ਬਠਿੰਡਾ: ਇੱਕ ਵਿਅਕਤੀ 'ਤੇ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕਰਨ ਦੇ ਦੋਸ਼ ਵਿੱਚ ਬਠਿੰਡਾ ਦੇ ਐੱਸ ਐੱਸ ਪੀ ਨਾਨਕ ਸਿੰਘ ਵੱਲੋਂ ਕਾਰਵਾਈ ਕਰਦਿਆਂ ਸੀ.ਆਈ.ਏ ਸਟਾਫ-1 ਦੇ ਇੰਸਪੈਕਟਰ ਸਮੇਤ 4 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਨਸ਼ਾ ਤਸਕਰੀ ਕੇਸ 'ਚ ਇੰਸਪੈਕਟਰ ਸਣੇ ਚਾਰ ਪੁਲਸ ਕਰਮਚਾਰੀ ਸਸਪੈਂਡ - ਨਸ਼ਾ ਤਸਕਰੀ
ਬਠਿੰਡਾ ਵਿੱਚ ਪੁਲਿਸ ਵਾਲਿਆਂ ਵੱਲੋਂ ਇੱਕ ਵਿਅਕਤੀ ਤੇ ਨਸ਼ਾ ਤਸਕਰੀ ਦਾ ਝੂਠਾ ਦੋਸ਼ ਲਾਇਆ ਗਿਆ ਸੀ ਜਿਸ 'ਤੇ ਕਾਰਵਾਈ ਕਰਦਿਆਂ ਐੱਸਐੱਸਪੀ ਨਾਨਕ ਸਿੰਘ ਨੇ 4 ਪੁਲਿਸ ਅਧਕਾਰੀਆ ਨੂੰ ਮੁਅੱਤਲ ਕਰ ਦਿੱਤਾ ਹੈ।
ਫ਼ੋਟੋ
ਜ਼ਿਕਰਯੋਗ ਹੈ ਕਿ ਮਾਮਲੇ ਦੀ ਜਾਂਚ ਦੌਰਾਨ ਸਾਫ਼ ਹੋਇਆ ਕਿ ਕੁਲਦੀਪ ਸਿੰਘ ਤੇ ਨਸ਼ੇ ਨੂੰ ਲੈਕੇ ਝੂਠਾ ਮਾਮਲਾ ਦਰਜ਼ ਕੀਤਾ ਗਿਆ ਹੈ। ਫ਼ਿਰ ਪੁਲਿਸ ਦੇ ਉਚ ਅਧਿਕਾਰੀਆਂ ਵੱਲੋਂ ਬਠਿੰਡਾ ਸੀ.ਆਈ.ਏ ਸਟਾਫ਼ -1 ਦੇ ਮੁਖੀ ਅੰਮ੍ਰਿਤਪਾਲ ਭਾਟੀ ਸਮੇਤ 4 ਪੁਲਿਸ ਅਧਕਾਰੀਆਂ ਮੁਅੱਤਲ ਕਰ ਦਿੱਤਾ ਹੈ।