ਬਠਿੰਡਾ: ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਸਹੀ ਢੰਗ ਨਾਲ ਕਰਵਾਉਣ ਲਈ ਪੁਲਿਸ ਨੇ ਪੂਰੇ ਸੂਬੇ ਦੀ ਨਾਕੇਬੰਦੀ ਕੀਤੀ ਹੋਈ ਹੈ। ਇਸ ਦੇ ਤਹਿਤ ਹੀ ਬਠਿੰਡਾ ਦੇ ਘੋੜੋ ਵਾਲਾ ਚੋਂਕ ਪੁਲਿਸ ਤੇ ਐੱਸਟੀਐੱਫ ਦਾ ਸਾਝਾਂ ਨਾਕਾ ਲਾਇਆਂ ਸੀ, ਨਾਕੇ ਦੌਰਾਨ ਸ਼ਹਿਰ ਆਉਣ ਜਾਣ ਵਾਲੀ ਹਰ ਇੱਕ ਗੱਡੀ ਦੀ ਬਾਰੀਕੀ ਨਾਲ ਤਲਾਸ਼ੀ ਕੀਤੀ ਗਈ।
170 ਨਸ਼ੀਲੀਆਂ ਗੋਲੀਆਂ ਬਰਾਮਦ, ਨੋਟਿਸ ਜਾਰੀ - CRIME
ਚੋਣਾਂ ਦੇ ਮੱਦੇਨਜ਼ਰ ਪੂਰੇ ਸੂਬੇ ਕੀਤੀ ਜਾ ਰਹੀ ਹੈ ਚੈਕਿੰਗ, ਪੁਲਿਸ ਤੇ ਐੱਸਟੀਐੱਫ ਦਾ ਸਾਝਾਂ ਉਪਰਾਲਾ
ਫ਼ੋਟੋ
ਇਸ ਤੋਂ ਇਲਾਵਾ ਸ਼ਹਿਰ ਵਿੱਚ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ , ਚੈਕਿੰਗ ਦੌਰਾਨ ਕਈ ਮੈਡੀਕਲ ਸਟੋਰਾਂ ਤੋਂ 170 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ।
ਪੁਲਿਸ ਵੱਲੋਂ ਦੁਕਾਨਦਾਰਾ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਡਾ ਜੈਕਾਰ ਸਿੰਘ ਨੇ ਦੱਸਿਆਂ ਕਿ ਨਸ਼ੇ ਦਾ ਕਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆਂ ਨਹੀ ਜਾਵੇਗਾ।