11 ਨਸ਼ੇ ਦੀਆਂ ਬੋਤਲਾਂ ਸਣੇ ਨੌਜਵਾਨ ਗ੍ਰਿਫ਼ਤਾਰ - BJP
ਬਠਿੰਡਾ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧਾਈ ਚੌਕਸੀ। ਪੁਲਿਸ ਨੇ ਨਾਕਾਬੰਦੀ ਦੌਰਾਨ ਨੌਜਵਾਨ ਨੂੰ ਨੇਸ਼ ਦੀਆਂ ਬੋਤਲਾਂ ਸਣੇ ਕੀਤਾ ਗ੍ਰਿਫ਼ਤਾਰ।
ਫ਼ਾਇਲ ਫ਼ੋਟੋ
ਬਠਿੰਡਾ: ਸ਼ਹਿਰ 'ਚ ਪੁਲਿਸ ਨੇ ਨਾਕਾਬੰਦੀ ਦੌਰਾਨ ਮੈਡੀਕਲ ਨਸ਼ਾ ਵੇਚਣ ਵਾਲੇ ਨੌਜਵਾਨ ਨੂੰ 11 ਨਸ਼ੇ ਦੀਆਂ ਬੋਤਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ।
ਦਰਅਸਲ, ਚੋਣ ਜ਼ਾਬਤਾ ਦੌਰਾਨ ਨਸ਼ੇ ਨੂੰ ਲੈ ਕੇ ਚੌਕਸੀ ਵਧਾਈ ਗਈ ਹੈ ਜਿਸ ਕਰਕੇ ਪੁਲਿਸ ਵਲੋਂ ਥਾਂ-ਥਾਂ 'ਤੇ ਨਾਕਾਬੰਦੀ ਕੀਤੀ ਗਈ ਹੈ। ਪੁਲਿਸ ਨੇ ਬਠਿੰਡਾ ਦੇ ਲਾਲਾ ਸਿੰਘ ਬਸਤੀ 'ਚ ਨਾਕਾ ਲੱਗਾਇਆ ਸੀ ਜਿਸ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ 20 ਸਾਲਾ ਨੌਜਵਾਨ ਅਰੁਣ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 11 ਨਸ਼ੇ ਦੀਆਂ ਬੋਤਲਾਂ ਬਰਾਮਦ ਹੋਈਆਂ।
ਪੁਲਿਸ ਨੇ ਨੌਜਵਾਨ 'ਤੇ ਮੁਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।