ਪੰਜਾਬ

punjab

ETV Bharat / state

ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਨਿਗਮ ਦਾਅਵਿਆਂ ਦੀ ਲੋਕਾਂ ਨੇ ਖੋਲ੍ਹੀ ਪੋਲ - ਵਿਧਾਨ ਸਭਾ ਚੋਣਾਂ

ਬਰਸਾਤੀ ਪਾਣੀ(Rainwater) ਦੀ ਨਿਕਾਸੀ ਨੂੰ ਲੈ ਕੇ ਬਠਿੰਡਾ ਨਗਰ ਨਿਗਮ ਦੇ ਦਾਅਵਿਆਂ ਤੇ ਸਥਾਨਕ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਹਨ। ਆਮ ਲੋਕਾਂ ਨੇ ਕਿਹਾ ਕਿ ਨਗਰ ਨਿਗਮ ਨੂੰ ਉਦੋਂ ਹੀ ਬਰਸਾਤੀ ਪਾਣੀ ਯਾਦ ਆਉਂਦਾ ਹੈ ਜਦੋਂ ਬਰਸਾਤ ਦੇ ਦਿਨ ਸ਼ੁਰੂ ਹੁੰਦੇ ਹਨ।

ਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਨਿਗਮ ਦਾਅਵਿਆਂ ਦੀ ਲੋਕਾਂ ਨੇ ਖੋਲ੍ਹੀ ਪੋਲ
ਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਨਿਗਮ ਦਾਅਵਿਆਂ ਦੀ ਲੋਕਾਂ ਨੇ ਖੋਲ੍ਹੀ ਪੋਲ

By

Published : Jun 17, 2021, 6:33 PM IST

ਬਠਿੰਡਾ:ਟਿੱਬਿਆਂ ਤੇ ਵਸੇ ਸ਼ਹਿਰ ਬਠਿੰਡਾ ਵਿੱਚ ਹਰ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ ਪਰ ਇਸ ਵਾਰ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਹਿਲਾਂ ਹੀ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਸਨ ਪਰ ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਗਰਾਊਂਡ ਚੈੱਕ ਕੀਤਾ ਗਿਆ ਤਾਂ ਦਾਅਵੇ ਖੋਖਲੇ ਨਜ਼ਰ ਆਏ।

ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਨਿਗਮ ਦਾਅਵਿਆਂ ਦੀ ਲੋਕਾਂ ਨੇ ਖੋਲ੍ਹੀ ਪੋਲ

ਨਗਰ ਨਿਗਮ ਵੱਲੋਂ ਜਿੱਥੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੋਟਰਾਂ ਦੀ ਗਿਣਤੀ ਡਬਲ ਕਰਨ ਅਤੇ ਸ਼ਹਿਰ ਨੂੰ ਅੱਠ ਜ਼ੋਨਾਂ ਵਿੱਚ ਵੰਡ ਕੇ ਰੋਡ ਜਾਲੀਆਂ ਸਾਫ ਕਰਨ ਦੇ ਠੇਕੇ ਦੇਣ ਦੀ ਗੱਲ ਕਹੀ ਉਥੇ ਹੀ ਆਮ ਲੋਕਾਂ ਨੇ ਕਿਹਾ ਕਿ ਨਗਰ ਨਿਗਮ ਨੂੰ ਉਦੋਂ ਹੀ ਬਰਸਾਤੀ ਪਾਣੀ ਯਾਦ ਆਉਂਦਾ ਹੈ ਜਦੋਂ ਬਰਸਾਤ ਦੇ ਦਿਨ ਸ਼ੁਰੂ ਹੁੰਦੇ ਹਨ।ਲੋਕਾਂ ਦਾ ਕਹਿਣਾ ਹੈ ਕਿ ਅਗਰ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਪੁਰਾਣੀਆਂ ਚੀਜ਼ਾਂ ਨੂੰ ਹੀ ਨਵਾਂ ਦਿਖਾ ਡੰਗ ਸਾਰਿਆ ਜਾ ਰਿਹਾ ਹੈ।ਸਥਾਨਕ ਵਾਸੀ ਨੀਲ ਗਰਗ ਨੇ ਕਿਹਾ ਕਿ ਬਠਿੰਡਾ ਜੋ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।ਉਨ੍ਹਾਂ ਦੱਸਿਆ ਕਿ ਪਾਵਰ ਹਾਊਸ ਰੋਡ, ਅਮਰੀਕ ਸਿੰਘ ਰੋਡ, ਸਿਰਕੀ ਬਾਜ਼ਾਰ ਵਿੱਚ ਹਾਲੇ ਵੀ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਆਮ ਲੋਕ ਜੂਝ ਰਹੇ ਹਨ।

ਵਿਧਾਨ ਸਭਾ ਚੋਣਾਂ ਨਜ਼ਦੀਕ ਹੋਣ ਕਾਰਨ ਭਾਵੇਂ ਨਗਰ ਨਿਗਮ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਉੱਪਰ ਇਹ ਦਾਅਵੇ ਖੋਖਲੇ ਨੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਸ਼ਹਿਰ ਵਿੱਚ ਬਣਾਏ ਗਏ ਟੋਭਿਆਂ ਨੂੰ ਜਿਥੇ ਸਾਫ ਕਰਨ ਦੀ ਗੱਲ ਕਹੀ ਜਾ ਰਹੀ ਹੈ ਉੱਥੇ ਹੀ ਸਲੱਜ ਕੈਰੀਅਰ ਤੱਕ ਬਰਸਾਤੀ ਪਾਣੀ ਨੂੰ ਜਾਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਜ਼ਮੀਨ ਜ਼ਮੀਨੀ ਪੱਧਰ ਤੇ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਵਿਵਾਦ: ਕੈਪਟਨ ਅਤੇ ਸਿੱਧੂ ਨੂੰ ਦਿੱਲੀ ਬੁਲਾ ਸਕਦਾ ਹੈ ਪਾਰਟੀ ਹਾਈਕਮਾਨ

ABOUT THE AUTHOR

...view details