ਪੰਜਾਬ

punjab

ETV Bharat / state

ਅਹੁਦਾ ਨਕਲੀ ਪਰ ਰੋਹਬ ਅਸਲੀ, ਬਣਦੇ ਸੀ ਜੱਜ, ਚੜ੍ਹੇ ਪੁਲਿਸ ਅੜਿੱਕੇ

ਬਠਿੰਡਾ ਪੁਲਿਸ (Police ) ਨੂੰ ਮਿਲੀ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਨਕਲੀ ਮਹਿਲਾ ਜੱਜ (fake judge) ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੁੱਲ 6 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਨਕਲੀ ਜੱਜ ਗ੍ਰਿਫਤਾਰ
ਪੁਲਿਸ ਵੱਲੋਂ ਨਕਲੀ ਜੱਜ ਗ੍ਰਿਫਤਾਰ

By

Published : Oct 25, 2021, 10:43 PM IST

ਬਠਿੰਡਾ: ਜਲਦੀ ਅਮੀਰ ਬਣਨ ਦੇ ਚੱਕਰ ਵਿੱਚ ਠੱਗ ਲੋਕ ਹੁਣ ਜੱਜ ਤੱਕ ਦੇ ਅਹੁਦੇ ਨੂੰ ਨਹੀਂ ਬਖ਼ਸ਼ ਰਹੇ। ਬਠਿੰਡਾ ਪੁਲਿਸ (Police ) ਨੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਨਕਲੀ ਜੱਜ (fake judge) ਬਣ ਲੋਕਾਂ ਨਾਲ ਠੱਗੀਆਂ ਮਾਰਦਾ ਸੀ। ਜਾਣਕਾਰੀ ਦਿੰਦਿਆਂ ਥਾਣਾ ਨਥਾਣਾ ਦੇ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਲੇਡੀਜ਼ ਜੋ ਆਪਣੇ ਆਪ ਨੂੰ ਸੂਰਤ ਵਿਖੇ ਜੱਜ ਦੱਸਦੀ ਹੈ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰ ਰਹੀ ਹੈ ਜੇਕਰ ਉਸ ਨੂੰ ਕਾਬੂ ਕੀਤਾ ਜਾਵੇ ਤਾਂ ਉਸ ਕੋਲੋਂ ਕਾਫ਼ੀ ਗੱਲਾਂ ਸਾਹਮਣੇ ਆ ਸਕਦੀਆਂ ਹਨ। ਇਸ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਪਤੀ, ਪਤਨੀ ਅਤੇ ਉਨ੍ਹਾਂ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਸੈਸ਼ਨ ਜੱਜ ਦੀ ਗੱਡੀ ਤੇ ਲੱਗਣ ਵਾਲੀ ਨੇਮ ਪਲੇਟ ਅਤੇ ਪਹਿਚਾਣ ਪੱਤਰ ਪ੍ਰਾਪਤ ਬਰਾਮਦ ਹੋਇਆ ਹੈ।

ਪੁਲਿਸ ਵੱਲੋਂ ਨਕਲੀ ਜੱਜ ਗ੍ਰਿਫਤਾਰ

ਇਹ ਵੀ ਪੜ੍ਹੋ:ਝੋਨੇ ਦੀ ਖਰੀਦ ਨੂੰ ਲੈਕੇ CM ਚੰਨੀ ਦਾ ਵੱਡਾ ਬਿਆਨ ਆਇਆ ਸਾਹਮਣੇ

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕਰਕੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਉਨ੍ਹਾਂ ਵੱਲੋਂ ਤਿੰਨ ਲੋਕਾਂ ਖ਼ਿਲਾਫ਼ ਬਾਏ ਨੇਮ ਅਤੇ ਤਿੰਨ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ:ਸਿਰਫ਼ ਕੈਪਟਨ ਹੀ ਨਹੀਂ, ਇਹ ਸਿਆਸਤਦਾਨ ਵੀ ਸਬੰਧਾਂ ਕਰਕੇ ਸੁਰਖੀਆਂ ‘ਚ ਰਹੇ, ਜਾਣੋ...

ABOUT THE AUTHOR

...view details