ਬਠਿੰਡਾ: ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਬਣੀਆਂ ਪੁਲਿਸ ਪਿਕਟ ਅਤੇ ਥਾਂ-ਥਾਂ ਪਏ ਬੈਰੀਕੇਡ ਉੱਪਰ ਲਗਾਏ ਗਏ ਵੱਖ ਵੱਖ ਪ੍ਰਾਈਵੇਟ ਅਦਾਰਿਆਂ ਵੱਲੋਂ ਇਸ਼ਤਿਹਾਰਾਂ ਸਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਆਰਟੀਆਈ ਮਾਹਰ ਸੰਜੀਵ ਗੋਇਲ ਵੱਲੋਂ ਆਰਟੀਆਈ ਪਾ ਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਪੁਲਿਸ ਪਿਕਟ ਅਤੇ ਬੈਰੀਕੇਡ ਲਗਾਏ ਗਏ ਇਸ਼ਤਿਹਾਰਾਂ ਤੋਂ ਪੁਲਿਸ ਨੂੰ ਕਿੰਨੀ ਆਮਦਨ ਹੋ ਰਹੀ ਹੈ ਅਤੇ ਇਹ ਕਿਹੜੀ ਪ੍ਰਕਿਰਿਆ ਰਾਹੀਂ ਇਸ਼ਤਿਹਾਰ ਲਗਾਏ ਗਏ ਹਨ।
ਬਠਿੰਡਾ ਪੁਲਿਸ ਪ੍ਰਸ਼ਾਸਨ ਤੇ ਸਵਾਲ ਆਰਟੀਆਈ ਮਾਹਰ ਸੰਜੀਵ ਗੋਇਲ ਨੇ ਇੱਕ ਆਰਟੀਆਈ ਪਾ ਕੇ ਖੁਲਾਸਾ ਕੀਤਾ ਹੈ ਕਿ ਪੁਲਿਸ ਦੇ ਲੱਗੇ ਬੈਰੀਗੇਟ, ਪੋਸਟਾਂ ਅਤੇ ਨਗਰ ਨਿਗਮ ਦੇ ਹੋਰ ਕਈ ਐਡ ਵਾਲੀ ਜਗ੍ਹਾ ’ਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਪੁਲਿਸ ਜਾ ਸਰਕਾਰ ਨਾਲ ਸਬੰਧਤ ਕੁਝ ਬੋਰਡ ਲਾ ਕੇ ਅਤੇ ਉਸ ਉੱਤੇ ਆਪਣੀਆਂ ਵੱਡੀਆਂ ਐਡ ਦੀਆਂ ਫਲੈਕਸਾਂ ਲਾਈਆਂ ਗਈਆਂ ਹਨ।
ਐਸ ਐਸ ਪੀ ਨੇ ਆਰਟੀਆਈ ਦੇ ਜਵਾਬ ਵਿਚ ਖੁਲਾਸਾ ਕੀਤਾ ਹੈ ਕਿ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਜਿਹੜੀਆਂ ਪੋਸਟਾਂ ਜਾਂ ਬੈਰੀਗੇਟਾਂ ’ਤੇ ਪ੍ਰਾਈਵੇਟ ਅਦਾਰਿਆਂ ਵੱਲੋ ਫਲੈਕਸਾਂ ਲਾਈਆ ਗਈਆਂ ਹਨ ਅਤੇ ਇਸ ਬਾਰੇ ਨਗਰ ਨਿਗਮ ਦੇ ਵੀ ਕਿਸੇ ਅਧਿਕਾਰੀ ਨੂੰ ਜਾਣਕਾਰੀ ਨਹੀਂ ਹੈ।
ਆਰਟੀਆਈ ਮਾਹਰ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਦੇ ਅਧਿਕਾਰੀਆਂ ਨੂੰ ਇੰਨ੍ਹਾਂ ਇਸ਼ਤਿਹਾਰਾਂ ਸਬੰਧੀ ਕੋਈ ਜਾਣਕਾਰੀ ਹੀ ਨਹੀਂ ਉਸ ਤੋਂ ਸਾਫ਼ ਜ਼ਾਹਰ ਹੈ ਕਿ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਇੰਨ੍ਹਾਂ ਪ੍ਰਾਈਵੇਟ ਅਦਾਰਿਆਂ ਵੱਲੋਂ ਇਸ਼ਤਿਹਾਰਾਂ ਰਾਹੀਂ ਲਗਾਇਆ ਜਾ ਰਿਹਾ ਹੈ ਜਿਸ ਦੀ ਉੱਚ ਪੱਧਰੀ ਜਾਂਚ ਡੀ ਜੀ ਪੀ ਪੰਜਾਬ ਆਈ ਜੀ ਬਠਿੰਡਾ ਅਤੇ ਐਸਐਸਪੀ ਬਠਿੰਡਾ ਨੂੰ ਕਰਾਉਣੀ ਚਾਹੀਦੀ ਹੈ ਕਿ ਇਹ ਇਸ਼ਤਿਹਾਰ ਕਿਸਦੀ ਇਜਾਜ਼ਤ ਨਾਲ ਪੁਲਿਸ ਬੈਰੀਗੇਟ ਅਤੇ ਪੈਕਟ ਉੱਪਰ ਲਗਾਏ ਗਏ ਹਨ।
ਇਹ ਵੀ ਪੜ੍ਹੋ:ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ