ਬਠਿੰਡਾ: ਹਾਲ ਹੀ ਵਿੱਚ ਬਠਿੰਡਾ ਦੇ ਥਾਨਾ ਮੋੜ ਦੇ ਐਸਐਚਓ ਵਲੋਂ ਨਾਕੇਬੰਦੀ ਦੌਰਾਨ ਦੁਬਈ ਤੋਂ ਪੰਜਾਬ ਪਰਤੇ ਇੱਕ ਵਿਅਕਤੀ ਦੀ ਗੱਡੀ ਦੀ ਤਲਾਸੀ ਲਈ ਗਈ ਸੀ। ਇਸ ਜਾਂਚ ਵਿੱਚ ਪੁਲਿਸ ਨੇ ਖਿਡਾਉਣਿਆ ਦੇ ਵਿੱਚੋਂ 2 ਕਿਲੋਂ 400 ਗ੍ਰਾਮ ਸੋਨਾ ਬਰਮਾਦ ਕੀਤਾ ਸੀ। ਪੁਲਿਸ 'ਤੇ ਦੋਸ਼ ਹੈ ਕਿ ਉਨ੍ਹਾਂ ਵੱਲੋਂ ਇਸ ਬਰਾਮਦੀ ਨੂੰ ਗੁਪਤ ਰੱਖ ਕੇ ਜ਼ਬਤ ਕੀਤਾ ਹੋਇਆ ਸਮਾਨ ਆਪ ਹੀ ਰੱਖ ਲਿਆ ਗਿਆ। ਇਨ੍ਹਾਂ ਦੋਸ਼ਾ ਦੇ ਅਧਾਰ 'ਤੇ ਪੁਲਿਸ ਨੇ ਐਸਐਚਓ ਖੇਮ ਚੰਦ ਪਰਾਸ਼ਰ ਸਣੇ 3 ਦੋਸ਼ਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਸੋਨਾ ਜ਼ਬਤ ਕਰ ਧਮਕੀ ਦੇਣ ਵਾਲਾ SHO ਚੜ੍ਹਿਆ ਪੁਲਿਸ ਦੇ ਹੱਥੇ - bathinda crime news
ਬਠਿੰਡਾ ਪੁਲਿਸ ਨੇ ਇੱਕ ਸ਼ਿਕਾਇਤ ਦੇ ਆਧਾਰ 'ਤੇ ਗ਼ੈਰ ਕਾਨੂੰਨੀ ਢੰਗ ਨਾਲ ਜਬਤ ਕੀਤੇ ਸੋਨੇ ਦੇ ਅਪਰਾਧੀ ਐਸਐਚਓ ਸਣੇ 3 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਐਸ.ਪੀ.ਡੀ ਜੀ.ਐੱਸ ਸੰਘਾ ਨੇ ਦੱਸਿਆ ਕਿ ਪੁਲਿਸ ਨੂੰ ਇਹ ਜਾਣਕਾਰੀ ਮੁਹੰਮਦ ਰਸ਼ੀਦ ਵੱਲੋਂ ਦਿੱਤੀ ਗਈ ਹੈ। ਮੁਹੰਮਦ ਰਸ਼ੀਦ ਦੁਬਈ ਤੋਂ ਪਰਤੇ ਵਿਅਕਤੀ ਦਾ ਭਰਾ ਹੈ। ਰਸ਼ੀਦ ਨੇ ਦੱਸਿਆ ਕਿ ਐਸਐਚਓ ਵੱਲੋਂ ਸੋਨਾ ਆਪਣੇ ਕਬਜ਼ੇ ਵਿੱਚ ਲੈਕੇ, ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਜੇ ਉਨ੍ਹਾਂ ਨੇ ਕਿਸੇ ਨੂੰ ਕੁੱਝ ਦੱਸਿਆ ਤਾਂ ਐਸਐਚਓ ਵੱਲੋਂ ਉਨ੍ਹਾਂ ਦੇ ਵਿਰੁੱਧ ਪੁਲਿਸ ਕਾਰਵਾਈ ਕੀਤੀ ਜਾਵੇਗੀ।
ਐੱਸ.ਪੀ.ਡੀ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਆਧਾਰ 'ਤੇ ਥਾਣਾ ਸਦਰ ਵਿਖੇ ਐਸਐਚਓ ਖੇਮ ਚੰਦ ਪਰਾਸ਼ਰ ਸਣੇ 3 ਆਰੋਪੀਆਂ ਦੇ ਵਿਰੁੱਧ ਕੇਸ ਦਰਜ ਕਰ ਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਅਤੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।