹੱਥਾਂ ਪੈਰਾਂ ਦੀ...