ਬਠਿੰਡਾ: ਲਗਭਗ ਪਿਛਲੇ ਇੱਕ ਦਹਾਕੇ ਤੋਂ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਕਿਸਾਨਾਂ ਨੇ ਨਰਮੇ ਦੀ ਫਸਲ ਤੋਂ ਮੂੰਹ ਮੋੜ ਲਿਆ ਸੀ ਜਿਸ ਤੋਂ ਬਾਅਦ ਮਾਲਵੇ ਖੇਤਰ ਜਿਸ ਨੂੰ ਨਰਮਾ ਪੱਟੀ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਸੀ। ਉਸ ਜਗ੍ਹਾ ਉੱਤੇ ਨਰਮੇ ਦੀ ਫਸਲ ਦੀ ਥਾਂ ਹੁਣ ਝੋਨੇ ਨੇ ਲੈ ਲਈ ਹੈ, ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕੀ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਦਾ ਕਾਫੀ ਨੁਕਸਾਨ ਕੀਤਾ ਹੈ। ਗੁਲਾਬੀ ਸੁੰਡੀ ਦੇ ਇਸ ਸ਼ੁਰੂਆਤੀ ਹਮਲੇ ਨੂੰ ਲੈ ਕੇ ਖੇਤੀਬਾੜੀ ਮਾਹਰ ਟੀਮ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ।
ਮੁਆਵਜ਼ਾ ਨਹੀਂ, ਫਸਲ ਦੀ ਪੈਦਾਵਾਰ ਚੰਗੀ ਚਾਹੀਦੀ:ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਜਿੱਥੇ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਲਾਬੀ ਸੁੰਡੀ ਦੀ ਆਮਦ ਬਾਰੇ ਜਾਣਕਾਰੀ ਨਹੀਂ ਸੀ, ਪਰ ਖੇਤੀਬਾੜੀ ਮਾਹਰ ਨੇ ਆ ਕੇ ਨਰਮੇ ਦੇ ਬੂਟੇ ਦੇ ਫੁੱਲਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਦੱਸਿਆ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਪਹਿਲਾਂ ਹੀ ਦੀ ਫਸਲ ਦੀ ਬਿਜਾਈ ਦੀ ਸਲਾਹ ਦਿੱਤੀ ਸੀ, ਪਰ ਮੁੰਗੀ ਦੀ ਫਸਲ ਨੂੰ ਵੀ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਮੂੰਗੀ ਦੀ ਬਿਜਾਈ ਬੰਦ ਕਰਵਾ ਦਿੱਤੀ ਹੈ ਅਤੇ ਹੁਣ ਨਰਮੇ ਦੀ ਫਸਲ ਨੂੰ ਵੀ ਗੁਲਾਬੀ ਸੁੰਡੀ ਖਾ ਰਹੀ ਹੈ। ਇਸ ਤੋਂ ਬਚਾਓ ਦੇ ਲਈ ਸਰਕਾਰ ਨੂੰ ਚੰਗੇ ਯਤਨ ਕਰਨੇ ਚਾਹੀਦੇ ਹਨ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਚਾਹੀਦਾ ਹੈ, ਫਸਲ ਚੰਗੀ ਪੈਦਾਵਾਰ ਕਰਨ ਦੇ ਲਈ ਸੁਝਾਅ ਅਤੇ ਉਪਰਾਲਾ ਕਰਨਾ ਚਾਹੀਦਾ ਹੈ।