ਬਠਿੰਡਾ: ਪੰਜਾਬ ਦੇ ਮੁੱਖ ਖੇਤੀਬਾੜੀ ਕਿੱਤੇ ਨੂੰ, ਚੰਗੇ ਮੁਨਾਫ਼ੇ ਵੱਲ ਲੈ ਕੇ ਜਾਣ ਲਈ ਈ.ਟੀ.ਵੀ. ਭਾਰਤ ਦੀ ਟੀਮ ਵੱਲੋਂ ਕਿਸਾਨਾਂ ਦੀ ਮੰਗ ਉੱਤੇ ਖੇਤੀਬਾੜੀ ਵਿਭਾਗ ਨੂੰ ਹਲੂਣਾ ਦਿੱਤਾ ਗਿਆ ਸੀ। ਪੰਜਾਬ ਦੇ ਵੱਖ-ਵੱਖ ਇਲਾਕਿਆ ਵਿੱਚ ਗੁਲਾਬੀ ਸੁੰਡੀ (Pink locust) ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਹੀ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਗੁਲਾਬੀ ਸੁੰਡੀ (Pink locust) ਨੇ ਕਪਾਹ ਦੀ ਫਸਲ ਤੇ ਹਮਲਾ ਕਰ ਦਿੱਤਾ ਹੈ। ਜਿਸ ਨਾਲ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਬੱਚਿਆਂ ਵਾਂਗੂ ਪਾਲੀ ਫਸਲ ਦਾ ਹਾਲਤ ਦਿਖਾਉਂਦੇ ਹੋਏ ਨਿਰਾਸ਼ ਹੋਏ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਫਸਲ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਹੈ। ਪਰ ਗੁਲਾਬੀ ਸੁੰਡੀ (Pink locust) 'ਤੇ ਕੀਟਨਾਸ਼ਕਾਂ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਦਾ ਹੈ। ਖੇਤੀਬਾੜੀ ਵਿਭਾਗ ਵੱਲੋਂ ਖੇਤ ਦਾ ਨਿਰੀਖਣ ਵੀ ਕੀਤਾ ਗਿਆ। ਪਰ ਕੋਈ ਪੱਕਾ ਹੱਲ ਨਹੀਂ ਨਿਕਲਿਆ।
ਬਠਿੰਡਾ ਜ਼ਿਲ੍ਹੇ ਦੇ ਨਾਲ ਲੱਗਦੇ ਹਰਿਆਣਾ ਅਤੇ ਰਾਜਸਥਾਨ ਸੂਬਿਆਂ ਵਿੱਚ ਵੀ ਨਰਮੇ ਦੀ ਫਸਲ (Cotton crop) ਤੇ ਗੁਲਾਬੀ ਮੱਖੀ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਪਰ ਗੁਲਾਬੀ ਸੁੰਡੀ (Pink locust) ਦੇ ਹਮਲੇ ਕਾਰਨ ਕਿਸਾਨਾਂ ਦੀ ਨਰਮੇ ਦੀ ਫਸਲ (Cotton crop) ਕਰੀਬ 5 ਤੋਂ 8 ਪ੍ਰਤੀਸ਼ਤ ਬਰਬਾਦ ਹੋ ਚੁੱਕੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਦੀ ਨਰਮੇ 'ਤੇ ਇਸੇ ਤਰ੍ਹਾਂ ਬਰਬਾਦ ਹੁੰਦੀ ਰਹੀ ਹੈ। ਪਰ ਫਿਰ ਕਿਸਾਨਾਂ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚੇਗਾ।